ਅੰਮਿ੍ਤਸਰ, 20 ਨਵੰਬਰ (ਜਸਵੰਤ ਸਿੰਘ ਜੱਸ)-ਚੀਫ਼ ਖ਼ਾਲਸਾ ਦੀਵਾਨ ਵਲੋਂ ਕਰਵਾਏ ਜਾ ਰਹੇ '24ਵੇਂ ਇੰਟਰ ਸੀ. ਕੇ. ਡੀ. ਸਪੋਰਟਸ ਟੂਰਨਾਮੈਂਟ-2025' ਤਹਿਤ ਵੱਖ-ਵੱਖ ਪ੍ਰਮੁੱਖ ਖੇਡਾਂ ਬਾਸਕਟਬਾਲ, ਫੁੱਟਬਾਲ, ਵਾਲੀਬਾਲ, ਕਬੱਡੀ ਅਤੇ ਖੋ-ਖੋ ਖੇਡਾਂ ਦੇ ਫਾਈਨਲ ਮੁਕਾਬਲਿਆਂ ਦੀ ਸ਼ੁਰੂਆਤ ਅੱਜ ਸ੍ਰੀ ਗੁਰੂ ਹਰਿਕਿ੍ਸ਼ਨ ਇੰਟਰਨੈਸ਼ਨਲ ਸਕੂਲ, ਰਣਜੀਤ ਐਵੀਨਿਊ ਵਿਖੇ ਹੋਈ | ਇਸ ਮੌਕੇ ਸ਼ਬਦ ਗਾਇਣ ਉਪਰੰਤ ਰਵਾਇਤ ਅਨੁਸਾਰ ਸੀ. ਕੇ. ਡੀ. ਖੇਡਾਂ ਦਾ ਝੰਡਾ ਲਹਿਰਾਉਂਦਿਆਂ ਹਵਾ ਵਿਚ ਗੁਬਾਰੇ ਛੱਡ ਕੇ ਦੀਵਾਨ ਦੇ ਵਧੀਕ ਆਨਰੇਰੀ ਸਕੱਤਰ ਜਸਪਾਲ ਸਿੰਘ ਢਿੱਲੋਂ ਵਲੋਂ ਖੇਡਾਂ ਦੀ ਸ਼ੁਰੂਆਤ ਦਾ ਰਸਮੀ ਐਲਾਨ ਕੀਤਾ ਗਿਆ | ਇਸ ਮੌਕੇ ਮੀਤ ਪ੍ਰਧਾਨ ਸੰਤੋਖ ਸਿੰਘ ਸੇਠੀ, ਆਨਰੇਰੀ ਸਕੱਤਰ ਰਮਣੀਕ ਸਿੰਘ ਫ੍ਰੀਡਮ ਅਤੇ ਸ. ਢਿੱਲੋਂ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਵਿਚ ਅਨੁਸ਼ਾਸਨ, ਟੀਮ ਵਰਕ, ਹੌਂਸਲਾ ਅਫ਼ਜ਼ਾਈ ਅਤੇ ਆਤਮ ਵਿਸ਼ਵਾਸ ਦੇ ਨਾਲ-ਨਾਲ ਚਰਿੱਤਰ ਨਿਰਮਾਣ ਵੀ ਕਰਦੀਆਂ ਹਨ | ਸਪੋਰਟਸ ਕਮੇਟੀ ਦੇ ਕਨਵੀਨਰ ਰਬਿੰਦਰਬੀਰ ਸਿੰਘ ਭੱਲਾ ਨੇ ਖੇਡਾਂ ਦੇ ਨਿਯਮਾਂ ਤੋਂ ਜਾਣੰੂ ਕਰਵਾਉਂਦਿਆਂ ਖਿਡਾਰੀਆਂ ਨੂੰ ਬਿਨ੍ਹਾਂ ਈਰਖਾ, ਬਿਨਾਂ ਦਬਾਅ ਪੂਰੇ ਜ਼ੋਸ਼ ਅਤੇ ਮਿਹਨਤ ਨਾਲ ਖੇਡਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਫੁੱਟਬਾਲ, ਵਾਲੀਬਾਲ ਸਮੇਤ ਹੋਰਨਾਂ ਖੇਡਾਂ ਦੇ ਮੁਕਾਬਲੇ ਕਰਵਾਏ ਗਏ | ਇਸ ਮੌਕੇ ਸਕੂਲ ਮੈਂਬਰ ਇੰਚਾਰਜ ਨਵਤੇਜ ਸਿੰਘ ਨਾਰੰਗ, ਮਨਮੋਹਨ ਸਿੰਘ, ਏ. ਪੀ. ਐੱਸ. ਮਾਨ, ਡਾ. ਆਤਮਜੀਤ ਸਿੰਘ ਬਸਰਾ, ਰਾਬਿੰਦਰਬੀਰ ਸਿੰਘ ਭੱਲਾ, ਸਰਜੋਤ ਸਿੰਘ ਸਾਹਨੀ, ਮੋਹਨਜੀਤ ਸਿੰਘ ਭੱਲਾ, ਲਖਵਿੰਦਰ ਸਿੰਘ ਢਿੱਲੋਂ, ਉਪਕਾਰ ਸਿੰਘ ਛਾਬੜਾ, ਬਲਵਿੰਦਰ ਸਿੰਘ ਬਵੇਜਾ, ਕੁਲਦੀਪ ਸਿੰਘ (ਤਰਨਤਾਰਨ) ਪ੍ਰੋ. ਸੁਖਬੀਰ ਸਿੰਘ, ਤਰਲੋਚਨ ਸਿੰਘ, ਗੁਰਭੇਜ ਸਿੰਘ, ਡਾ. ਏ. ਪੀ. ਐੱਸ. ਚਾਵਲਾ, ਸ੍ਰੀਮਤੀ ਉਰਮਿੰਦਰ ਕੌਰ, ਪਿ੍ੰਸੀਪਲ ਦਪਿੰਦਰ ਕੌਰ, ਅਮਰਜੀਤ ਸਿੰਘ ਚੁੱਘ, ਦੀਪਇੰਦਰ ਸਿੰਘ ਤੇ ਮੈਨੇਜਰ ਪ੍ਰਦੀਪ ਕੁਮਾਰ ਵੀ ਹਾਜ਼ਰ ਸਨ |