ਅੰਮਿ੍ਤਸਰ, 3 ਦਸੰਬਰ (ਰਾਜੇਸ਼ ਕੁੁਮਾਰ ਸ਼ਰਮਾ)-ਗੋਡ ਗਿਫਟ ਫਤਹਿ ਪ੍ਰੋਡਕਸ਼ਨ ਵਲੋਂ ਸਥਾਨਕ ਬੀ. ਕੇ. ਢਾਬਾ ਵਿਖੇ ਪੋ੍ਰਗਰਾਮ ਕਰਵਾਇਆ ਗਿਆ, ਜਿਸ 'ਚ ਅੰਮਿ੍ਤਸਰ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ, ਕਲਾਕਾਰਾਂ ਅਤੇ ਗਾਇਕਾਂ ਨੂੰ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ | ਸਮਾਗਮ ਦੇ ਮੁੱਖ ਮਹਿਮਾਨ ਨਸ਼ਾ ਵਿਰੋਧੀ ਸਮਾਜ ਨਿਰਮਾਣ ਸੰਸਥਾ ਦੇ ਚੇਅਰਮੈਨ ਬਾਲਕਿ੍ਸ਼ਨ ਸ਼ਰਮਾ, ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਰਾਜੀਵ ਅਨੇਜਾ ਅਤੇ ਅਜੇ ਸੇਠ ਸਨ | ਚੇਅਰਮੈਨ ਬਾਲਕਿ੍ਸ਼ਨ ਸ਼ਰਮਾ ਨੇ ਗੋਡ ਗਿਫਟ ਫਤਹਿ ਪ੍ਰੋਡਕਸ਼ਨ ਵਲੋਂ ਕਰਵਾਏ ਪੋ੍ਰਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਨਮਾਨ ਕਿਸੇ ਵੀ ਵਿਅਕਤੀ ਦੇ ਮਨੋਬਲ ਨੂੰ ਵਧਾਉਂਦਾ ਹੈ ਅਤੇ ਚੰਗੇ ਕੰਮਾਂ ਲਈ ਹੋਰ ਪੇ੍ਰਰਿਤ ਕਰਦਾ ਹੈ | ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਨੂੰ ਨਸ਼ੇ ਦੀ ਲਤ ਤੋਂ ਬਚਾਉਣ ਲਈ ਹਰ ਵਰਗ ਦੇ ਲੋਕਾਂ ਨੂੰ ਅੱਗੇ ਆਉਣ ਦੀ ਲੋੜ ਹੈ | ਸਮਾਗਮ ਦੌਰਾਨ ਵੱਖ-ਵੱਖ ਕਲਾਕਾਰਾਂ ਨੇ ਆਪਣੀ ਪੇਸ਼ਕਾਰੀ ਰਾਹੀਂ ਲੋਕਾਂ ਦਾ ਦਿਲ ਜਿੱਤਿਆ | ਪ੍ਰੋਡਕਸ਼ਨ ਟੀਮ ਨੇ ਐਲਾਨ ਕੀਤਾ ਕਿ ਉਹ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਸਮਾਗਮ ਕਰਦੇ ਰਹਿਣਗੇ | ਅਖ਼ੀਰ 'ਚ ਪੋ੍ਰਡਕਸ਼ਨ ਵਲੋਂ ਬਾਲਕ੍ਰਿਸ਼ਨ ਸ਼ਰਮਾ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਰਕੇਸ਼ ਲਵਿਸ਼, ਅਨੂ ਲਵਿਸ਼, ਨਰਿੰਦਰ ਸਿੰਘ, ਸਤਨਾਮ ਕੌਰ, ਰਵਿੰਦਰ ਕੌਰ, ਪੂਨਮ ਅਰੋੜਾ, ਦਿਨੇਸ਼ ਅਰੋੜਾ, ਭਾਵਨਾ ਚਾਵਲਾ ਅਤੇ ਸੰਜੀਵ ਪੁਰੀ ਆਦਿ ਹਾਜ਼ਰ ਸਨ |