16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

'ਆਪ' ਅੰਮਿ੍ਤਸਰ ਦਿਹਾਤੀ ਮਹਿਲਾ ਵਿੰਗ ਨੇ ਮਹਿਲਾ ਉੱਦਮਿਤਾ ਦਿਵਸ ਮਨਾਇਆ <br/>

ਅਜੀਤ ਡੈਸਕ 20-11-2025
ਅੰਮਿ੍ਤਸਰ, 19 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਆਮ ਆਦਮੀ ਪਾਰਟੀ-ਅੰਮਿ੍ਤਸਰ ਦਿਹਾਤੀ ਦੇ ਮਹਿਲਾ ਵਿੰਗ ਵਲੋਂ ਬੱਚਤ ਭਵਨ ਵਿਖੇ ਮਹਿਲਾ ਉੱਦਮਿਤਾ ਦਿਵਸ ਮਨਾਇਆ ਗਿਆ | ਇਹ ਪ੍ਰੋਗਰਾਮ ਮਹਿਲਾ ਵਿੰਗ ਮਾਝਾ ਜ਼ੋਨ ਇੰਚਾਰਜ ਸੁਖਬੀਰ ਕੌਰ ਅਤੇ ਮਹਿਲਾ ਵਿੰਗ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਕਾਮਨਾ ਆਨੰਦ ਦੀ ਅਗਵਾਈ ਹੇਠ ਪਾਰਟੀ ਲੀਡਰਸ਼ਿਪ ਤੇ ਪੰਜਾਬ ਅਬਜ਼ਰਵਰ ਗਾਇਤ੍ਰੀ ਬਿਸ਼ਨੋਈ ਅਤੇ ਪੰਜਾਬ ਵੂਮੈਨ ਵਿੰਗ ਪ੍ਰਧਾਨ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੇ ਦਿਸ਼ਾ-ਨਿਰਦੇਸ਼ ਹੇਠ ਕਰਵਾਇਆ ਗਿਆ | ਇਸ ਮੌਕੇ ਅੰਮਿ੍ਤਸਰ ਦਿਹਾਤੀ ਨਾਲ ਸੰਬੰਧਿਤ ਉਦਮੀ ਮਹਿਲਾਵਾਂ ਨੂੰ ਸਮਾਜ 'ਚ ਯੋਗਦਾਨ ਪਾਉਣ ਲਈ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਲੋਕ ਸਭਾ ਇੰਚਾਰਜ ਜਸਕਰਨ ਸਿੰਘ ਬੰਦੇਸ਼ਾ, ਮਾਝਾ ਜ਼ੋਨ ਮੀਡੀਆ ਇੰਚਾਰਜ ਅਰਵਿੰਦਰ ਸਿੰਘ ਭੱਟੀ, ਵਰੁਣ ਰਾਣਾ ਅਤੇ ਸਤਨਾਮ ਸਿੰਘ ਮਠਾੜੂ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਹ ਮੀਟਿੰਗ ਮਹਿਲਾਵਾਂ ਵਿਚ ਸਸ਼ਕਤੀਕਰਨ, ਉੱਦਮਤਾ ਅਤੇ ਆਤਮ-ਨਿਰਭਰਤਾ ਨੂੰ ਵਧਾਉਣ ਲਈ ਕੀਤੇ ਗਏ ਵਿਚਾਰ-ਵਟਾਂਦਰੇ ਲਈ ਸਮਰਪਿਤ ਸੀ | ਸਾਰਿਆਂ ਨੇ ਇਸ ਦਿਨ ਨੂੰ ਮਹਿਲਾਵਾਂ ਦੇ ਸਨਮਾਨ, ਉਨ੍ਹਾਂ ਦੀ ਭੂਮਿਕਾ ਅਤੇ ਯੋਗਦਾਨ ਪ੍ਰਤੀ ਸਮਰਪਿਤ ਕਰਦਿਆਂ ਇਕ-ਦੂਜੇ ਨੂੰ ਪ੍ਰੇਰਿਤ ਕਰਨ ਦਾ ਸੰਕਲਪ ਵੀ ਕੀਤਾ | ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਉੱਦਮੀ ਮਹਿਲਾਵਾਂ ਜਿਵੇਂ ਕਿ ਉੱਦਮੀ ਮਹਿਲਾਵਾਂ ਪਰਵੇਜ਼ ਮੱਟੂ, ਗੁਰਪ੍ਰੀਤ ਕੌਰ, ਅਮਰਜੀਤ ਕੌਰ, ਪੂਜਾ ਰਮਦਾਸ, ਰੂਪਾ ਰਾਜਾਸਾਂਸੀ, ਰਣਜੀਤ ਕੌਰ, ਨਵਜੋਤ ਕੌਰ, ਪੂਜਾ ਰਾਣੀ ਬੈਂਕ ਸਖੀ, ਰਣਜੀਤ ਕੌਰ, ਡਿੰਪਲ ਰਿੰਪਲ, ਗੁਰਜੀਤ ਕੌਰ, ਪਰਮਦੀਪ ਕੌਰ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹਲਕਾ ਕੋਆਰਡੀਨੇਟਰ ਗੁਰਦੀਪ ਕੌਰ, ਸੁਨੈਨਾ ਰੰਧਾਵਾ, ਰਵਲੀਨ ਸੰਧੂ, ਅਮਨ ਸਰਪੰਚ, ਸ਼ਰਨਪ੍ਰੀਤ ਕੌਰ ਅਤੇ ਬਲਾਕ ਪ੍ਰਧਾਨ ਜਿਵੇਂ ਕਿ ਰਾਜਵੀਰ ਕੌਰ, ਸਰਬਜੀਤ ਕੌਰ, ਸਰੋਜ ਅਮਰਜੀਤ ਕੌਰ, ਸੰਦੀਪ, ਬਲਜੀਤ, ਗੁਰਜੀਤ ਕੌਰ, ਲਵਪ੍ਰੀਤ ਕੌਰ, ਅਨੀਤਾ ਰਾਣੀ, ਰੁਪਿੰਦਰ ਕੌਰ, ਸੋਨੀਆ ਸੋਹਲ, ਸਿਰਫਜੀਤ ਕੌਰ, ਰਾਜਵਿੰਦਰ ਕੌਰ, ਜਸਪ੍ਰੀਤ ਕੌਰ, ਰਾਜਵਿੰਦਰ ਕੌਰ ਹਾਜ਼ਰ ਸਨ |

ਪਿਛਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਖਿਲਾਫ ਰੋਸ ਮਾਰਚ ਕੱਢਿਆ ਅਗਲੀ ਖ਼ਬਰ ਮੇਜਰ ਜਨਰਲ ਭਰਤ ਮੇਹਤਾਨੀ ਵਲੋਂ ਐੱਨ.ਸੀ.ਸੀ. ਗਰੁੱਪ ਹੈੱਡਕੁਆਰਟਰ ਦਾ ਦੌਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।