17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਅੰਮਿ੍ਤਸਰ ਪੱਛਮੀ 'ਚ ਡਾ.ਅੰਬੇਡਕਰ ਮਹਾਪ੍ਰੀਨਿਰਵਾਣ ਦਿਵਸ ਦਾ ਮਹਾਨ ਸਮਾਰੋਹ

ਅਜੀਤ ਡੈਸਕ 08-12-2025
ਛੇਹਰਟਾ, 7 ਦਸੰਬਰ (ਪੱਤਰ ਪ੍ਰੇਰਕ)-ਵਿਧਾਨ ਸਭਾ ਹਲਕਾ ਪੱਛਮੀ ਵਿਚ ਡਾ. ਭੀਮ ਰਾਓ ਅੰਬੇਡਕਰ ਮਹਾਪ੍ਰੀਨਿਰਵਾਣ ਦਿਵਸ ਦੇ ਮੌਕੇ 'ਤੇ ਇਕ ਰਾਜ ਪੱਧਰੀ ਪ੍ਰੋਗਰਾਮ ਦਾ ਆਯੋਜਨ ਸਾਬਕਾ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਦੀ ਅਗਵਾਈ ਹੇਠ ਕੀਤਾ ਗਿਆ, ਜਿਸ ਵਿਚ ਆਗੂਆਂ, ਸੰਗਠਨਾਂ ਅਤੇ ਪਾਰਟੀ ਵਰਕਰਾਂ ਨੇ ਬਾਬਾ ਸਾਹਿਬ ਨੂੰ ਦਿਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ | ਇਸ ਮੌਕੇ ਪੰਜਾਬ ਇੰਚਾਰਜ ਰਵਿੰਦਰ ਡਾਲਵੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਤੇ ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਦਾ ਸੰਘਰਸ਼ ਇਕ ਇਤਿਹਾਸਕ ਅੰਦੋਲਨ ਸੀ ਜਿਸਨੇ ਭਾਰਤੀ ਸਮਾਜ ਨੂੰ ਸਮਾਨਤਾ, ਸਿੱਖਿਆ ਤੇ ਮਨੁੱਖੀ ਅਧਿਕਾਰਾਂ ਵੱਲ ਸੇਧਿਤ ਕੀਤਾ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਡਾ. ਅੰਬੇਡਕਰ ਦੁਆਰਾ ਦਿੱਤੇ ਗਏ ਸੰਵਿਧਾਨਕ ਅਧਿਕਾਰ ਅਤੇ ਨਿਆਂ ਦੇ ਸਿਧਾਂਤ ਭਾਰਤ ਦੀ ਲੋਕਤੰਤਰੀ ਪ੍ਰਣਾਲੀ ਦੀ ਮਜ਼ਬੂਤ ਨੀਂਹ ਬਣੇ ਹੋਏ ਹਨ | ਉਨ੍ਹਾਂ ਅੱਗੇ ਕਿਹਾ ਡਾ. ਰਾਜ ਕੁਮਾਰ ਵੇਰਕਾ ਹਮੇਸ਼ਾ ਹਾਸ਼ੀਏ 'ਤੇ ਧੱਕੇ ਗਏ ਲੋਕਾਂ ਦੀ ਆਵਾਜ਼ ਬੁਲੰਦ ਕਰਨ ਵਿੱਚ ਮੋਹਰੀ ਰਹੇ ਹਨ | ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਵੀ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਕਿਹਾ ਕਿ ਅੰਬੇਡਕਰ ਦੇ ਵਿਚਾਰ ਸਮਾਜ ਦੇ ਸਾਰੇ ਵਰਗਾਂ ਲਈ ਮਾਰਗਦਰਸ਼ਕ ਚਾਨਣ ਮੁਨਾਰਾ ਹਨ | ਔਜਲਾ ਨੇ ਡਾ. ਵੇਰਕਾ ਦੇ ਸਮਾਜਿਕ ਕਾਰਜਾਂ ਅਤੇ ਅੰਬੇਡਕਰ ਦੀ ਵਿਚਾਰਧਾਰਾ ਨੂੰ ਅੱਗੇ ਵਧਾਉਣ ਲਈ ਉਨ੍ਹਾਂ ਦੀ ਵਚਨਬੱਧਤਾ ਦੀ ਪ੍ਰਸ਼ੰਸਾ ਕੀਤੀ | ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਅਤੇ ਸਾਬਕਾ ਵਿਧਾਇਕ ਜੁਗਲ ਕਿਸ਼ੋਰ ਸ਼ਰਮਾ ਵੀ ਮੌਜੂਦ ਸਨ ਅਤੇ ਉਨ੍ਹਾਂ ਨੇ ਸ਼ਰਧਾਂਜਲੀ ਭੇਟ ਕਰਦੇ ਹੋਏ ਡਾ. ਅੰਬੇਡਕਰ ਦੇ ਯੋਗਦਾਨ 'ਤੇ ਆਪਣੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਹਰਦੀਪ ਸਿੰਘ ਕਿੰਗਰਾ, ਮਿੱਠੂ ਮਦਾਨ, ਸੁਰਿੰਦਰ ਸ਼ਰਮਾ, ਰਮਨ ਰੰਮੀ, ਸੰਜੀਵ ਤਾਂਗੜੀ, ਪਵਨ ਚੌਧਰੀ, ਸਤੀਸ਼ ਬੱਲੂ, ਡਾ: ਅਵਤਾਰ, ਕਸ਼ਮੀਰ ਵਡਾਲੀ, ਨਵਦੀਪ ਹੁੰਦਲ, ਗਗਨਦੀਪ ਸਿੰਘ, ਸ਼ਵੀ ਢਿੱਲੋਂ, ਸਵਿੰਦਰ ਸਿੰਘ ਸੱਤ, ਡਾ: ਅਨੂਪ, ਸਿਮਰਨਜੀਤ ਸਿੰਘ ਭੈਰੋਂ, ਸੰਦੀਪ ਸਿੰਘ, ਅਰੁਣ ਸਿੰਘ ਜੋਸ਼ੀ, ਬਾਬਾ ਜੰਜੂਲਾ, ਜਨਾਬ ਕਲੰਦਰ, ਡਾ. ਬਿਹਾਰੀ ਲਾਲ, ਸਰਪੰਚ ਸੋਨੂੰ ਰੰਧਾਵਾ, ਬਲਦੇਵ ਸਿੰਘ, ਸਾਬਕਾ ਸਰਪੰਚ ਜਸਵਿੰਦਰ ਸਿੰਘ ਢਿੱਲੋਂ, ਸਤੀਸ਼ ਸ਼ਰਮਾ, ਪਵਨ ਦ੍ਰਾਵਿੜ, ਬੱਬੀ ਪਹਿਲਵਾਨ, ਸੁਰਿੰਦਰ ਕੋਡੂ, ਰਵਿੰਦਰ ਕੁਮਾਰ ਰਾਜੂ, ਰਾਜਨ ਮਹਿਰਾ, ਰਾਜੇਸ਼ ਕਨੌਜੀਆ, ਬਲਜਿੰਦਰ ਸਿੰਘ ਬੱਲ, ਹਰੀਦੇਵ ਸ਼ਰਮਾ ਸ਼ਾਮਿਲ ਸਨ |
ਪਿਛਲੀ ਖ਼ਬਰ ਰੇਲਵੇ ਕਾਲੋਨੀ ਬੀ-ਬਲਾਕ ਦੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਮੀਟਿੰਗ ਅਗਲੀ ਖ਼ਬਰ ਜ਼ਿਲ੍ਹਾ ਰੂਪਨਗਰ ਨੂੰ ਮਿਲਿਆ 'ਟੂਰਿਜ਼ਮ ਡੈਸਟੀਨੇਸ਼ਨ ਆਫ਼ ਦਿ ਈਅਰ ਐਵਾਰਡ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।