14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ: ਗੁਰਦੁਆਰਾ ਸ੍ਰੀ ਕੋਠਾ ਸਾਹਿਬ (ਪਾਤ: ਨੌਵੀਂ) ਪਿੰਡ ਵੱਲਾ ਵਿਖੇ ਛੇਵੇਂ ਦਿਨ ਲੱਗੀ ਕਥਾ ਕੀਰਤਨ ਦੀ ਛਹਿਬਰ

ਅਜੀਤ ਡੈਸਕ 22-11-2025
ਅੰਮਿ੍ਤਸਰ, 21 ਨਵੰਬਰ (ਜਸਵੰਤ ਸਿੰਘ ਜੱਸ)-ਸ੍ਰੀ ਦਰਬਾਰ ਸਾਹਿਬ ਦੇ ਮੁੱਖ ਮੈਨੇਜਰ ਭਗਵੰਤ ਸਿੰਘ ਧੰਗੇੜਾ ਅਤੇ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸਬੰਧ ਵਿਚ ਅਰੰਭੀ 9 ਵੱਡੇ ਗੁਰਮਤਿ ਸਮਾਗਮਾਂ ਦੀ ਲੜੀ ਦੇ ਅੱਜ ਛੇਵੇਂ ਦਿਨ ਗੁਰਦੁਆਰਾ ਸ੍ਰੀ ਕੋਠਾ ਸਾਹਿਬ (ਪਾਤ: ਨੌਵੀਂ) ਪਿੰਡ ਵੱਲਾ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਦੌਰਾਨ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਸ਼ੁਕੀਨ ਸਿੰਘ, ਗਿਆਨੀ ਹਰਜੀਤ ਸਿੰਘ ਹਰਮਨ ਅਤੇ ਭਾਈ ਗੁਰਵਿੰਦਰ ਸਿੰਘ ਸ਼ਬਦ ਗੁਰੂ ਕੀਰਤਨੀ ਜਥਾ ਨੇ ਕਥਾ ਕੀਰਤਨ ਦੀ ਛਹਿਬਰ ਲਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਸਟੇਜ ਸੰਚਾਲਨ ਦੀ ਸੇਵਾ ਭਾਈ ਜਸਬੀਰ ਸਿੰਘ ਪੰਜਾਬ ਐਂਡ ਸਿੰਧ ਬੈਂਕ ਨੇ ਨਿਭਾਈ | ਵਧੀਕ ਮੈਨੇਜਰ ਬਿਕਰਮਜੀਤ ਸਿੰਘ, ਭਾਈ ਸਤਿੰਦਰ ਸਿੰਘ ਚਾਵਲਾ, ਰਸ਼ਪਾਲ ਸਿੰਘ ਮੈਨੇਜਰ ਗੁਰਦੁਆਰਾ ਸਾਹਿਬ, ਸੁਖਵਿੰਦਰ ਸਿੰਘ ਗ੍ਰੰਥੀ ਸਿੰਘ ਵਲੋਂ ਜਥਿਆਂ ਤੇ ਕਥਾਵਾਚਕ ਨੂੰ ਸਿਰੋਪਾਉ ਦੇ ਕੇ ਸਨਮਾਨਤ ਕੀਤਾ | ਇਸ ਮੌਕੇ ਇਕਬਾਲ ਸਿੰਘ, ਆਪ ਆਗੂ ਭਾਈ ਸ਼ਰਨਜੀਤ ਸਿੰਘ, ਭਾਈ ਗੁਰਬਖਸ਼ ਸਿੰਘ ਬੱਗਾ, ਭੁਪਿੰਦਰ ਸਿੰਘ, ਜਸਬੀਰ ਸਿੰਘ ਅਰੋੜਾ, ਕਵਲਜੀਤ ਸਿੰਘ, ਭਾਈ ਜਵਾਹਰ ਲਾਲ ਸਿੰਘ, ਜੋਗਿੰਦਰ ਸਿੰਘ ਜੱਗਾ ਤੇ ਹਰਪ੍ਰੀਤ ਸਿੰਘ ਸਮੇਤ ਅੰਮਿ੍ਤਸਰ ਤੇ ਪਿੰਡ ਵੱਲਾ ਦੀਆਂ ਹੋਰ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ |
ਅੱਜ ਦਾ ਸਮਾਗਮ:
ਮਿਤੀ : 22 ਨਵੰਬਰ, ਸਨਿਚਰਵਾਰ
ਸਥਾਨ : ਗੁ: ਸੈਂਟਰਲ ਖ਼ਾਲਸਾ ਯਤੀਮਖ਼ਾਨਾ ਚੀਫ਼ ਖ਼ਾਲਸਾ ਦੀਵਾਨ ਪੁਤਲੀਘਰ |
ਸਮਾਂ: ਸ਼ਾਮ 6 ਤੋਂ 8.30 ਵਜੇ ਤੱਕ |
ਪਿਛਲੀ ਖ਼ਬਰ ਛੇਹਰਟਾ ਦੇ ਪੁਲਿਸ ਮੁਕਾਬਲੇ 'ਚ ਮਾਰੇ ਗਏ ਮੁਲਜ਼ਮ ਦੀ ਲਾਸ਼ ਹਾਲੇ ਵੀ ਮੁਰਦਾਘਰ 'ਚ ਨਹੀਂ ਲੱਭਿਆ ਕੋਈ ਕਾਨੂੰਨੀ ਵਾਰਿਸ ਅਗਲੀ ਖ਼ਬਰ 350 ਸਾਲਾ ਸ਼ਤਾਬਦੀਆਂ ਨੂੰ ਸਮਰਪਿਤ ਪੁਰਾਤਨ ਸਿੱਖ ਸੰਸਥਾ ਸ੍ਰੀ ਗੁਰੂ ਸਿੰਘ ਸਭਾ ਅਤੇ ਖ਼ਾਲਸਾ 'ਵਰਸਿਟੀ ਵਲੋਂ 'ਰਾਗ ਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।