02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਤੰਬਾਕੂਨੋਸ਼ੀ ਕਰਨ ਵਾਲੇ 14 ਵਿਕ੍ਰੇਤਾਵਾਂ ਦੇ ਕੱਟੇ ਚਲਾਨ : ਡੀ. ਡੀ. ਐੱਚ. ਓ.

ਅਜੀਤ ਡੈਸਕ 21-11-2025

ਅੰਮਿ੍ਤਸਰ, 20 ਨਵੰਬਰ (ਰੇਸ਼ਮ ਸਿੰਘ)-ਸਿਹਤ ਵਿਭਾਗ ਦੀ ਵਿਸੇਸ਼ ਟੀਮ ਵਲੋਂ ਤੰਬਾਕੂਨੋਸ਼ੀ ਐਕਟ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦਿਆਂ 14 ਲੋਕਾਂ ਦੇ ਚਲਾਨ ਕੱਟੇ ਗਏ ਹਨ | ਇਹ ਪ੍ਰਗਟਾਵਾ ਸਿਵਲ ਸਰਜ਼ਨ ਡਾ: ਭਾਰਤੀ ਧਵਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਿਪਟੀ ਡਾਇਰੈਕਟਰ ਡੈਂਟਲ ਡਾ. ਜਗਨਜੋਤ ਕੌਰ ਨੇ ਕੀਤਾ | ਉਨ੍ਹਾਂ ਦੱਸਿਆ ਕਿ ਤੰਬਾਕੂਨੋਸ਼ੀ ਖ਼ਿਲਾਫ਼ ਗਠਿਤ ਕੀਤੀ ਗਈ ਵਿਸੇਸ਼ ਟੀਮ 'ਚ ਐੱਮ. ਈ. ਆਈ. ਓ. ਅਮਰਦੀਪ ਸਿੰਘ, ਡਾ. ਸ਼ਬਨਮਦੀਪ ਕੌਰ, ਐੱਸ. ਆਈ. ਗੁਰਕਿਰਨ ਸਿੰਘ, ਸੁਰਜੀਤ ਸਿੰਘ, ਦੀਪਕ ਕੁਮਾਰ, ਰਸ਼ਪਾਲ ਸਿੰਘ, ਮਨਪ੍ਰੀਤ ਸਿੰਘ, ਹਰਪ੍ਰੀਤ ਸਿੰਘ ਸਿੰਘ ਅਤੇ ਸਹਾਇਕ ਸਟਾਫ ਸ਼ਾਮਿਲ ਸਨ | ਇਸ ਟੀਮ ਵਲੋਂ ਮੌਕੇ 'ਤੇ ਕਾਰਵਾਈ ਕਰਦਿਆਂ ਹੋਇਆਂ ਸ਼ਹਿਰ ਦੇ ਵੱਖ-ਵੱਖ ਇਲਕਿਆਂ ਵਿਚ ਤੰਬਾਕੂ ਵਿਕਰੇਤਾਵਾਂ ਦੀ ਜਾਂਚ ਕੀਤੀ ਗਈ, ਜਿਸ ਦੌਰਾਨ ਢਾਬ ਖ਼ਟੀਕਾਂ, ਹਾਥੀ ਗੇਟ, ਹਾਲ ਗੇਟ ਦੇ ਇਲਾਕਿਆਂ ਵਿਚ 8 ਦੁਕਾਨਦਾਰਾਂ ਅਤੇ ਜਨਤਕ ਥਾਵਾਂ 'ਤੇ ਸਿਗਰੇਟ ਬੀੜੀ ਪੀਣ ਵਾਲੇ 6 ਲੋਕਾਂ ਦੇ ਮੌਕੇ 'ਤੇ ਚਲਾਨ ਕੱਟੇ ਗਏ | ਉਨ੍ਹਾਂ ਕਿਹਾ ਕਿ ਜਨਤਕ ਥਾਵਾਂ 'ਤੇ ਤੰਬਾਕੂਨੋਸ਼ੀ ਕਰਨਾ ਕਾਨੂੰਨੀ ਅਪਰਾਧ ਹੈ ਤੇ ਖੁੱਲੀ ਸਿਗਰਟ ਵੀ ਨਹੀਂ ਵੇਚੀ ਜਾ ਸਕਦੀ |

ਪਿਛਲੀ ਖ਼ਬਰ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਲੜੀਵਾਰ ਸਮਾਗਮ ਜਾਰੀ: ਗੁਰਦੁਆਰਾ ਸ੍ਰੀ ਹਰਿ ਰਾਇ ਸਾਹਿਬ ਮਜੀਠਾ ਰੋਡ ਵਿਖੇ ਹੋਇਆ ਗੁਰਮ... ਅਗਲੀ ਖ਼ਬਰ ਐੱਸ.ਐੱਸ.ਪੀ. ਸੁਹੇਲ ਕਾਸਿਮ ਮੀਰ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।