14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਵਿਰਸਾ ਵਿਹਾਰ 'ਚ ਨਿ੍ਤ ਦਾ ਪ੍ਰੋਗਰਾਮ 'ਅੰਮਿ੍ਤ ਉਤਸਵ' ਅੱਜ

ਅਜੀਤ ਡੈਸਕ 22-11-2025
ਅੰਮਿ੍ਤਸਰ, 21 ਨਵੰਬਰ (ਹਰਮਿੰਦਰ ਸਿੰਘ)-ਵਿਰਸਾ ਵਿਹਾਰ ਸੁਸਾਇਟੀ ਦੇ ਸਮਾਗਮਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਕਲਾ ਚੈਤਨਿਯਾ ਦਿੱਲੀ ਦੀ ਟੀਮ ਵਲੋਂ ਵਿਰਸਾ ਵਿਹਾਰ ਦੇ ਸਹਿਯੋਗ ਨਾਲ 'ਅੰਮਿ੍ਤ ਉਤਸਵ' ਦਾ ਪ੍ਰੋਗਰਾਮ ਕੱਲ੍ਹ 22 ਨਵੰਬਰ ਨੂੰ ਸ਼ਾਮ 6 ਵਜੇ ਸ: ਕਰਤਾਰ ਸਿੰਘ ਦੁੱਗਲ ਆਡੀਟੋਰੀਅਮ 'ਚ ਕੀਤਾ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ ਅਤੇ ਸਮਾਗਮ ਕਨਵੀਨਰ ਰਸ਼ਮੀ ਨੰਦਾ ਨੇ ਦੱਸਿਆ ਕਿ ਇਸ ਕਲਾਸੀਕਲ ਨਿ੍ੱਤ ਸਮਾਗਮ ਵਿਚ ਦਿੱਲੀ ਤੋਂ ਰੁਚਿਕਾ ਬੱਗਾ, ਸੂਰਜ ਕੁਮਾਰ, ਵਿਸ਼ਵਦੀਪ, ਆਸਥਾ ਗੁਪਤਾ ਅਤੇ ਆਂਚਲ ਸ਼ਰਮਾ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ ਤੇ ਆਪਣੀ ਨਿ੍ੱਤ ਦੀਆਂ ਵੰਨਗੀਆਂ ਪੇਸ਼ ਕਰਨਗੇ |
ਪਿਛਲੀ ਖ਼ਬਰ ਪੁਲਿਸ ਥਾਣਾ ਸੁਲਤਾਨਵਿੰਡ ਵਲੋਂ ਹੈਰੋਇਨ ਸਮੇਤ ਇਕ ਨੌਜਵਾਨ ਕਾਬੂ ਅਗਲੀ ਖ਼ਬਰ ਬਰਤਾਨਵੀ ਵਿਦੇਸ਼ ਰਾਜ ਮੰਤਰੀ ਸੀਮਾ ਮਲਹੋਤਰਾ ਭਾਰਤ ਦੌਰੇ 'ਤੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।