15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਕਾਂਗਰਸੀ ਆਗੂ ਆਜ਼ਾਦ ਨੇ ਮੜੇ ਸਾਬਕਾ ਅਕਾਲੀ ਮੰਤਰੀਆਂ 'ਤੇ ਦਲਿਤ ਵਿਰੋਧੀ ਹੋਣ ਦੇ ਦੋਸ਼ ਅੰਮਿ੍ਤਸਰ ਸ਼ਹਿਰ ਨੂੰ ਪੋਸਟਰ ਚਿਪਕਾ ਕੇ ਭਰਿਆ : ਕਿਹਾ ਸੱਚ ਸਾਹਮਣੇ ਲਿਆ ਕੇ ਹੀ ਸਾਹ ਲਵਾਂਗਾ

ਅਜੀਤ ਡੈਸਕ 06-12-2025
ਅੰਮਿ੍ਤਸਰ, 5 ਦਸੰਬਰ (ਰੇਸ਼ਮ ਸਿੰਘ)-ਵਿਧਾਨ ਸਭਾ 'ਚ ਖਾਲਿਸਤਾਨੀ ਪੱਖੀ ਇਕ ਵਿਧਾਇਕ ਨੂੰ ਮਰਨੋਪ੍ਰਾਂਤ ਸ਼ਰਧਾਂਜਲੀ ਦੇਣ ਦੇ ਵਿਰੋਧ 'ਚ ਪੁਲਿਸ ਦੀ ਨੌਕਰੀ ਤੋਂ ਅਸਤੀਫਾ ਦੇ ਕੇ ਚਰਚਿਤ ਹੋਏ ਤੇ ਮੌਜੂਦਾ ਸੀਨੀ: ਕਾਂਗਰਸੀ ਆਗੂ ਜਸਵੰਤ ਸਿੰਘ ਆਜ਼ਾਦ ਨੇ ਹੁਣ ਕੁਝ ਸਾਬਕਾ ਅਕਾਲੀ ਆਗੂਆਂ, ਮੰਤਰੀਆਂ ਤੇ ਵਿਧਾਇਕਾਂ 'ਤੇ ਦਲਿਤ ਵਿਰੋਧੀ ਹੋਣ ਦੇ ਦੋਸ਼ ਲਾਏ ਹਨ ਜਿਨ•ਾਂ ਬਕਾਇਦਾ ਦਲਿਤ ਅਕਾਲੀ ਆਗੂਆਂ ਤੇ ਮੰਤਰੀਆਂ ਦੀਆਂ ਤਸਵੀਰਾਂ ਵਾਲੇ ਪੋਸਟਰ ਸ਼ਹਿਰ 'ਚ ਕੰਧਾਂ 'ਤੇ ਚਿਪਕਾਏ ਗਏ ਹਨ ਤੇ ਕਿਹਾ ਕਿ ਇਨ•ਾਂ 'ਚੋਂ ਕਈਆਂ ਨੇ ਸਰਕਾਰੀ ਅਹੁਦਿਆਂ ਦੇ ਲਾਲਚ 'ਚ ਆਪਣੇ ਹੀ ਗਰੀਬ ਭਰਾਵਾਂ ਦੇ ਹੱਕ ਮਾਰ ਲਏ ਤੇ ਕਦੇ ਵੀ ਦਲਿਤਾਂ ਦੇ ਮੁੱਦੇ ਉਜਾਗਰ ਨਹੀਂ ਕੀਤੇ | ਅੱਜ ਇਥੇ ਜ਼ਿਲ•ਾ ਕਚਿਹਰੀਆਂ ਵਿਖੇ ਲਾਏ ਪੋਸਟਰਾਂ ਸੰਬੰਧੀ ਸ: ਆਜ਼ਾਦ ਨੇ ਦਸਿਆ ਕਿ ਇਹ ਉਹ ਦਲਿਤ ਆਗੂੂ ਹਨ ਜਿਨ•ਾਂ ਸਵ: ਪ੍ਰਕਾਸ਼ ਸਿੰਘ ਬਾਦਲ ਕੋਲੋਂ ਰਾਖਵੀਆਂ ਸੀਟਾਂ 'ਤੇ ਚੋਣਾਂ ਲੜੀਆਂ ਤੇ ਐਮ.ਪੀ., ਐਮ.ਐਲ.ਏ. ਤੇ ਮੰਤਰੀ ਤੱਕ ਬਣੇ ਪਰ ਸੰਵਿਧਾਨ ਦੀ ਤਾਕਤ ਨਾਲ ਮੰਤਰੀ ਬਣੇ ਇਨ•ਾਂ ਆਗੂਆਂ ਨੇ ਕਦੇ ਵੀ ਦਲਿਤਾਂ ਦੀ ਮੰਗ ਨਹੀਂ ਚੁੱਕੀ ਜਿਸ ਕਾਰਨ ਸ੍ਰੀ ਦਰਬਾਰ ਸਾਹਿਬ ਵਿਖੇ ਮਜ਼ਬੀ ਸਿੱਖਾਂ ਦਾ ਬੁੰਗਾ ਜੋ ਢਾਹਿਆ ਗਿਆ ਸੀ ਦੁਬਾਰਾ ਬਣ ਨਹੀਂ ਸਕਿਆ | ਜਦੋਂ ਕਿ ਅਕਾਲੀ ਦਲ ਬਾਦਲ ਦਾ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਕੰਮਾਂ ਦਾ ਲਗਾਤਾਰ 50 ਸਾਲ ਤੋਂ ਕਬਜ਼ਾ ਚਲਿਆ ਆ ਰਿਹਾ ਹੈ | ਉਨ•ਾਂ ਇਹ ਵੀ ਦੋਸ਼ ਲਾਇਆ ਕਿ ਕੌਮੀ ਸ਼ਹੀਦਾਂ ਦੇ ਸਨਮਾਨ ਵੀ ਸ਼੍ਰੋਮਣੀ ਕਮੇਟੀ ਮਨਾਉਣ ਤੋਂ ਅਸਮਰਥ ਰਹੀ ਹੈ ਅਤੇ ਹੁਣ ਤੱਕ ਬਾਬਾ ਜੀਵਨ ਸਿੰਘ ਰੰਘਰੇਟਾ ਦੇ ਪਿਤਾ ਬਾਬਾ ਸਦਾ ਨੰਦ ਜਿਸ ਦਾ ਸਿਰ ਵੱਢ ਕੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਚਾਂਦਨੀ ਚੌਕ ਤੋਂ ਚੁਕਿਆ ਗਿਆ ਸੀ ਦਾ ਅਜੇ ਤੱਕ ਸ਼ਹੀਦੀ ਦਿਵਸ ਨਹੀਂ ਮਨਾਇਆ ਗਿਆ | ਉਨ•ਾਂ ਕਿਹਾ ਕਿ ਅਕਾਲੀ ਦਲ ਦੇ ਪਦ ਚਿੰਨ•ਾਂ 'ਤੇ ਹੀ ਹੁਣ ਮੌਜੂਦਾ ਸਰਕਾਰ ਚਲ ਰਹੀ ਹੈ ਅਤੇ ਕੌਮੀ ਸ਼ਹੀਦਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ |
ਪਿਛਲੀ ਖ਼ਬਰ —ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ— <br> ਪੜਤਾਲ ਦੌਰਾਨ ਜ਼ਿਲ੍ਹਾ ਪ੍ਰੀਸ਼ਦ ਦੇ 59 ਤੇ ਬਲਾਕ ਸੰਮਤੀਆਂ ਦੇ 40... ਅਗਲੀ ਖ਼ਬਰ ਜੇਲ੍ਹਾਂ 'ਚ ਔਰਤ ਕੈਦੀਆਂ ਨੂੰ ਦਿੱਤੀ ਜਾਵੇਗੀ ਸਕਿੱਲ ਟ੍ਰੇਨਿੰਗ : ਹਿਮਾਨੀ ਅਰੋੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।