ਅਟਾਰੀ ਸਰਹੱਦ (ਅੰਮਿ੍ਤਸਰ), 8 ਦਸੰਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)- ਭਾਰਤ ਪਾਕਿਸਤਾਨ ਸਰਹੱਦ 'ਤੇ ਸਥਿਤ ਭਾਰਤੀ ਸਰਹੱਦੀ ਪਿੰਡ ਦਾਊਕੇ ਦੇ ਖੇਤਰ ਵਿਚੋਂ ਪਾਕਿਸਤਾਨ ਤੋਂ ਡਰੋਨ ਰਾਹੀਂ ਸੁੱਟੀ ਗਈ ਹੈਰੋਇਨ ਨੂੰ ਫੜ ਕੇ ਬੀ.ਐੱਸ.ਐੱਫ. ਵਲੋਂ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ | ਪੁਲਿਸ ਥਾਣਾ ਘਰਿੰਡਾ ਅੰਮਿ੍ਤਸਰ ਅਧੀਨ ਆਉਂਦੀ ਬੀ.ਐੱਸ.ਐੱਫ. 181 ਬਟਾਲੀਅਨ ਦੀ ਸਰਹੱਦੀ ਚੌਂਕੀ ਦਾਓਕੇ ਦੇ ਸਾਹਮਣੇ ਪਾਕਿਸਤਾਨ ਵਾਲੇ ਪਾਸਿਓਾ ਭਾਰਤੀ ਖੇਤਰ ਅੰਦਰ ਦਾਖਲ ਹੋਏ ਡਰੋਨ ਨੂੰ ਵੇਖਦਿਆਂ ਕੰਡਿਆਲੀ ਤਾਰ 'ਤੇ ਬਣੇ ਓ.ਪੀ ਟਾਵਰ 'ਤੇ ਡਿਊਟੀ ਨਿਭਾ ਰਹੇ ਬੀ.ਐੱਸ.ਐੱਫ. ਦੇ ਜਵਾਨਾਂ ਦੀ ਇੱਕ ਟੁਕੜੀ ਵਲੋਂ ਡਰੋਨ 'ਤੇ ਫਾਇਰਿੰਗ ਕੀਤੀ ਗਈ ਤੇ ਡਰੋਨ ਨੂੰ ਨਸ਼ਟ ਕਰ ਦਿੱਤਾ ਗਿਆ, ਪਾਕਿਸਤਾਨੀ ਤਸਕਰਾਂ ਵਲੋਂ ਡਰੋਨ ਨਾਲ ਬੰਨ੍ਹ ਕੇ ਭੇਜੀ ਦੋ ਬੈਗਾਂ ਨੂੰ ਖੋਲ ਕੇ ਤਲਾਸ਼ੀ ਕੀਤੀ ਗਈ ਤਾਂ ਉਸ ਵਿਚੋਂ 12 ਪੈਕਟ ਹੈਰੋਇਨ ਜਿਨ੍ਹਾਂ ਦਾ ਵਜ਼ਨ ਪੰਜ-ਪੰਜ ਸੋ ਗ੍ਰਾਮ ਸੀ ਮਿਲੇ | ਇਸ ਸੰਬੰਧੀ ਬੀਐੱਸਐੱਫ ਵਲੋਂ ਆਪਣੀ ਕਾਗਜ਼ੀ ਪੱਤਰੀ ਕਾਰਵਾਈ ਮੁਕੰਮਲ ਕਰਦਿਆਂ ਸਥਾਨਕ ਪੁਲਿਸ ਨੂੰ ਸਰਹੱਦ ਤੋਂ ਫੜੀ ਗਈ ਹੈਰੋਇਨ ਸੌਂਪ ਦਿੱਤੀ ਗਈ |
ਭਾਰਤੀ ਸਰਹੱਦ ਤੋਂ 30 ਕਰੋੜ ਦੀ 6 ਕਿੱਲੋ ਹੈਰੋਇਨ ਬਰਾਮਦ
ਅਜੀਤ ਡੈਸਕ
09-12-2025