24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਪੱਤੀ ਬੈਹਣੀਵਾਲ ਸਥਿਤ ਮੰਦਰ ਦੇ ਬਾਹਰ ਪਿਆ ਕੂੜੇ ਦਾ ਢੇਰ ਇਲਾਕਾ ਵਾਸੀਆਂ ਪ੍ਰਸ਼ਾਸਨ ਖਿਲਾਫ ਕੀਤਾ ਰੋਸ ਜ਼ਾਹਿਰ

ਅਜੀਤ ਡੈਸਕ 19-11-2025
ਸੁਲਤਾਨਵਿੰਡ, 18 ਨਵੰਬਰ (ਗੁਰਨਾਮ ਸਿੰਘ ਬੁੱਟਰ)-ਇਤਿਹਾਸਕ ਪਿੰਡ ਸੁਲਤਾਨਵਿੰਡ ਦੀ ਪੱਤੀ ਬੈਹਣੀਵਾਲ ਦੋਬੁਰਜੀ ਲਿੰਕ ਰੋਡ ਪਿੰਡ ਸੁਲਤਾਨਵਿੰਡ ਸਥਿਤ ਅਖਾੜਾ ਬ੍ਰਹਮ ਬੂਟਾ ਦੇ ਬਾਹਰ ਰੋਜ਼ਾਨਾ ਲੋਕਾਂ ਵਲੋਂ ਸੁੱਟਿਆ ਜਾ ਰਿਹਾ ਕੂੜਾ ਕਰਕਟ ਕਾਰਨ ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਖਿਲਾਫ ਆਪਣਾ ਗੁੱਸਾ ਜ਼ਾਹਿਰ ਕੀਤਾ | ਇਸ ਮੌਕੇ ਗੱਲਬਾਤ ਕਰਦਿਆਂ ਹਰਜਿੰਦਰ ਸਿੰਘ ਕੇਵਲ, ਮਨਜੀਤ ਸਿੰਘ ਕੇਬਲ ਵਾਲੇ, ਵਿਪਨ ਕੁਮਾਰ, ਰਾਮਪਾਲ ਸਿੰਘ, ਅਸ਼ੋਕ ਕੁਮਾਰ ਆਦਿ ਲੋਕਾਂ ਨੇ ਦੱਸਿਆ ਕਿ ਮੰਦਰ ਦੇ ਬਾਹਰ ਲੋਕ ਕੂੜਾ ਸੁੱਟ ਰਹੇ ਹਨ ਜਿਸ ਕਰਕੇ ਨੇੜਲੇ ਦੁਕਾਨਦਾਰ ਵੀ ਬਹੁਤ ਦੁਖੀ ਹਨ ਪਰ ਇਹ ਕੂੜਾ ਕਈ ਦਿਨਾਂ ਤੱਕ ਪਿਆ ਰਹਿੰਦਾ ਹੈ ਤੇ ਥੋੜੀ ਬਹੁਤ ਬਾਰਿਸ਼ ਹੋਣ ਨਾਲ ਇਸ ਤੋਂ ਗੈਸ ਨਿਕਲਦੀ ਰਹਿੰਦੀ ਹੈ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਜਿਹੜੇ ਲੋਕ ਇਸ ਤਰ੍ਹਾਂ ਕੂੜਾ ਸੁੱਟ ਕੇ ਇਲਾਕੇ 'ਚ ਗੰਦ ਪਾ ਰਹੇ ਹਨ, ਉਨ੍ਹਾਂ ਦੀ ਪਛਾਣ ਕਰਕੇ ਸਖਤ ਕਾਰਵਾਈ ਕੀਤੀ ਜਾਵੇ ਤੇ ਇਸ ਜਗ੍ਹਾ ਦੀ ਸਾਫ ਸਫਾਈ ਕਰਵਾਈ ਜਾਵੇ |
ਪਿਛਲੀ ਖ਼ਬਰ ਜ਼ਿਮਨੀ ਚੋਣ 'ਚ ਜਿੱਤ ਨੇ 2027 'ਚ ਵੀ 'ਆਪ ਸਰਕਾਰ' ਦਾ ਮੁੱਢ ਬੰਨਿ੍ਹਆ-ਸੰਧੂ, ਮਠਾੜੂ ਅਗਲੀ ਖ਼ਬਰ ਰੇਲ ਗੱਡੀ ਹੇਠ ਆਉਣ ਕਾਰਨ ਵਿਅਕਤੀ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।