17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਸ੍ਰੀਮਤੀ ਪਾਰਵਤੀ ਦੇਵੀ ਹਸਪਤਾਲ 'ਚ ਪੁੱਜੇ ਮੇਅਰ ਭਾਟੀਆ ਦਾ ਕੀਤਾ ਪ੍ਰਬੰਧਕਾਂ ਨੇ ਨਿੱਘਾ ਸਵਾਗਤ

ਅਜੀਤ ਡੈਸਕ 06-12-2025
ਅੰਮਿ੍ਤਸਰ, 5 ਦਸੰਬਰ (ਰੇਸ਼ਮ ਸਿੰਘ)-ਸ੍ਰੀਮਤੀ ਪਾਰਵਤੀ ਦੇਵੀ ਹਸਪਤਾਲ ਰਣਜੀਤ ਐਵੀਨਿਊ ਵਿਖੇ ਪੁੱਜੇ ਨਗਰ ਨਿਗਮ ਦੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਦਾ ਪ੍ਰਬੰਧਕਾਂ ਵਲੋਂ ਜੀ ਆਇਆਂ ਕਹਿੰਦਿਆਂ ਨਿੱਘਾ ਸਵਾਗਤ ਕੀਤਾ ਗਿਆ ਤੇ ਡਾ. ਭੋਲਾ ਸਿੰਘ ਸਿੱਧੂ ਵਲੋਂ ਮੇਅਰ ਸ: ਭਾਟੀਆ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ | ਇਸ ਦੌਰੇ ਦੌਰਾਨ ਪ੍ਰਬੰਧਕਾਂ ਵਲੋਂ ਮੇਅਰ ਸ: ਭਾਟੀਆ ਨੂੰ ਹਸਪਤਾਲ ਦੇ ਬਾਹਰ ਵਧਦੀ ਟ੍ਰੈਫਿਕ ਸਮੱਸਿਆ ਬਾਰੇ ਜਾਣਕਾਰੀ ਦਿੱਤੀ ਤੇ ਦਸਿਆ ਕਿ ਮੁੱਖ ਸੜਕ 'ਤੇ ਟ੍ਰੈਫਿਕ ਜਾਮ ਮਰੀਜ਼ਾਂ ਅਤੇ ਜਨਤਾ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਇਹ ਸਮੱਸਿਆ ਦਾ ਤੁਰੰਤ ਨਿਪਟਾਰਾ ਹੋਣਾ ਚਾਹੀਦਾ ਹੈ | ਉਨ੍ਹਾਂ ਹਸਪਤਾਲ ਦੇ ਸਾਹਮਣੇ ਡਿਵਾਈਡਰ ਨੂੰ ਸੁੰਦਰ ਬਣਾਉਣ ਅਤੇ ਨਵੀਨੀਕਰਨ ਕਰਨ ਦੀ ਇਜਾਜ਼ਤ ਵੀ ਮੰਗੀ ਤਾਂ ਜੋ ਖੇਤਰ ਨੂੰ ਸਾਫ਼ ਤੇ ਪਹੁੰਚਯੋਗ ਬਣਾਇਆ ਜਾ ਸਕੇ | ਮੇਅਰ ਸ: ਭਾਟੀਆ ਨੇ ਭਰੋਸਾ ਦਿਵਾਇਆ ਕਿ ਇਨ੍ਹਾਂ ਮੰਗਾਂ ਦੇ ਨਿਪਟਾਰੇ ਲਈ ਯੋਗ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਜਨਰਲ ਮੈਨੇਜਰ ਜਗਮੋਹਨ ਸਿੰਘ, ਪ੍ਰਸ਼ਾਸਕ ਅਨੂਪ ਮਹਿਰਾ, ਡਾ. ਜਸਵਿੰਦਰ ਸਿੰਘ, ਡਾ. ਜ਼ੋਰਾਵਰ ਸਿੰਘ ਤੇ ਕਾਰਪੋਰੇਟ ਮੈਨੇਜਰ ਜਗਮੋਹਨ ਮਲਹੋਤਰਾ ਇਸ ਮੌਕੇ ਮੌਜੂਦ ਸਨ |
ਪਿਛਲੀ ਖ਼ਬਰ ਅੰਮਿ੍ਤਸਰ 'ਚ ਯੂਨਿਟੀ ਮਾਲ ਪ੍ਰੋਜੈਕਟ 'ਤੇ ਵਪਾਰ ਮੰਡਲ ਦੀ ਬੇਨਤੀ 'ਤੇ ਮੁੜ ਕੀਤਾ ਵਿਚਾਰ ਵਪਾਰੀ ਆਗੂਆਂ ਨੇ ਵਿੱਤ ਮੰਤਰ... ਅਗਲੀ ਖ਼ਬਰ ਭਾਈ ਗੁਰਦਾਸ ਜੀ ਨਗਰ (ਨਿਊ ਅੰਮਿ੍ਤਸਰ ਵਿਖੇ) ਨਵਾਂ ਬਣਦਾ ਜਾ ਰਿਹਾ ਕੂੜੇ ਦਾ ਡੰਪ ਇਲਾਕਾ ਵਾਸੀਆਂ ਕੀਤਾ ਪ੍ਰਸ਼ਾਸਨ ਖ਼ਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।