30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਸ਼ਹੀਦੀ ਸ਼ਤਾਬਦੀ ਮੌਕੇ ਅੰਗ ਦਾਨ ਕਰਨ ਦੀ ਚੁੱਕੀ ਸਹੁੰ: ਸਿਵਲ ਸਰਜਨ <br/>

ਅਜੀਤ ਡੈਸਕ 21-11-2025
ਅੰਮਿ੍ਤਸਰ, 20 ਨਵੰਬਰ (ਰੇਸ਼ਮ ਸਿੰਘ)- ਸੂਬਾ ਸਰਕਾਰ ਦੇ ਹੁਕਮਾਂ 'ਤੇੇ ਸਿਹਤ ਵਿਭਾਗ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ ਸ਼ਹੀਦੀ ਸ਼ਤਾਬਦੀ ਸਮਾਗਮ ਤਹਿਤ ਸਿਵਲ ਸਰਜਨ ਡਾ: ਭਾਰਤੀ ਧਵਨ ਦੀ ਅਗਵਾਈ ਹੇਠ ਅੰਗ ਦਾਨ ਕਰਨ ਸੰਬੰਧੀ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ | ਸਿਵਲ ਸਰਜਨ ਡਾ: ਧਵਨ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਸਿਹਤ ਵਿਭਾਗ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਹੁੰ ਚੁੱਕ ਸਮਾਗਮ ਮਿਤੀ 19 ਨਵੰਬਰ ਤੋਂ ਲੈ ਕੇ 25 ਨਵੰਬਰ ਤੱਕ ਕਰਵਾਏ ਜਾ ਰਹੇ ਹਨ, ਤਾਂ ਜੋ ਮਨੁੱਖਤਾ ਦੀ ਸੇਵਾ ਲਈ ਮਰਨ ਉਪਰੰਤ ਵਿਅਕਤੀ ਦੇ ਅੰਗ ਖੋਜ ਕਾਰਜਾਂ ਜਾਂ ਕਿਸੇ ਹੋਰ ਦੇ ਕੰਮ ਆ ਸਕਣ | ਜਿਨ੍ਹਾਂ ਵਿਚ ਅੱਖਾਂ ਗੁਰਦੇ ਅਤੇ ਜਿਗਰ ਜਿਹੇ ਅੰਗ ਜੇਕਰ ਸਹੀ ਸਮੇਂ 'ਤੇ ਮੈਡੀਕਲ ਅਬਜਰਵੇਸ਼ਨ ਅਧੀਨ ਸੁਰਖਿਅਤ ਕੀਤੇ ਜਾਣ ਤਾਂ ਇਹ ਅੰਗ ਵਰਤੋਂ ਵਿਚ ਲਿਆਂਦੇ ਜਾ ਸਕਦੇ ਹਨ, ਜਿਸ ਨਾਲ ਅਨਮੋਲ ਜ਼ਿੰਦਗੀਆਂ ਬਚਾਈਆਂ ਵੀ ਜਾ ਸਕਦੀਆਂ | ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ. ਰਜਿੰਦਰ ਪਾਲ ਕੌਰ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਨੀਲਮ ਭਗਤ, ਜ਼ਿਲ੍ਹਾ ਸਿਹਤ ਅਫਸਰ ਡਾ. ਜਸਪਾਲ ਸਿੰਘ, ਡਿਪਟੀ ਡਾਇਰੈਕਟਰ ਡੈਂਟਲ ਡਾ. ਜਗਨਜੋਤ ਕੌਰ, ਜ਼ਿਲ੍ਹਾ ਐਮਆਈਓ ਅਮਰਦੀਪ ਸਿੰਘ, ਜ਼ਿਲ੍ਹਾ ਐਪੀਡਮੋਲੋਜਿਸਟ ਡਾ. ਹਰਜੋਤ ਕੌਰ, ਸੁਪਰਡੈਂਟ ਸੰਜੀਵ ਸ਼ਰਮਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਵਿਵੇਕ ਪਬਲਿਕ ਸਕੂਲ ਵਲੋਂ ਬਾਲ ਦਿਵਸ ਨੂੰ ਸਮਰਪਿਤ ਸਮਾਗਮ <br/> ਅਗਲੀ ਖ਼ਬਰ ਹੋਲੀ ਹਾਰਟ ਪ੍ਰੈਜੀਡੈਂਸੀ ਸਕੂਲ ਦੇ ਵਿਦਿਆਰਥੀਆਂ ਨੇ ਕੁਇਜ਼ ਮੁਕਾਬਲੇ 'ਚ ਮੱਲਾਂ ਮਾਰੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।