17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਜ਼ਿਲ੍ਹਾ ਰੂਪਨਗਰ ਨੂੰ ਮਿਲਿਆ 'ਟੂਰਿਜ਼ਮ ਡੈਸਟੀਨੇਸ਼ਨ ਆਫ਼ ਦਿ ਈਅਰ ਐਵਾਰਡ'

ਅਜੀਤ ਡੈਸਕ 08-12-2025
ਅੰਮਿ੍ਤਸਰ, 7 ਦਸੰਬਰ (ਸੁਰਿੰਦਰ ਕੋਛੜ)-ਪੀ. ਐੱਚ. ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵਲੋਂ ਆਯੋਜਿਤ ਕੀਤੇ ਜਾ ਰਹੇ 19ਵੇਂ ਪਾਈਟੈਕਸ ਦੌਰਾਨ ਬੀਤੀ ਰਾਤ ਦੂਜੇ ਪੰਜਾਬ ਟੂਰਿਜ਼ਮ ਰਿਕੋਗਨੀਸ਼ਨ ਐਵਾਰਡਜ਼ ਦਾ ਆਯੋਜਨ ਕੀਤਾ ਗਿਆ | ਜਿਸ 'ਚ ਹੰਸਾਲੀ ਆਰਗੈਨਿਕ ਫਾਰਮਰ ਨੂੰ ਸਸਟੇਨੇਬਿਲਟੀ ਚੈਂਪੀਅਨ ਆਫ਼ ਦਿ ਈਅਰ ਐਵਾਰਡ ਪ੍ਰਦਾਨ ਕੀਤਾ ਗਿਆ | ਇਸ ਮੌਕੇ 'ਤੇ ਜੇਤੂਆਂ ਦਾ ਸਵਾਗਤ ਕਰਦੇ ਹੋਏ ਚੈਂਬਰ ਦੇ ਪੰਜਾਬ ਚੈਪਟਰ ਦੇ ਚੇਅਰਮੈਨ ਕਰਨ ਗਿਲਹੋਤਰਾ ਨੇ ਕਿਹਾ ਕਿ ਪੰਜਾਬ ਸੈਰ-ਸਪਾਟਾ ਅਤੇ ਮਹਿਮਾਨ ਨਿਵਾਜੀ ਲਈ ਪ੍ਰਸਿੱਧ ਹੈ | ਇਸ ਖੇਤਰ 'ਚ ਕਾਰੋਬਾਰੀਆਂ ਦੀਆਂ ਸੇਵਾਵਾਂ ਨੂੰ ਵੇਖਦੇ ਹੋਏ ਚੈਂਬਰ ਨੇ ਪਿਛਲੇ ਸਾਲ ਇਹ ਅਵਾਰਡ ਸ਼ੁਰੂ ਕੀਤਾ ਅਤੇ ਅਗਲੇ ਸਾਲ ਅਵਾਰਡ ਸਮਾਰੋਹ ਦਾ ਵਿਸਥਾਰ ਕੀਤਾ ਜਾਵੇਗਾ | ਪ੍ਰੋਗਰਾਮ ਦੀ ਸ਼ੁਰੂਆਤ 'ਚ ਪੰਜਾਬ ਅਤੇ ਗੁਆਂਢੀ ਰਾਜਾਂ ਤੋਂ ਪਹੁੰਚੇ ਹੋਟਲ ਅਤੇ ਸੈਰ-ਸਪਾਟਾ ਉਦਯੋਗ ਦੇ ਉੱਦਮੀਆਂ ਨੂੰ ਸੰਬੋਧਨ ਕਰਦਿਆਂ ਚੈਂਬਰ ਦੇ ਡਿਪਟੀ ਸਕੱਤਰ ਜਨਰਲ ਨਵੀਨ ਸੇਠ ਨੇ ਕਿਹਾ ਕਿ ਸੈਰ-ਸਪਾਟਾ ਖੇਤਰ 'ਚ ਪੰਜਾਬ ਦੀ ਦੇਸ਼ ਭਰ 'ਚ ਵੱਖਰੀ ਪਛਾਣ ਹੈ | ਪ੍ਰੋਗਰਾਮ ਦੌਰਾਨ ਚੇਅਰਮੈਨ ਕਰਨ ਗਿਲਹੋਤਰਾ, ਅੰਮਿ੍ਤਸਰ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਇੰਦਰਬੀਰ ਸਿੰਘ ਨਿੱਝਰ, ਕਨਵੀਨਰ ਨਿਸ਼ਚੇ ਬਹਿਲ, ਨਿਪੁੰਨ ਅਗਰਵਾਲ, ਫ਼ਿਲਮ ਅਦਾਕਾਰ ਰਜਤ ਬੇਦੀ, ਸੀਨੀਅਰ ਖੇਤਰੀ ਨਿਰਦੇਸ਼ਕ ਭਾਰਤੀ ਸੂਦ, ਖੇਤਰੀ ਕਨਵੀਨਰ ਜੈਦੀਪ ਸਿੰਘ ਨੇ ਕੈਪ ਹਾਊਸ ਨੂੰ ਪੰਜਾਬ ਟੂਰਿਜ਼ਮ ਟ੍ਰੇਲਬਲੇਜ਼ਰ ਪੁਰਸਕਾਰ, ਜ਼ਿਲ੍ਹਾ ਰੂਪਨਗਰ ਨੂੰ ਪੰਜਾਬ ਟੂਰਿਜ਼ਮ ਡੈਸਟੀਨੇਸ਼ਨ ਆਫ਼ ਦਿ ਈਅਰ ਅਵਾਰਡ ਪ੍ਰਦਾਨ ਕੀਤਾ | ਅੰਮਿ੍ਤਸਰ ਸਥਿਤ ਭਰਾਵਾਂ ਦਾ ਢਾਬਾ ਨੂੰ ਟ੍ਰੈਡੀਸ਼ਨਲ ਇਨ ਸਿਟੀ ਢਾਬਾ, ਕਜ਼ਾਨ ਹਾਸਪਿਟੈਲਿਟੀ ਅੰਮਿ੍ਤਸਰ ਨੂੰ ਪ੍ਰੀਮੀਅਮ ਪ੍ਰਾਪਰਟੀ ਐਵਾਰਡ ਦਿੱਤਾ ਗਿਆ |
ਪਿਛਲੀ ਖ਼ਬਰ ਅੰਮਿ੍ਤਸਰ ਪੱਛਮੀ 'ਚ ਡਾ.ਅੰਬੇਡਕਰ ਮਹਾਪ੍ਰੀਨਿਰਵਾਣ ਦਿਵਸ ਦਾ ਮਹਾਨ ਸਮਾਰੋਹ ਅਗਲੀ ਖ਼ਬਰ ਨਿਗਮ ਕਮਿਸ਼ਨਰ ਨੇ ਕੀਤੀ ਵਾਰਡ ਨੰ: 4 'ਚ ਇਲਾਕੇ ਦੇ ਲੋਕਾਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।