ਦਿੱਲੀ, 30 ਸਤੰਬਰ- ਭਾਰਤੀ ਮਹਿਲਾ ਹਾਕੀ ਟੀਮ ਨੇ ਸੈਮੀਫਾਈਨਲ ਵਿਚ ਦੱਖਣੀ ਕੋਰੀਆ ਨੂੰ 2-0 ਨਾਲ ਹਰਾ ਕੇ ਏਸ਼ੀਆਈ ਖੇਡਾਂ ਦੇ ਫਾਈਨਲ ਵਿਚ ਜਗ੍ਹਾ ਪੱਕੀ ਕਰ ਲਈ ਹੈ। ਭਾਰਤੀ ਟੀਮ ਨੇ ਆਪਣਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਹੁਣ ਸੋਨ ਤਗਮਾ ਜਿੱਤਣ ਤੋਂ ਇਕ ਕਦਮ ਦੂਰ ਹੈ।
ਜੇਕਰ ਭਾਰਤ ਏਸ਼ੀਆਈ ਖੇਡਾਂ ਵਿਚ ਸੋਨ ਤਗਮਾ ਜਿੱਤਦਾ ਹੈ, ਤਾਂ ਇਹ 2028 ਦੇ ਲਾਸ ਏਂਜਲਸ ਓਲੰਪਿਕ ਲਈ ਵੀ ਕੁਆਲੀਫਾਈ ਕਰ ਲਵੇਗਾ। ਭਾਰਤ 2 ਅਕਤੂਬਰ ਨੂੰ ਖਿਤਾਬੀ ਮੈਚ ਵਿੱਚ ਚੀਨ ਨਾਲ ਭਿੜੇਗਾ।
ਭਾਰਤੀ ਮਹਿਲਾ ਟੀਮ ਏਸ਼ੀਆਈ ਖੇਡਾਂ ਵਿਚ ਸੋਨ ਤਗਮੇ ਲਈ ਆਪਣੀ 44 ਸਾਲਾਂ ਦੀ ਉਡੀਕ ਨੂੰ ਖਤਮ ਕਰਨ ਦੇ ਇਕ ਕਦਮ ਨੇੜੇ ਹੈ ਅਤੇ ਇਸ ਟੀਚੇ ਨੂੰ ਪ੍ਰਾਪਤ ਕਰਨ ਦੇ ਇਕ ਕਦਮ ਨੇੜੇ ਪਹੁੰਚ ਗਈ ਹੈ।