08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਜ਼ੀਰੋ ਐਰਰ ਤਕਨੀਕ ਨਾਲ ਫਿਲੌਰ ਦੇ ਮਰੀਜ਼ ਦੇ ਦੋਵੇਂ ਗੋਡੇ ਸਫਲਤਾਪੂਰਵਕ ਬਦਲੇ- ਡਾ. ਰਣਜੀਤ ਸਿੰਘ

ਅਜੀਤ ਡੈਸਕ 07-12-2025
ਅੰਮਿ੍ਤਸਰ, 6 ਦਸੰਬਰ (ਰੇਸ਼ਮ ਸਿੰਘ)- ਸਥਾਨਕ ਲਿਵਾਸਾ ਹਸਪਤਾਲ ਹਵਾਈ ਅੱਡਾ ਰੋਡ ਦੇੇ ਸੀਨੀਅਰ ਆਰਥੋਪੈਡਿਕ ਸਰਜਨ ਡਾ. ਰਣਜੀਤ ਸਿੰਘ ਵਲੋਂ ਜ਼ੀਰੋ ਤਕਨੀਕ ਰਾਹੀਂ ਗੋਡੇ ਬਦਲਣ ਦੀ ਚਰਚਾ ਹੁਣ ਪੰਜਾਬ ਤੋਂ ਇਲਾਵਾ ਗੁਆਂਢੀ ਸੂਬਿਆਂ ਵਿਚ ਵੀ ਹੋਣ ਲੱਗ ਗਈ ਹੈ | ਹਾਲ 'ਚ ਹੀ ਡਾ. ਰਣਜੀਤ ਸਿੰਘ ਵਲੋਂ ਫਿਲੌਰ ਨਿਵਾਸੀ 65 ਸਾਲਾ ਮਰੀਜ਼ ਤਿਲਕ ਰਾਜ ਜੋ ਪਿਛਲੇ ਲੰਬੇ ਸਮੇਂ ਤੋਂ ਗੋਡਿਆਂ ਦੇ ਦਰਦ ਕਾਰਨ ਚੱਲਣ ਫਿਰਨ ਤੋਂ ਵੀ ਅਸਮਰਥ ਸੀ | ਉਸ ਨੇ ਕਈ ਮਾਹਿਰ ਡਾਕਟਰਾਂ ਤੋਂ ਆਪਣੇ ਗੋਡਿਆਂ ਦੀ ਜਾਂਚ ਕਰਵਾਈ ਪਰ ਉਸ ਦਾ ਆਪਰੇਸ਼ਨ ਬਹੁਤ ਗੰਭੀਰ ਹੋਣ ਕਾਰਨ ਕੋਈ ਵੀ ਡਾਕਟਰ ਜਦੋਂ ਗੋਡੇ ਬਦਲਣ ਲਈ ਤਿਆਰ ਨਾ ਹੋਇਆ ਤਾਂ ਡਾ: ਰਣਜੀਤ ਸਿੰਘ ਵਲੋਂ ਉਸਦੇ ਦੋਵੇਂ ਗੋਡੇ ਜ਼ੀਰੋ ਐਰਰ ਤਕਨੀਕ ਨਾਲ ਸਫਲਤਾਪੂਰਵਕ ਬਦਲ ਦਿੱਤੇ ਗਏ ਹਨ | ਡਾ: ਸਿੰਘ ਨੇ ਦੱਸਿਆ ਕਿ ਇਸ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੂੰ ਜ਼ੀਰੋ ਤਕਨੀਕ ਰਾਹੀਂ ਗੋਡੇ ਬਦਲਾਉਣ ਦੀ ਸਲਾਹ ਦਿੱਤੀ | ਉਨ੍ਹਾਂ ਦੀ ਸਹਿਮਤੀ ਮਿਲਣ ਤੋਂ ਉਨ੍ਹਾਂ ਜ਼ੀਰੋ ਤਕਨੀਕ ਰਾਹੀਂ ਸਿਰਫ਼ 20 ਮਿੰਟ 'ਚ ਇਹ ਅਪਰੇਸ਼ਨ ਦੀ ਪ੍ਰਕਿਆ ਪੂਰੀ ਕੀਤੀ ਤੇ ਉਸ ਦੇ ਦੋਵੇਂ ਗੋਡੇ ਬਦਲ ਦਿੱਤੇ | ਡਾ: ਸਿੰਘ ਨੇ ਦਸਿਆ ਕਿ ਹੁਣ ਇਹ ਮਰੀਜ਼ ਬਿਨਾਂ ਕਿਸੇ ਤਕਲੀਫ਼ ਤੋਂ ਆਮ ਵਾਂਗ ਚੱਲ ਫਿਰ ਸਕਦਾ ਹੈ | ਜ਼ੀਰੋ ਤਕਨੀਕ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਰਣਜੀਤ ਨੇ ਦੱਸਿਆ ਕਿ ਆਧੁਨਿਕ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਲੈਸ ਜ਼ੀਰੋ ਤਕਨੀਕ ਨਾਲ ਉਹ ਹੁਣ ਤੱਕ ਹਜ਼ਾਰਾਂ ਦੀ ਤਾਦਾਦ ਵਿਚ ਸਫਲਤਾ ਪੂਰਵਕ ਸਰਜਰੀਆਂ ਕਰਕੇ ਰੋਬੋਟਿਕ ਸਰਜਰੀ ਨੂੰ ਪਿੱਛੇ ਛੱਡ ਚੁੱਕੇ ਹਨ | ਜ਼ੀਰੋ ਤਕਨੀਕ ਨਾਲ ਸਰਜਰੀ ਕਰਵਾ ਕੇ ਤਿਲਕ ਰਾਜ ਤੇ ਉਸਦਾ ਪਰਿਵਾਰ ਪੂਰੀ ਤਰ੍ਹਾਂ ਸੰਤੁਸ਼ਟ ਹੈ |
ਪਿਛਲੀ ਖ਼ਬਰ ਡਾ. ਪੰਨੂ ਨੇ ਐਡਵੋਕੇਟ ਧਾਮੀ ਨੂੰ 'ਗੁਰਮੁਖੀ ਅਦਬ ਦਾ ਖ਼ਜ਼ਾਨਾ' ਪੁਸਤਕ ਭੇਟ ਕੀਤੀ ਅਗਲੀ ਖ਼ਬਰ ਪਾਈਟੈਕਸ ਲਈ ਅੰਮਿ੍ਤਸਰ 'ਚ ਸਥਾਈ ਜ਼ਮੀਨ ਮੁਹੱਈਆ ਕਰਵਾਏ ਸਰਕਾਰ : ਨਵੀਨ ਸੇਠ ਵਿੱਤ ਮੰਤਰੀ ਚੀਮਾ ਕੋਲ ਪੀ. ਐੱਚ. ਡੀ. ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।