ਅੰਮਿ੍ਤਸਰ, 2 ਦਸੰਬਰ (ਰੇਸ਼ਮ ਸਿੰਘ)-ਬੀਤੀ ਰਾਤ ਇੱਥੇ ਸ਼ਹਿਰੀ ਖੇਤਰ ਲੋਹਗੜ ਵਿਖੇ ਮਾਮੂਲੀ ਵਿਵਾਦ ਉਪਰੰਤ ਗੋਲੀਆਂ ਚਲਾ ਕੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ 'ਚ ਪੁਲਿਸ ਵਲੋਂ 2 ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ, ਜਦੋਂ ਕਿ ਘਟਨਾ ਸਥਾਨ ਦੇ ਮੌਕਿਆ ਤੋਂ ਇਕ ਜਿੰਦਾ ਤੇ ਇਕ ਖਾਲੀ ਰੌਂਦ ਵੀ ਬਰਾਮਦ ਕੀਤੇ ਹਨ | ਇਹ ਸ਼ਿਕਾਇਤ ਥਾਣਾ ਕੌਤਵਾਲੀ ਦੀ ਪੁਲਿਸ ਨੂੰ ਪੀੜਤ ਨੌਜਵਾਨ ਹੈਰੀ ਵਾਸੀ ਅੰਦਰੂਨ ਲੋਹਗੜ ਗੇਟ ਨੇੜੇ ਟੈਗੋਰ ਮਾਡਲ ਸਕੂਲ ਵਲੋਂ ਦਰਜ ਕਰਵਾਈ ਹੈ ਜਿਸ ਨੇ ਦੱਸਿਆ ਕਿ ਉਹ ਹਾਲੇ ਜਮ੍ਹਾਂ 2 ਲਈ ਸੀਨੀ: ਸਕੂਲ ਵਿਖੇ ਪੜ੍ਹਦਾ ਹੈ ਅਤੇ ਸ਼ਾਮ ਨੂੰ ਆਪਣੇ ਪਿਤਾ ਨਾਲ ਫਰੂਟ ਦੀ ਰੇਹੜੀ 'ਤੇ ਵੀ ਕੰਮ ਕਰਦਾ ਹੈ | ਬੀਤੀ ਸ਼ਾਮ ਉਹ ਤੇ ਉਸਦਾ ਦੋਸਤ ਘਨਈਆ ਲਾਲ ਜਦੋਂ ਘਰ ਦੇ ਬਾਹਰ ਲੋਹਗੜ ਗੇਟ ਨੇੜੇ ਖੜ੍ਹਾ ਸੀ ਤਾਂ ਇਕ ਮੋਟਰਸਾਇਕਲ ਸਵਾਰ 2 ਨੌਜਵਾਨ ਆਏ ਤੇ ਕਿਹਾ ਕਿ ਦਸ ਕੀ ਕਹਿਣਾ ਹੈ | ਜਦੋਂ ਕਿ ਮੇਰੇ ਦੋਸਤ ਨੇ ਉੁਸਨੂੰ ਛੁਡਾਇਆ ਤਾਂ ਉਨ੍ਹਾਂ ਆਪਣੀ ਡੱਬ 'ਚੋਂ ਪਿਸਤੌਲ ਕੱਢ ਕੇ ਉਸ ਵੱਲ ਤਾਣ ਦਿੱਤਾ ਤੇ ਇਕ ਗੋਲੀ ਚਲਾ ਦਿੱਤੀ, ਜਦੋਂ ਦੂਜਾ ਫਾਇਰ ਕਰਨ ਲੱਗੇ ਤਾਂ ਉਹ ਦੋਵੇਂ ਦੋਸਤ ਭੱਜ ਗਏ | ਇਸ ਝਗੜੇ ਦੀ ਵਜ੍ਹਾ ਇਹ ਹੈ ਕਿ ਗੌਤਮ ਕੁਝ ਦੇਰ ਪਹਿਲਾਂ ਹੀ ਉਸ ਨਾਲ ਲੜ ਕੇ ਗਿਆ ਸੀ ਕਿ ਤੂੰ ਮੈਨੂੰ ਘੂਰ ਕੇ ਦੇਖਦਾ ਹੈਾ ਅਤੇ ਇਸ ਦੀ ਰੰਜਿਸ਼ ਨਾਲ ਉਹ ਆਪਣੇ ਸਾਥੀ ਗੌਤਮ ਨਾਲ ਮਿਲ ਕੇ ਗੋਲੀ ਚਲਾ ਦਿੱਤੀ | ਪੁਲਿਸ ਵਲੋਂ ਵਰੁਣ ਸ਼ੋਰੀ ਤੇ ਗੌਤਮ ਵਾਸੀ ਚੌਂਕ ਫੁੱਲਾਂ ਵਾਲਾ ਢਾਬ ਖਟੀਕਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |