17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਸਪਰਿੰਗ ਡੇਲ ਸੀਨੀਅਰ ਸਕੂਲ ਨੇ ਸ਼ਖ਼ਸੀਅਤ ਵਿਕਾਸ ਕੈਂਪ ਲਗਾਇਆ

ਅਜੀਤ ਡੈਸਕ 04-12-2025
ਅੰਮਿ੍ਤਸਰ, 3 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸਪਰਿੰਗ ਡੇਲ ਸੀਨੀਅਰ ਸਕੂਲ ਨੇ ਛੇਵੀਂ ਜਮਾਤ ਦੇ ਵਿਦਿਆਰਥੀਆਂ ਲਈ ਦੋ-ਦਿਨਾਂ ਸਖਸ਼ੀਅਤ ਵਿਕਾਸ ਕੈਂਪ ਲਗਾਇਆ ਗਿਆ | ਇਸ ਕੈਂਪ ਦੌਰਾਨ ਬੱਚਿਆਂ ਨੇ ਅੰਮਿ੍ਤਸਰ ਦੀ ਅਮੀਰ ਵਿਰਾਸਤ 'ਤੇ ਝਾਤ ਪਾਉਂਦਿਆਂ ਹੋਇਆ ਪੁਲ ਮੋਰਾਂ ਹੈਰੀਟੇਜ਼ ਸਾਈਟ ਨੂੰ ਵੇਖਣ ਦੇ ਨਾਲ-ਨਾਲ ਵਾਰ ਮੈਮੋਰੀਅਲ ਅਤੇ ਪਿੰਡ ਦੇ ਇਕ ਕੁਦਰਤੀ ਜਲ-ਸੋਮੇ ਦਾ ਦੌਰਾ ਕੀਤਾ ਅਤੇ ਜਲ 'ਚ ਪਾਏ ਜਾਂਦੇ ਜੀਵ-ਜੰਤੂਆਂ ਅਤੇ ਬੂਟਿਆਂ ਨੂੰ ਨਜ਼ਦੀਕ ਤੋਂ ਜਾਣਿਆ | ਇਸ ਮੌਕੇ ਵਿਦਿਆਰਥੀਆਂ 'ਚ ਦੇਸ਼ ਭਗਤੀ ਦੇ ਜਜ਼ਬੇ ਨੂੰ ਜਗਾਉਣ ਦੇ ਮੰਤਵ ਨਾਲ ਬੀ. ਐੱਸ. ਐੱਫ ਨੇ ਬਾਰਡਰ ਆਉਟ ਪੋਸਟ ਪੁਲ ਮੋਰਾਂ ਵਿਖੇ ਹਥਿਆਰਾਂ ਦੀ ਇਕ ਪ੍ਰਦਰਸ਼ਨੀ ਦਾ ਅਯੋਜਨ ਵੀ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਪਰਿੰਗ ਡੇਲ ਐਜ਼ੂਕੇਸ਼ਨਲ ਸੁਸਾਇਟੀ ਦੇ ਚੇਅਰਮੈਨ ਸਾਹਿਲਜੀਤ ਸਿੰਘ ਸੰਧੂ ਨੇ ਦੱਸਿਆ ਕਿ 445 ਦੇ ਕਰੀਬ ਵਿਦਿਆਰਥੀਆਂ ਦੇ ਇਸ ਗਰੁੱਪ ਨੂੰ ਇਸ ਸ਼ਖ਼ਸੀਅਤ ਵਿਕਾਸ ਕੈਂਪ ਦੇ ਪਹਿਲੇ ਦਿਨ ਪੁਲ ਮੋਰਾਂ ਲਿਜਾਇਆ ਗਿਆ ਜਿਥੇ ਉਨ੍ਹਾਂ ਨੇ ਵੱਖ-ਵੱਖ ਖੇਡਾਂ ਅਤੇ ਰੁਕਾਵਟਾਂ ਨੂੰ ਪਾਰ ਕਰਨ ਤੇ ਅਧਾਰਿਤ ਐਕਟੀਵਿਟੀ 'ਚ ਭਾਗ ਲਿਆ | ਦਿਨ ਦੀ ਸ਼ੁਰੂਆਤ ਯੋਗ ਨਾਲ ਹੋਈ ਅਤੇ ਫਿਰ ਰਸਾਕਸ਼ੀ ਪ੍ਰਤਿਯੋਗਤਾ, ਬੈਲੇਂਸ ਗੇਮਾਂ ਅਤੇ ਲੈਮਨ-ਸਪੂਨ ਰੇਸ ਜਿਹੀਆਂ ਖੇਡਾਂ 'ਚ ਆਪਣੇ ਦਮ-ਖਮ ਅਤੇ ਜੋਸ਼ ਨੂੰ ਪਰਖਿਆ | ਪਿ੍ੰ: ਰਾਜੀਵ ਕੁਮਾਰ ਸ਼ਰਮਾ ਨੇ ਕਿਹਾ ਕਿ ਇਸ ਸਫਲ ਪ੍ਰੋਗਰਾਮ ਦੌਰਾਨ ਬੱਚਿਆਂ ਨੂੰ ਸ਼ਹਿਰ ਦੀ ਵਿਰਾਸਤ ਨੂੰ ਸਮਝਣ ਅਤੇ ਕੁਦਰਤੀ ਜੀਵਨ ਨੂੰ ਸਲਾਹੁਣ ਦਾ ਮੌਕਾ ਮਿਲਿਆ ਅਤੇ ਉਨ੍ਹਾਂ 'ਚ ਟੀਮ ਭਾਵਨਾ, ਅਨੁਸ਼ਾਸਨ ਅਤੇ ਖੇਡ-ਭਾਵਨਾ ਦਾ ਵਿਕਾਸ ਹੋਇਆ |
ਪਿਛਲੀ ਖ਼ਬਰ ਗੁਰਦੁਆਰਾ ਬੋਹੜੀ ਸਾਹਿਬ ਕੋਟ ਖ਼ਾਲਸਾ ਵਿਖੇ ਨਵੀਂ ਇਮਾਰਤ ਦਾ ਲੈਂਟਰ ਪਾਇਆ ਅਗਲੀ ਖ਼ਬਰ ਭਾਗਵਤ ਗੀਤਾ ਜੀਵਨ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕਰਦੀ ਹੈ- ਸ਼ਾਸਤਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।