16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

12ਵੇਂ ਅੰਮਿ੍ਤਸਰ ਇੰਟਰਨੈਸ਼ਨਲ ਫ਼ੋਕ ਫ਼ੈਸਟੀਵਲ ਦੌਰਾਨ ਕੋਲੰਬੀਆ ਤੋਂ ਆਏ ਕਲਾਕਾਰਾਂ ਨੇ ਦਿਖਾਏ ਜੌਹਰ <br/>

ਅਜੀਤ ਡੈਸਕ 04-12-2025
ਅੰਮਿ੍ਤਸਰ, 3 ਦਸੰਬਰ (ਜਸਵੰਤ ਸਿੰਘ ਜੱਸ)-ਕੋਲੰਬੀਆ ਤੋਂ ਆਏ ਫ਼ੋਕ ਗਰੁੱਪ 'ਪਾਲਮਾ ਅਫਰੀਕਾਨਾ' ਵਲੋਂ ਅੱਜ ਸਥਾਨਕ ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ਆਪਣੇ ਮੁਲਕ ਦੇ ਰਵਾਇਤੀ ਲੋਕ ਨਾਚ ਅਤੇ ਲੋਕ ਸੰਗੀਤ ਦੀ ਸ਼ਾਨਦਾਰ ਪੇਸ਼ਕਾਰੀ ਅਤੇ ਮੇਜ਼ਬਾਨ ਸਕੂਲ ਦੇ ਵਿਦਿਆਰਥੀ ਕਲਾਕਾਰਾਂ ਵਲੋਂ ਪੰਜਾਬੀ ਲੋਕ ਸੰਗੀਤ ਤੇ ਲੋਕ ਨਾਚ ਸਮੇਤ ਹੋਰ ਸਭਿਆਚਾਰਕ ਵੰਨਗੀਆਂ ਪੇਸ਼ ਕਰਦੇ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ | ਇਸ ਮੌਕੇ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ. ਚਾਂਸਲਰ ਤੇ ਖ਼ਾਲਸਾ ਕਾਲਜ ਗਵ: ਕੌਂਸਲ ਦੇ ਆਨ: ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਪੰਜਾਬ ਕਲਚਰਲ ਪ੍ਰੋਮੋਸ਼ਨ ਕੌਂਸਲ ਦੇ ਡਾਇਰੈਕਟਰ ਦਵਿੰਦਰ ਸਿੰਘ ਛੀਨਾ ਵਲੋਂ ਖ਼ਾਲਸਾ ਕਾਲਜ ਚੈਰੀਟੇਬਲ ਸੋਸਾਇਟੀ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਮੇਲੇ ਦੌਰਾਨ ਕੋਲੰਬੀਆ ਦੇ ਗੱਭਰੂਆਂ ਤੇ ਮੁਟਿਆਰਾਂ ਨੇ ਰਵਾਇਤੀ ਰੰਗ-ਬਿਰੰਗੀਆਂ ਪੁਸ਼ਾਕਾਂ 'ਚ ਆਪਣੇ ਖਿੱਤੇ ਨਾਲ ਸੰਬੰਧਿਤ ਲੋਕ ਨਾਚਾਂ ਅਤੇ ਲੋਕ ਸੰਗੀਤ ਤੇ ਰਵਾਇਤਾਂ ਦਾ ਸੁਥਰਾ ਪ੍ਰਦਰਸ਼ਨ ਕਰਕੇ ਦਰਸ਼ਕਾਂ ਦੀ ਵਾਹ-ਵਾਹ ਖੱਟੀ | ਇਸ ਮੌਕੇ ਵਿਦੇਸ਼ੀ ਕਲਾਕਾਰਾਂ ਦੇ ਸਵਾਗਤ ਲਈ ਪੰਜਾਬੀ ਸੱਭਿਆਚਾਰ ਨਾਲ ਜੁੜੀ ਪੇਸ਼ਕਾਰੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ | ਵਿਦੇਸ਼ੀ ਕਲਾਕਾਰਾਂ ਨੇ ਜਿੱਥੇ ਆਪਣੇ ਵਿਰਾਸਤੀ ਨਾਚ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ, ਉੱਥੇ ਪੰਜਾਬੀ ਵਿਦਿਆਰਥੀਆਂ ਨੇ ਗਿੱਧੇ, ਭੰਗੜੇ ਨਾਲ ਸਰੋਤਿਆਂ ਨਾਲ-ਨਾਲ ਵਿਦੇਸ਼ੀ ਕਲਾਕਾਰਾਂ ਨੂੰ ਵੀ ਝੂਮਣ ਲਈ ਮਜ਼ਬੂਰ ਕਰ ਦਿੱਤਾ | ਕੋਲੰਬੀਆ ਦੇਸ਼ ਤੋਂ ਆਏ ਇਸ 18 ਮੈਂਬਰੀ ਵਫ਼ਦ 'ਚ ਮਾਰੀਆ ਡੇਲ ਕਾਰਮੇਨ ਮੇਲੇਂਡੇਜ਼ ਵਲੇਸੀਲਾ, ਨਟੀਯੂਸਕਾ ਕੁਇੰਟੇਰੋ ਕੈਬਰੇਰਾ, ਜ਼ੀਓਮਾਰਾ ਪੈਟਰੀਸੀਆ ਮੰਜਰਸ ਪੈਡਿਲਾ, ਬਲੇਡੀਜ਼ ਲਿਨਿਯੁਚ ਫੈਬਰੇਗਾਸ ਮੋਂਟੇਨੇਗ੍ਰੋ, ਕੈਰੇਨ ਜੋਸੇਫ ਜਿਮੇਨੇਜ਼ ਗੁਟਿਏਰਜ਼ਰੀਜ਼ਰਾਡੇ, ਜੇ. ਐਂਡਰਸਨ ਐਸਟੇਬਨ ਵਰਗਾਸ ਸਿਫੂਏਾਟਸ, ਜੋਸ ਅਲੇਜੈਂਡਰੋ ਪੋਵੇਆ ਮੇਸਟਰਾ, ਜੇਨੇਰੀਸ ਆਇਲਿਨ ਉਰੂਏਟਾ ਰੋਮੇਰੋ, ਮੈਰੀਬੇਲ ਪੈਡੀਲਾ ਏਚੇਵੇਰੀ, ਜੁਆਨ ਕੈਮਿਲੋ ਬਲੈਂਕੋ ਓਟੇਰੋ, ਗੇਟੂਲੀਓ ਰੋਡਰਿਗੋ ਜਲੁਏਲੀਪੋਇਲੀਪੋਲੀਓਲੀਪੋਲੀਓ, ਅਨਾਇਆ, ਕਾਰਲੋਸ ਮੌਰੀਸੀਓ ਮੋਲੀਨਾ ਹਰਨਾਂਡੇਜ਼, ਐਲੀਸਰ ਮੌਰੀਸੀਓ ਮਿਰਾਂਡਾ ਅਲਟਾਮਰ, ਹੈਕਟਰ ਐਲੀ ਵੇਲੈਂਡੀਆ ਬੇਲਟਰਾਨ, ਮੇਲਾਨੀ ਮਿਲਾਗ੍ਰੋ ਹਾਰਡਿੰਗ ਚੈਕੁਟੋ ਅਤੇ ਮਿਗੁਏਲ ਡਾਰੀਓ ਮੇਲੋ ਡਿਆਜ਼ ਮੈਂਬਰ ਸ਼ਾਮਿਲ ਸਨ | ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖ਼ਾਲਸਾ ਕਾਲਜ ਸਕੂਲ ਦੀ ਅਦੁੱਤੀ ਭਵਨ ਨਿਰਮਾਣ ਕਲਾ ਤੇ ਪੰਜਾਬੀਆਂ ਦੀ ਪ੍ਰਾਹੁਣਾਚਾਰੀ ਤੇ ਪੰਜਾਬੀ ਲੋਕ ਨਾਚ ਤੇ ਲੋਕ ਸੰਗੀਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਪੰਜਾਬੀਆਂ ਦੇ ਮਹਾਨ ਸੱਭਿਆਚਾਰ ਨੂੰ ਦੇਖ ਸੁਣ ਕੇ ਫ਼ਖਰ ਮਹਿਸੂਸ ਕਰ ਰਹੇ ਹਨ |  ਇਸ ਮੌਕੇ ਸ: ਛੀਨਾ ਨੇ ਵਿਦੇਸ਼ੀ ਕਲਾਕਾਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਸਭਿਆਚਾਰਕ ਅਦਾਨ ਪ੍ਰਦਾਨ ਰਾਹੀਂ ਵਿਦਿਆਰਥੀਆਂ ਨੂੰ ਦੇਸ਼-ਵਿਦੇਸ਼ ਦੇ ਸੱਭਿਆਚਾਰ ਸਬੰਧੀ ਗਿਆਨ ਮਿਲੇਗਾ ਅਤੇ ਪੰਜਾਬ ਦੀ ਅਮੀਰ ਸੱਭਿਆਚਾਰਕ ਝਲਕ ਦੂਜੇ ਦੇਸ਼ਾਂ ਤੋਂ ਆਏ ਹੋਏ ਕਲਾਕਾਰ ਆਪਣੇ ਨਾਲ ਲੈ ਕੇ ਜਾਣਗੇ | ਇਸ ਮੌਕੇ ਉਕਤ ਵਿਦੇਸ਼ੀ ਕਲਕਾਰਾਂ ਨੇ ਸਕੂਲ ਦੇ ਵਿਦਿਆਰਥੀਆਂ ਨਾਲ ਭੰਗੜਾ ਅਤੇ ਵਿਦਿਆਰਥਣਾਂ ਨਾਲ ਗਿੱਧਾ ਤੇ ਬੋਲੀਆਂ ਦੀਆਂ ਪੇਸ਼ਕਾਰੀਆਂ 'ਚ ਵੀ ਨਿ੍ਤ ਪੇਸ਼ ਕਰਕੇ ਰੰਗ ਬੰਨਿ੍ਹਆ | ਇਸ ਮੌਕੇ ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਖ਼ਾਲਸਾਈ ਸ਼ਸ਼ਤਰ ਕਲਾ ਕੇ ਗਤਕੇ ਦੇ ਜੌਹਰ ਵਿਖਾਏ ਗਏ | ਇਸ ਮੌਕੇ ਡਾ. ਦਵਿੰਦਰ ਸਿੰਘ ਛੀਨਾ ਨੇ ਫ਼ੋਕ ਫੈਸਟੀਵਲ ਨੂੰ ਵਿਸ਼ਵ ਸੱਭਿਆਚਾਰਾਂ ਦਾ ਸੰਗਮ ਕਰਾਰ ਦਿੱਤਾ | ਸਕੂਲ ਦੇ ਪਿ੍ੰਸੀਪਲ ਏ. ਐਸ ਗਿੱਲ ਨੇ ਆਏ ਵਿਦੇਸ਼ੀ ਮਹਿਮਾਨਾਂ ਤੇ ਹੋਰਨਾਂ ਦਾ ਸਵਾਗਤ ਕੀਤਾ | ਇਸ ਸਮਾਗਮ 'ਚ ਡਾ. ਬਲਜੀਤ ਸਿੰਘ ਢਿੱਲੋਂ, ਡਾ. ਕੁਲਦੀਪ ਸਿੰਘ ਢਿੱਲੋਂ, ਡਾ: ਮੱਲੀ, ਕੈਲੀਗ੍ਰਾਫੀ ਕਲਾਕਾਰ ਗਗਨਦੀਪ ਸਿੰਘ, ਕਵੀਸ਼ਰ ਭਾਈ ਲਵਪ੍ਰੀਤ ਸਿੰਘ ਬੈਂਕਾ, ਡਾ. ਅਮਰਿੰਦਰ ਸਿੰਘ ਮੱਲ੍ਹੀ ਤੇ ਡਾਕਟਰ ਐਚ ਐਸ ਮੱਲੀ ਨੂੰ ਖ਼ਾਲਸਾ ਕਾਲਜ ਵਿਰਾਸਤ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ  ਅਜਮੇਰ ਸਿੰਘ ਹੇਰ, ਸੰਤੋਖ ਸਿੰਘ ਸੇਠੀ, ਡੀ ਐਸ ਰਟੌਲ, ਡਾ. ਸੁਖਬੀਰ ਕੌਰ ਮਾਹਲ, ਪਿ੍ੰਸੀਪਲ ਨਿਰਮਲਜੀਤ ਕੌਰ ਗਿੱਲ, ਗੁਰਇੰਦਰ ਸਿੰਘ ਮਹਿਰੋਕ, ਹਰਪ੍ਰੀਤ ਸਿੰਘ ਭੱਟੀ, ਨਗਿੰਦਰਪਾਲ ਸਿੰਘ, ਦਵਿੰਦਰ ਸਿੰਘ ਚੀਮਾ, ਪਵਨਦੀਪ ਸ਼ਰਮਾ ਸਮੇਤ ਹੋਰ ਤੋਂ ਇਲਾਵਾ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਫਗਵਾੜਾ ਸ਼ੂਗਰ ਮਿੱਲ ਕੱਲ੍ਹ ਤੋਂ ਚਾਲੂ ਹੋਵੇਗੀ ਅਗਲੀ ਖ਼ਬਰ ਪੰਜਾਬ ਨੂੰ ਨਸ਼ੇ ਦੀ ਲਤ ਤੋਂ ਬਚਾਉਣ ਲਈ ਹਰ ਵਰਗ ਨੂੰ ਅੱਗੇ ਆਉਣ ਦੀ ਲੋੜ : ਬਾਲਕ੍ਰਿਸ਼ਨ ਸ਼ਰਮਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।