08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਪਾਈਟੈਕਸ ਲਈ ਅੰਮਿ੍ਤਸਰ 'ਚ ਸਥਾਈ ਜ਼ਮੀਨ ਮੁਹੱਈਆ ਕਰਵਾਏ ਸਰਕਾਰ : ਨਵੀਨ ਸੇਠ ਵਿੱਤ ਮੰਤਰੀ ਚੀਮਾ ਕੋਲ ਪੀ. ਐੱਚ. ਡੀ. ਸੀ. ਸੀ. ਆਈ. ਨੇ ਉਠਾਇਆ ਮੁੱਦਾ

ਅਜੀਤ ਡੈਸਕ 07-12-2025

ਅੰਮਿ੍ਤਸਰ, 6 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)-ਅੰਮਿ੍ਤਸਰ 'ਚ ਪਿਛਲੇ 18 ਸਾਲਾਂ ਤੋਂ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ (ਪੀ. ਆਈ. ਟੀ. ਈ. ਐਕਸ.) ਦਾ ਆਯੋਜਨ ਕਰ ਰਹੇ ਪੀ. ਐਚ. ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਨੇ ਅੰਮਿ੍ਤਸਰ 'ਚ ਪਾਈਟੈਕਸ ਵਰਗੇ ਵੱਡੇ ਸਮਾਗਮਾਂ ਲਈ ਸਥਾਈ ਜ਼ਮੀਨ ਅਲਾਟ ਕਰਨ ਦੀ ਮੰਗ ਉਠਾਈ ਹੈ | ਪੀ. ਐਚ. ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਡਿਪਟੀ ਸੈਕਟਰੀ ਜਨਰਲ ਨਵੀਨ ਸੇਠ, ਪੰਜਾਬ ਚੈਪਟਰ ਦੇ ਕੋ ਚੇਅਰ ਨਿਪੁੰਨ ਅਗਰਵਾਲ ਅਤੇ ਚੈਂਬਰ ਦੇ ਰੀਜਨਲ ਕੁਆਰਡੀਨੇਟਰ ਜੈਦੀਪ ਸਿੰਘ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ 'ਚ ਦੱਸਿਆ ਕਿ ਇੱਥੇ ਸਥਾਈ ਜ਼ਮੀਨ ਅਲਾਟ ਕਰਨ ਦੀ ਮੰਗ ਪਿਛਲੀਆਂ ਕਈ ਸਰਕਾਰਾਂ ਦੇ ਵਿਚਾਰ ਅਧੀਨ ਰਹੀ ਹੈ | ਕੁਝ ਸਾਬਕਾ ਮੁੱਖ ਮੰਤਰੀਆਂ ਨੇ ਇਸ ਸੰਬੰਧ 'ਚ ਐਲਾਨ ਵੀ ਕੀਤੇ ਹਨ | ਸੇਠ ਨੇ ਦੱਸਿਆ ਕਿ ਪੀ. ਐਚ. ਡੀ. ਸੀ. ਸੀ. ਆਈ. ਨੇ ਪਹਿਲੀ ਵਾਰ 2005 'ਚ 50 ਸਟਾਲਾਂ ਨਾਲ ਪਾਈਟੈਕਸ ਦੀ ਸ਼ੁਰੂਆਤ ਕੀਤੀ ਸੀ | ਅੱਜ ਇੱਥੇ ਆਉਣ ਵਾਲੇ ਕਾਰੋਬਾਰਾਂ ਦੀ ਗਿਣਤੀ 550 ਹੋ ਗਈ ਹੈ, ਪਰ ਜ਼ਮੀਨ ਦੀ ਸਮੱਸਿਆ ਲਗਾਤਾਰ ਵਧਦੀ ਜਾ ਰਹੀ ਹੈ | ਇਸ ਸਾਲ ਜਗ੍ਹਾ ਦੀ ਘਾਟ ਕਾਰਨ ਲਗਭਗ 100 ਕਾਰੋਬਾਰੀ ਆਪਣੇ ਉਤਪਾਦਾਂ ਨੂੰ ਪ੍ਰਦਰਸ਼ਿਤ ਨਹੀਂ ਕਰ ਸਕੇ ਹਨ | ਨਵੀਨ ਸੇਠ ਨੇ (ਐਮ. ਆਈ. ਸੀ. ਈ.) ਮੀਟਿੰਗ, ਇੰਸੈਂਟਿਵ, ਕਾਨਫਰੰਸ ਅਤੇ ਇਵੈਂਟ ਫਾਰਮੂਲੇ ਦੇ ਤਹਿਤ ਇਸ ਯੋਜਨਾ ਨੂੰ ਅੱਗੇ ਵਧਾਉਣ ਦਾ ਸੁਝਾਅ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਇਹ ਮੁੱਦਾ ਕੱਲ੍ਹ ਰਾਤ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਕੋਲ ਉਠਾਇਆ ਹੈ | ਇਹ ਫਾਰਮੂਲਾ ਨਿਯਮਤ ਸਮਾਗਮਾਂ ਦੀ ਸਹੂਲਤ ਦੇਵੇਗਾ, ਜਿਸ ਨਾਲ ਨਾ ਸਿਰਫ਼ ਮਾਲੀਆ ਵਧੇਗਾ ਬਲਕਿ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ | ਚੈਂਬਰ ਪਾਈਟੈਕਸ ਦਾ ਵਿਸਥਾਰ ਕਰਨਾ ਚਾਹੁੰਦਾ ਹੈ, ਪਰ ਥਾਂ ਦੀ ਘਾਟ ਕਾਰਨ ਇਹ ਅੱਗੇ ਨਹੀਂ ਵਧ ਰਿਹਾ ਹੈ | ਚੈਂਬਰ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮਾਰਕਫੈੱਡ, ਪੰਜਾਬ ਐਗਰੋ, ਸੈਰ-ਸਪਾਟਾ ਵਿਭਾਗ, ਪੇਡਾ, ਏ. ਡੀ. ਏ. ਅਤੇ ਗਮਾਡਾ ਸਮੇਤ 17 ਵਿਭਾਗ ਹਿੱਸਾ ਲੈ ਰਹੇ ਹਨ | ਜੇਕਰ ਸਥਾਈ ਜ਼ਮੀਨ ਉਪਲਬਧ ਹੋਵੇ, ਤਾਂ ਇੱਥੇ ਪਾਈਟੈਕਸ ਵਰਗੇ ਵੱਡੇ ਸਮਾਗਮ ਨਿਯਮਿਤ ਤੌਰ 'ਤੇ ਕਰਵਾਏ ਜਾ ਸਕਦੇ ਹਨ |

ਪਿਛਲੀ ਖ਼ਬਰ ਜ਼ੀਰੋ ਐਰਰ ਤਕਨੀਕ ਨਾਲ ਫਿਲੌਰ ਦੇ ਮਰੀਜ਼ ਦੇ ਦੋਵੇਂ ਗੋਡੇ ਸਫਲਤਾਪੂਰਵਕ ਬਦਲੇ- ਡਾ. ਰਣਜੀਤ ਸਿੰਘ ਅਗਲੀ ਖ਼ਬਰ ਦਿਨੇਸ਼ ਬੱਸੀ ਨੇ ਪ੍ਰੀਨਿਵਰਾਣ ਦਿਵਸ ਮੌਕੇ ਛੇੜਿਆ ਜੌੜਾ ਫਾਟਕ ਅੰਡਰਪਾਥ ਸਫਾਈ ਅਭਿਆਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।