ਛੇਹਰਟਾ,7 ਨਵੰਬਰ (ਪੱਤਰ ਪ੍ਰੇਰਕ)-ਮਾਊਾਟ ਲਿਟਰਾ ਜੀ ਸਕੂਲ ਦੇ ਪ੍ਰਬੰਧਕਾਂ ਦੇ ਸਹਿਯੋਗ ਤੇ ਪੰਜਾਬ ਫੁਟਬਾਲ ਐਸੋਸੀਏਸ਼ਨ ਦੀ ਯੋਗ ਅਗਵਾਈ ਹੇਠ ਆਯੋਜਿਤ ਸਬ ਜੂਨੀਅਰ ਨੈਸ਼ਨਲ ਫੁੱਟਬਾਲ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਫੁੱਟਬਾਲ ਸਟੇਡੀਅਮ, ਪਿੰਡ ਕੀਰਤਨਗੜ੍ਹ ਥਾਂਦੇ (ਅੰਮਿ੍ਤਸਰ) ਵਿਖੇ ਖੇਡਿਆ ਗਿਆ | ਇਸ ਰੋਮਾਂਚਕ ਮੁਕਾਬਲੇ ਵਿਚ ਬੰਗਾਲ ਦੀ ਟੀਮ ਨੇ ਦਿੱਲੀ ਦੀ ਟੀਮ ਨੂੰ ਹਰਾਕੇ 2025 ਦੀ ਚੈਂਪੀਅਨਸ਼ਿਪ ਟਰਾਫੀ ਆਪਣੇ ਨਾਮ ਕੀਤੀ | ਇਹ ਟੂਰਨਾਮੈਂਟ ਬੀਤੇ ਦਿਨੀ 27 ਅਕਤੂਬਰ ਨੂੰ ਇੱਥੇ ਸ਼ੁਰੂ ਹੋਇਆ ਸੀ, ਜਿਸ ਵਿਚ ਦੇਸ਼ ਭਰ ਦੀਆਂ 16 ਸੂਬਿਆਂ ਦੀਆਂ ਟੀਮਾਂ ਪੰਜਾਬ, ਕੇਰਲਾ, ਹਰਿਆਣਾ, ਦਿੱਲੀ, ਝਾਰਖੰਡ, ਗੁਜਰਾਤ, ਮਹਾਰਾਸ਼ਟਰ, ਅਸਾਮ, ਕਰਨਾਟਕ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਮਣੀਪੁਰ, ਮਿਜੋਰਮ, ਉੜੀਸਾ ਤੇ ਬਿਹਾਰ ਦੀਆਂ ਟੀਮਾਂ ਨੇ ਹਿੱਸਾ ਲਿਆ | ਇਸ ਮੌਕੇ ਗੱਲਬਾਤ ਕਰਦੇ ਹੋਏ ਪੰਜਾਬ ਫੁਟਬਾਲ ਐਸੋਸੀਏਸ਼ਨ ਦੇ ਡਿਪਟੀ ਸੈਕਟਰੀ ਜਰਨਲ ਵਿਜੇ ਬਾਲੀ ਤੇ ਉਪ ਚੇਅਰਮੈਨ ਐਡਵੋਕੇਟ ਕੰਵਰ ਮੁਬਾਰਕ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਦਾ ਉਦੇਸ਼ ਬੱਚਿਆਂ ਨੂੰ ਖੇਡਾਂ ਨਾਲ ਜੋੜਨਾ ਤੇ ਉਨ੍ਹਾਂ ਦੇ ਉਜਵੱਲ ਭਵਿੱਖ ਦੀ ਨਿਰਮਾਣ ਕਰਨਾ ਹੈ | ਇਸ ਮੌਕੇ ਐਡਵੋਕੇਟ ਕਵਰ ਮੁਬਾਰਕ ਵਲੋਂ ਨੇ ਇਸ ਚੈਂਪੀਅਨਸ਼ਿਪ ਨੂੰ ਸਫਲ ਬਣਾਉਣ ਵਿਚ ਯੋਗਦਾਨ ਆਉਣ ਵਾਲੀਆਂ ਸੰਸਥਾਵਾਂ ਤੇ ਵਿਅਕਤੀਆਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਬੰਗਾਲ ਦੀ ਜੇਤੂ ਟੀਮ ਦੇ ਕੋਚ ਨੇ ਜਿੱਤ ਉਪਰੰਤ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਨਾਂ ਦੀ ਟੀਮ ਨੇ ਮਿਹਨਤ ਤੇ ਜਜ਼ਬੇ ਨਾਲ ਟਰਾਫੀ ਜਿੱਤੀ ਹੈ | ਉਨ੍ਹਾਂ ਪੰਜਾਬ ਫੁਟਬਾਲ ਐਸੋਸੀਏਸ਼ਨ ਵਲੋਂ ਕੀਤੇ ਗਏ ਉਪਰਾਲੇ ਦੀ ਖੁੱਲੇ ਦਿਲ ਨਾਲ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਪਿਆਰ ਅਤੇ ਸਤਿਕਾਰ ਹਮੇਸ਼ਾ ਉਨ੍ਹਾਂ ਦੇ ਦਿਲ ਵਿਚ ਰਹੇਗਾ | ਕੋਚ ਨੇ ਇਹ ਵੀ ਕਿਹਾ ਕਿ 'ਪੰਜਾਬ ਬਾਰੇ ਫ਼ੈਲਾਈਆਂ ਗਈਆਂ ਅਫ਼ਵਾਵਾਂ ਪੂਰੀ ਤਰ੍ਹਾਂ ਗਲਤ ਹਨ ਤੇ ਇੱਥੇ ਦੇ ਲੋਕ ਪਿਆਰ, ਸਤਿਕਾਰ ਤੇ ਖੇਡਾਂ ਦੇ ਪ੍ਰੇਮੀ ਹਨ |' ਇਸ ਮੌਕੇ ਮਾਊਾਟ ਲਿਟਰਾ ਜੀ ਸਕੂਲ ਤੇ ਪੰਜਾਬ ਫੁਟਬਾਲ ਐਸੋਸੀਏਸ਼ਨ ਵਲੋਂ ਜੇਤੂ ਤੇ ਉਪ ਜੇਤੂ ਟੀਮ ਨੂੰ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ |