01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਮੱਲੀਆਂ ਨੇੜੇ ਸੜਕ ਹਾਦਸੇ 'ਚ ਅਣਪਛਾਤਾ ਵਿਅਕਤੀ ਗੰਭੀਰ ਜ਼ਖ਼ਮੀ

ਅਜੀਤ ਡੈਸਕ 21-11-2025

ਜੰਡਿਆਲਾ ਗੁਰੂ, 20 ਨਵੰਬਰ (ਹਰਜਿੰਦਰ ਸਿੰਘ ਕਲੇਰ)-ਜੀ. ਟੀ. ਰੋਡ ਮੱਲੀਆਂ ਨੇੜੇ ਅੱਜ ਇਕ ਦੁਰਘਟਨਾ ਵਿਚ ਇਕ ਵਿਅਕਤੀ ਨੂੰ ਅਣਪਛਾਤੇ ਵਾਹਨ ਵਲੋਂ ਸਾਈਡ ਮਾਰ ਦਿੱਤੀ ਗਈ, ਜਿਸ ਨਾਲ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ | ਥਾਣਾ ਜੰਡਿਆਲਾ ਗੁਰੂ ਦੇ ਐੱਸ. ਐੱਚ. ਓ. ਮੁਖਤਾਰ ਸਿੰਘ ਨੂੰ ਜਦੋਂ ਇਸ ਹਾਦਸੇ ਦੀ ਸੂਚਨਾ ਮਿਲੀ, ਤਾਂ ਉਹ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਜ਼ਖ਼ਮੀ ਵਿਅਕਤੀ ਦਾ ਹਾਲ-ਚਾਲ ਜਾਣਿਆ ਤੇ ਉਸ ਦੀ ਮਲ੍ਹਮ ਪੱਟੀ ਕੀਤੀ | ਐੱਸ. ਐੱਚ. ਓ. ਮੁਖਤਾਰ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਵਿਅਕਤੀ ਸਕੂਟਰ 'ਤੇ ਆ ਰਿਹਾ ਸੀ, ਜਿਸ ਨੂੰ ਕਿਸੇ ਵਾਹਨ ਨੇ ਸਾਈਡ ਮਾਰ ਕੇ ਫਰਾਰ ਹੋ ਗਿਆ | ਖੂਨ ਨਾਲ ਲੱਥ-ਪੱਥ ਇਸ ਵਿਅਕਤੀ ਦੀ ਸ਼ਨਾਖਤ ਨਹੀਂ ਹੋ ਸਕੀ ਅਤੇ ਇਹ ਪ੍ਰਵਾਸੀ ਜਾਪਦਾ ਹੈ | ਉਨ੍ਹਾਂ ਨੇ ਤੁਰੰਤ ਸੜਕ ਸੁਰੱਖਿਆ ਪੁਲਿਸ ਨੂੰ ਸੂਚਿਤ ਕਰਕੇ ਜ਼ਖ਼ਮੀ ਨੂੰ ਸਰਕਾਰੀ ਹਸਪਤਾਲ ਮਾਨਾਂਵਾਲਾ ਵਿਚ ਇਲਾਜ ਲਈ ਭੇਜਿਆ ਗਿਆ |

ਪਿਛਲੀ ਖ਼ਬਰ ਵਿਆਹੁਤਾ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲਿਆਂ ਨੂੰ ਗਿ੍ਫ਼ਤਾਰ ਨਾ ਕਰਨ 'ਤੇ ਪੁਲਿਸ ਖ਼ਿਲਾਫ਼ ਰੋਸ ਅਗਲੀ ਖ਼ਬਰ ਖੰਡਰ 'ਚ ਤਬਦੀਲ ਹੋ ਰਹੀ ਪੁਰਾਣੇ ਵਿਕਟੋਰੀਆ ਜੁਬਲੀ ਹਸਪਤਾਲ ਦੀ ਇਮਾਰਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।