17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਬਿਲਡਿੰਗ ਵਿਭਾਗ ਵਲੋਂ ਨਾਜਾਇਜ਼ ਉਸਾਰੀਆਂ 'ਤੇ ਕੀਤੀ ਗਈ ਕਾਰਵਾਈ

ਅਜੀਤ ਡੈਸਕ 06-12-2025
ਅੰਮਿ੍ਤਸਰ, 5 ਦਸੰਬਰ (ਹਰਮਿੰਦਰ ਸਿੰਘ)-ਨਗਰ ਨਿਗਮ ਦੇ ਬਿਲਡਿੰਗ ਵਿਭਾਗ ਵਲੋਂ ਅਣ-ਅਧਿਕਾਰਤ ਉਸਾਰੀਆਂ 'ਤੇ ਕਾਰਵਾਈ ਕਰਦੇ ਹੋਏ ਕੇਂਦਰੀ ਜ਼ੋਨ ਦੇ ਅਧੀਨ ਮਹਾਂ ਸਿੰਘ ਗੇਟ ਅਤੇ ਚੀਲ ਮੰਡੀ ਵਿਖੇ ਨਾਜਾਇਜ਼ ਤੌਰ 'ਤੇ ਬਣ ਰਹੀਆਂ ਤਿੰਨ ਇਮਾਰਤਾਂ ਨੂੰ ਸੀਲ ਕੀਤਾ ਗਿਆ | ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰ ਗਿੱਲ ਦੀਆਂ ਹਦਾਇਤਾਂ 'ਤੇ ਬਿਲਡਿੰਗ ਵਿਭਾਗ ਵਲੋਂ ਐੱਮ. ਟੀ. ਪੀ. ਨਰਿੰਦਰ ਸ਼ਰਮਾ ਦੀ ਨਿਗਰਾਨੀ ਹੇਠ ਏ. ਟੀ. ਪੀ. ਪਰਮਿੰਦਰਜੀਤ ਸਿੰਘ ਦੀ ਅਗਵਾਈ ਹੇਠ ਅਣ-ਅਧਿਕਾਰਤ ਤੌਰ 'ਤੇ ਉਸਰ ਰਹੀਆਂ ਤਿੰਨ ਬਿਲਡਿੰਗਾਂ 'ਤੇ ਕਾਰਵਾਈ ਕਰਦੇ ਹੋਏ ਉਨ•ਾਂ ਦੀ ਉਸਾਰੀ ਦਾ ਕੰਮ ਬੰਦ ਕਰਾ ਕੇ ਬਿਲਡਿੰਗਾਂ ਨੂੰ ਸੀਲ ਕੀਤਾ ਗਿਆ | ਇਸ ਤੋਂ ਇਲਾਵਾ ਇਕ ਵੱਖਰੀ ਕਾਰਵਾਈ ਦੌਰਾਨ ਟਾਊਨ ਹਾਲ ਦੇ ਨੇੜੇ ਬਣੇ ਬਹੁ ਚਰਚਿਤ ਸਵੇਰਾ ਹੋਟਲ ਦੇ ਅੰਦਰ ਹੋਣ ਵਾਲੇ ਉਸਾਰੀ ਦੇ ਕੰਮ ਨੂੰ ਪੂਰੀ ਤਰ•ਾਂ ਨਾਲ ਬੰਦ ਕਰਵਾਉਣ ਦੇ ਮਕਸਦ ਨਾਲ ਹੋਟਲ ਦੇ ਬਾਹਰ ਕੀਤੀ ਗਈ ਦੀਵਾਨ ਨੂੰ ਹੋਰ ਉੱਚਾ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਹੋਟਲ ਦੀ ਅਣ ਅਧਿਕਾਰਤ ਤੌਰ ਜੋ ਵੀ ਉਸਾਰੀ ਹੋਈ ਹੈ ਉਸ ਨੂੰ ਆਪ ਹੀ ਹਟਾਉਣ ਲਈ 15 ਦਿਨਾਂ ਦਾ ਸਮਾਂ ਦਿੱਤਾ | ਇਸ ਸੰਬੰਧੀ ਜਾਣਕਾਰੀ ਦਿੰਦੇ ਐੱਮ. ਟੀ. ਪੀ. ਨਰਿੰਦਰ ਸ਼ਰਮਾ ਨੇ ਦੱਸਿਆ ਕਿ ਉਕਤ ਹੋਟਲ 'ਚ ਹੋਣ ਵਾਲੇ ਉਸਾਰੀ ਦੇ ਕੰਮ ਨੂੰ ਬੰਦ ਕਰਵਾਉਣ ਲਈ ਨਿਗਮ ਵਲੋਂ ਹੋਟਲ ਦੇ ਬਾਹਰਵਾਰ ਦੀਵਾਰ ਕੀਤੀ ਗਈ ਪਰ ਇਸ ਦੀਵਾਰ ਦੇ ਹੋਣ ਦੇ ਬਾਵਜੂਦ ਹੋਟਲ ਵਾਲਿਆਂ ਵਲੋਂ ਅੰਦਰ ਨਿਰਮਾਣ ਕਾਰਜ ਕੀਤੇ ਜਾ ਰਹੇ ਸਨ | ਜਿਸ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰਵਾਉਣ ਲਈ ਦੀਵਾਰ ਨੂੰ ਹੋਰ ਉੱਚਾ ਚੁਕਿਆ ਗਿਆ ਹੈ | ਇਸ ਤੋਂ ਇਲਾਵਾ ਹੋਟਲ 'ਚ ਹੋਈ ਨਾਜਾਇਜ਼ ਉਸਾਰੀ ਨੂੰ ਤੋੜਣ ਲਈ 15 ਦਿਨਾਂ ਦਾ ਸਮਾਂ ਹੋਟਲ ਮਾਲਕਾਂ ਨੂੰ ਦਿੱਤਾ ਗਿਆ ਹੈ ਜੇਕਰ ਇਸ ਅਰਸੇ 'ਚ ਨਾਜਾਇਜ਼ ਉਸਾਰੀ ਨੂੰ ਨਾ ਤੋੜਿਆ ਗਿਆ ਤਾਂ ਨਿਗਮ ਵਲੋਂ 16 ਦਿਨ ਹੋਟਲ 'ਤੇ ਕਾਰਵਾਈ ਕੀਤੀ ਜਾਵੇਗੀ |
ਪਿਛਲੀ ਖ਼ਬਰ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਨਤਮਸਤਕ ਹੋਏ ਪ੍ਰਧਾਨ ਮੰਤਰੀ ਦਫ਼ਤਰ ਦੇ ਸੀਨੀਅਰ ਅਧਿਕਾਰੀ ਸਿਨਹਾ <br/> ਅਗਲੀ ਖ਼ਬਰ ਸੇਵਾਦਾਰ ਇੰਪਲਾਈਜ਼ ਯੂਨੀਅਨ ਨੇ ਕਮਿਸ਼ਨਰ ਦਫ਼ਤਰ ਸੌਂਪਿਆ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।