ਅੰਮਿ੍ਤਸਰ, 7 ਨਵੰਬਰ (ਸੁਰਿੰਦਰ ਕੋਛੜ)-ਇਸ ਸਮੇਂ ਪਾਕਿਸਤਾਨ ਦੇ ਸੀਮਤ ਓਵਰਾਂ ਦੇ ਫਾਰਮੈਟ ਤੋਂ ਬਾਹਰ ਚੱਲ ਰਹੇ ਮੁਹੰਮਦ ਇਰਫਾਨ ਖ਼ਾਨ ਨਿਆਜ਼ੀ ਨੂੰ ਇਸ ਮਹੀਨੇ ਦੋਹਾ 'ਚ ਹੋਣ ਵਾਲੇ ਪੁਰਸ਼ ਏਸ਼ੀਆ ਕੱਪ 'ਰਾਈਜ਼ਿੰਗ ਸਟਾਰਸ' ਟੂਰਨਾਮੈਂਟ ਲਈ 15 ਮੈਂਬਰੀ ਯੁਵਾ ਟੀਮ (ਪਾਕਿਸਤਾਨ ਸ਼ਾਹੀਨ) ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ | ਰਾਸ਼ਟਰੀ ਚੋਣਕਾਰਾਂ ਨੇ ਟੀਮ 'ਚ ਤਿੰਨ ਖਿਡਾਰੀ ਸ਼ਾਮਿਲ ਕੀਤੇ ਹਨ ਜਿਨਾਂ ਨੇ ਸੀਨੀਅਰ ਟੀਮ ਲਈ ਕੁਝ ਮੈਚ ਖੇਡੇ ਹਨ | ਇਸ 'ਚ ਇਰਫ਼ਾਨ ਤੋਂ ਇਲਾਵਾ ਸਪਿਨਰ ਸੁਫਯਾਨ ਮੁਕੀਮ ਅਤੇ ਤੇਜ਼ ਗੇਂਦਬਾਜ਼ ਅਹਿਮਦ ਦਾਨਿਆਲ ਸ਼ਾਮਿਲ ਹਨ | ਬਾਕੀ ਖਿਡਾਰੀਆਂ ਨੇ ਅੰਡਰ-19, ਸ਼ਾਹੀਨ (ਏ ਟੀਮ) ਜਾਂ ਘਰੇਲੂ ਸਰਕਟ ਅਤੇ ਪਾਕਿਸਤਾਨ ਸੁਪਰ ਲੀਗ 'ਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਹੈ | ਦੱਸਿਆ ਜਾ ਰਿਹਾ ਹੈ ਕਿ 8 ਟੀਮਾਂ ਦਾ ਇਹ ਟੂਰਨਾਮੈਂਟ 14 ਤੋਂ 23 ਨਵੰਬਰ ਦੇ ਵਿਚਕਾਰ ਹੋਵੇਗਾ | ਇਸ 'ਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਇੱਕੋ ਗਰੁੱਪ 'ਚ ਹਨ, ਜਿਸ ਕਾਰਨ ਉਨ੍ਹਾਂ ਦਾ ਇਕ ਦੂਜੇ ਨਾਲ ਸਾਹਮਣਾ ਹੋਣਾ ਤੈਅ ਹੈ | ਭਾਰਤ 'ਏ' ਅਤੇ ਪਾਕਿਸਤਾਨ ਸ਼ਾਹੀਨ ਤੋਂ ਇਲਾਵਾ ਗਰੁੱਪ 'ਬੀ' 'ਚ ਓਮਾਨ ਅਤੇ ਯੂ. ਏ. ਈ. ਦੀਆਂ ਟੀਮਾਂ ਹਨ, ਜਦੋਂ ਕਿ ਅਫ਼ਗਾਨਿਸਤਾਨ 'ਏ', ਬੰਗਲਾਦੇਸ਼ 'ਏ', ਹਾਂਗ ਕਾਂਗ ਅਤੇ ਸ੍ਰੀਲੰਕਾ 'ਏ' ਦੀਆਂ ਟੀਮਾਂ ਗਰੁੱਪ 'ਏ' 'ਚ ਹਨ | ਪਾਕਿ ਇਸ ਟੀ-20 ਟੂਰਨਾਮੈਂਟ ਦਾ ਆਪਣਾ ਪਹਿਲਾ ਮੈਚ 14 ਨਵੰਬਰ ਨੂੰ ਓਮਾਨ ਵਿਰੁੱਧ ਖੇਡੇਗਾ, ਜਿਸ ਤੋਂ ਬਾਅਦ 16 ਨਵੰਬਰ ਨੂੰ ਭਾਰਤ 'ਏ' ਨਾਲ ਮੁਕਾਬਲਾ ਹੋਵੇਗਾ | ਸ਼ਾਹੀਨ ਦਾ ਆਖ਼ਰੀ ਗਰੁੱਪ ਮੈਚ 18 ਨਵੰਬਰ ਨੂੰ ਯੂ. ਏ. ਈ. ਵਿਰੁੱਧ ਹੋਵੇਗਾ | ਪਾਕਿਸਤਾਨ ਸ਼ਾਹੀਨ ਦੀ 15 ਮੈਂਬਰੀ ਟੀਮ 'ਚ ਮੁਹੰਮਦ ਇਰਫਾਨ ਖਾਨ ਨਿਆਜ਼ੀ (ਕਪਤਾਨ), ਅਹਿਮਦ ਦਾਨਿਆਲ, ਅਰਾਫਾਤ