ਅੰਮਿ੍ਤਸਰ, 5 ਨਵੰਬਰ (ਹਰਮਿੰਦਰ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਯੂਨੀਵਰਸਿਟੀ ਅਤੇ ਹੋਰ ਆਉਂਦੇ ਸਮੂੰਹ ਵਿੱਦਿਅਕ ਅਦਾਰਿਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਸ੍ਰੀ ਹਰਿਮੰਦਰ ਸਾਹਿਬ ਤੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਜਿਸ 'ਚ ਖ਼ਾਲਸਾ ਯੂਨੀਵਰਸਿਟੀ ਦੇ 700 ਦੇ ਕਰੀਬ ਅਤੇ ਸਮੂਹ ਕਾਲਜਾਂ, ਸਕੂਲਾਂ ਦੇ ਪਿ੍ੰਸੀਪਲਾਂ, ਸਟਾਫ਼ ਮੈਂਬਰ ਅਤੇ ਲਗਭਗ 30 ਹਜ਼ਾਰ ਤੋਂ ਵਧੇਰੇ ਵਿਦਿਆਰਥੀਆਂ ਨੇ ਨਗਰ ਕੀਰਤਨ 'ਚ ਹਾਜ਼ਰੀ ਭਰੀ | ਇਸ ਦੌਰਾਨ ਖਾਲਸਾ ਯੂਨੀਵਰਸਿਟੀ ਦੇ ਕੁਲਪਤੀ ਅਤੇ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਨੇ ਆਪਣੇ ਜਾਰੀ ਸੰਦੇਸ਼ ਰਾਹੀਂ ਅਤੇ 'ਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ 'ਵਰਸਿਟੀ ਦੇ ਉਪ ਕੁਲਪਤੀ ਡਾ: ਮਹਿਲ ਸਿੰਘ ਦੀ ਮੌਜ਼ੂਦਗੀ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਮੂਹ ਜਗਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਫੁਰਮਾਇਆ ਸੀ ਕਿ ਸਹਿਜ-ਧਰਮ ਦਾ ਪ੍ਰਚਾਰ ਕਿਸੇ ਇਕ ਥਾਂ 'ਤੇ ਟਿਕ ਕੇ ਕਰਨ ਦੀ ਬਜਾਏ ਪੜਾਅ ਦਰ ਪੜਾਅ ਤੈਅ ਕਰਕੇ ਲੋਕਾਂ ਨੂੰ ਉਪਦੇਸ਼ ਦਿੰਦੇ ਹੋਇਆ ਕਰਨਾ ਉੱਚਿਤ ਹੋਵੇਗਾ | ਇਸ ਨਗਰ ਕੀਰਤਨ 'ਚ ਸ਼ਾਮਿਲ ਵਿਦਿਆਰਥੀ ਸ਼ਬਦ ਗਾਇਨ ਕਰਦੇ ਹੋਏ ਅਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਲਗਾਉਂਦੇ ਹੋਏ ਅਗੇ ਵੱਧ ਰਹੇ ਸਨ | ਇਹ ਨਗਰ ਕੀਰਤਨ ਪੁਤਲੀਘਰ ਚੌਂਕ, ਰੇਲਵੇ ਸਟੇਸ਼ਨ, ਭੰਡਾਰੀ ਪੁਲ ਅਤੇ ਹਾਲ ਬਾਜ਼ਾਰ ਤੋਂ ਹੁੰਦੇ ਹੋਏ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਪਹੁੰਚਿਆ | ਇਸ ਮੌਕੇ ਵਿਦਿਆਰਥੀਆਂ ਨੇ ਗਤਕੇ ਦੇ ਜੌਹਰ ਵੀ ਦਿਖਾਏ | ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਪਲਾਜ਼ਾ 'ਤੇ ਪੁੱਜਣ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਦੇ ਅਰਦਾਸੀਏ ਭਾਈ ਸਰਵਣ ਸਿੰਘ ਵਲੋਂ ਅਰਦਾਸ ਕੀਤੀ ਗਈ, ਬਾਅਦ 'ਚ ਸ੍ਰੀ ਹਰਿਮੰਦਰ ਸਾਹਿਬ ਦੇ ਮੀਤ ਸਕੱਤਰ ਜਸਵਿੰਦਰ ਸਿੰਘ ਜੱਸੀ, ਮੁਖੀ ਇਕਬਾਲ ਸਿੰਘ, ਜਸਪਾਲ ਸਿੰਘ ਢੱਡੇ, ਸਤਨਾਮ ਸਿੰਘ, ਸੂਚਨਾ ਅਧਿਕਾਰੀ ਅੰਮਿ੍ਤਪਾਲ ਸਿੰਘ, ਜਤਿੰਦਰਪਾਲ ਸਿੰਘ ਵਲੋਂ ਨਗਰ ਕੀਰਤਨ 'ਚ ਸ਼ਾਮਿਲ ਰਾਜਿੰਦਰ ਮੋਹਨ ਸਿੰਘ ਛੀਨਾ ਸਮੇਤ ਡਾ: ਮਹਿਲ ਸਿੰਘ, 'ਵਰਸਿਟੀ ਦੇ ਰਜਿਸਟਰਾਰ ਡਾ: ਖੁਸ਼ਵਿੰਦਰ ਕੁਮਾਰ, ਅਕਾਦਮਿਕ ਡੀਨ ਡਾ: ਸੁਰਿੰਦਰ ਕੌਰ, ਡੀਨ ਡਾ: ਆਰ. ਕੇ. ਧਵਨ, ਡੀਨ ਡਾ: ਕੰਵਲਜੀਤ ਸਿੰਘ, ਕੌਂਸਲ ਦੇ ਜੁਆਇੰਟ ਸਕੱਤਰ ਗੁਨਬੀਰ ਸਿੰਘ,ਅਜਮੇਰ ਸਿੰਘ ਹੇਰ, ਰਾਜਬੀਰ ਸਿੰਘ, ਪਰਮਜੀਤ ਸਿੰਘ ਬੱਲ, ਲਖਵਿੰਦਰ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਗਿੱਲ ਅਤੇ ਸਮੂਹ ਕਾਲਜਾਂ ਦੇ ਪਿ੍ੰਸੀਪਲਾਂ ਆਦਿ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਿਰੋਪਾਓ ਪਾਏ | ਇਸ ਮੌਕੇ ਕਾਲਜ ਪਿ੍ੰ: ਡਾ: ਆਤਮ ਸਿੰਘ ਰੰਧਾਵਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਵਧਾਈ ਦਿੰਦਿਆਂ ਕਿਹਾ ਕਿ ਨਗਰ ਕੀਰਤਨ 'ਚ ਸਾਫ਼-ਸਫ਼ਾਈ ਦੀ ਵਿਵਸਥਾ ਨੂੰ ਦਰੁਸਤ ਰੱਖਣ ਲਈ ਵਿਦਿਆਰਥੀਆਂ ਨੇ ਪੈਂਡਾ ਤੈਅ ਕਰਦਿਆਂ ਸੇਵਾ 'ਚ ਬਾਖੂਬੀ ਯੋਗਦਾਨ ਪਾਇਆ | ਇਸ ਮੌਕੇ ਕੌਂਸਲ ਦੇ ਮੈਂਬਰ ਸ੍ਰੀਮਤੀ ਰਮਿੰਦਰ ਕੌਰ, ਤਜਿੰਦਰਪਾਲ ਸੰਧੂ, ਬਿਕਰਮਜੀਤ ਸਿੰਘ ਵੜੈਚ, ਸਰਬਜੀਤ ਸਿੰਘ ਹੁਸ਼ਿਆਰ ਨਗਰ ਅਤੇ ਪਿ੍ੰ: ਮਨਦੀਪ ਕੌਰ, ਡਾਇਰੈਕਟਰ ਡਾ: ਮੰਜੂ ਬਾਲਾ, ਪਿ੍ੰ: ਡਾ: ਅਮਨਪ੍ਰੀਤ ਕੌਰ, ਪਿ੍ੰ: ਹਰੀਸ਼ ਕੁਮਾਰੀ, ਪਿ੍ੰ: ਗੁਰਦੇਵ ਸਿੰਘ, ਡਾਇਰੈਕਟਰ-ਕਮ-ਪਿ੍ੰ: ਡਾ: ਜਸਪਾਲ ਸਿੰਘ, ਪਿ੍ੰ: ਡਾ: ਇੰਦਰਜੀਤ ਸਿੰਘ ਗੋਗੋਆਣੀ, ਪਿ੍ੰ: ਡਾ. ਲਕਸ਼ਮੀ ਮਲਹੋਤਰਾ, ਡਾ: ਹਰੀਸ਼ ਕੁਮਾਰ ਵਰਮਾ, ਪਿ੍ੰ: ਏ. ਐੱਸ. ਗਿੱਲ, ਪਿ੍ੰ: ਪੁਨੀਤ ਕੌਰ ਨਾਗਪਾਲ, ਪਿ੍ੰ: ਨਿਰਮਲਜੀਤ ਕੌਰ ਗਿੱਲ, ਪਿ੍ੰ: ਗੁਰਿੰਦਰਜੀਤ ਕੌਰ, ਪਿ੍ੰ: ਪਰਮਜੀਤ ਸਿੰਘ, ਅੰਡਰ ਸੈਕਟਰੀ ਡੀ. ਐੱਸ. ਰਟੌਲ, ਅਧਿਆਪਕ ਸਾਹਿਬਾਨ, ਗੈਰ ਅਧਿਆਪਨ ਸਟਾਫ ਮੈਂਬਰ ਅਤੇ ਵੱਡੀ ਗਿਣਤੀ 'ਚ ਸਮੂੰਹ ਕਾਲਜ, ਸਕੂਲ ਦੇ ਵਿਦਿਆਰਥੀ ਹਾਜ਼ਰ ਸਨ |
ਚੱਬਾ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਏ
ਚੱਬਾ, (ਜੱਸਾ ਅਨਜਾਣ)-ਸ੍ਰੀ ਗਰੁੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਨਾਨਕ ਨਿਵਾਸ ਪਿੰਡ ਚੱਬਾ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਇਸ ਨਗਰ ਕੀਰਤਨ 'ਚ ਸਿੰਘ ਸਾਹਿਬ ਜਥੇ. ਬਾਬਾ ਜੋਗਾ ਸਿੰਘ ਮੁਖੀ ਸ੍ਰੀ ਮਿਸ਼ਲ ਸ਼ਹੀਦਾਂ ਤਰਨਾ ਦਲ, ਸਿੰਘ ਸਾਹਿਬ ਜਥੇ. ਬਾਬਾ ਮੇਜਰ ਸਿੰਘ ਸੋਢੀ ਮੁਖੀ ਦਸਮੇਸ਼ ਤਰਨਾ ਦਲ ਆਦਿ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ | ਰਖਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਇਹ ਨਗਰ ਕੀਰਤਨ ਗੁਰਦੁਆਰਾ ਨਾਨਕ ਨਿਵਾਸ ਤੋਂ ਸ਼ੁੁਰੂ ਹੋ ਕੇ ਗੁਰਦੁਆਰਾ ਚੜ੍ਹਦੀ ਪੱਤੀ, ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਜੀ, ਗੁਰਦੁਆਰਾ ਨਾਨਕਸਰ ਠਾਠ ਚੱਬਾ, ਗੁਰਦੁਆਰਾ ਸ਼ਹੀਦ ਬਾਬਾ ਨੌਧ ਸਿੰਘ ਚੱਬਾ, ਗੁਰਦੁਆਰਾ ਸ੍ਰੀ ਟਾਹਲਾ ਸਾਹਿਬ, ਗੁਰਦੁਆਰਾ ਸ੍ਰੀ ਸੰਗਰਾਣਾ ਸਾਹਿਬ ਪਾਤਿਸ਼ਾਹੀ ਛੇਵੀਂ, ਗੁਰਦੁਆਰਾ ਮਾਤਾ ਸੁੱਲਖਣੀ, ਗੁਰਦੁਆਰਾ ਲਹਿੰਦੀ ਪੱਤੀ ਚੱਬਾ, ਗੁਰਦੁਆਰਾ ਬਾਬਾ ਨਾਂਗਾ ਜੀ ਤੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਨਾਨਕ ਨਿਵਾਸ ਵਿਖੇ ਸਮਾਪਤ ਹੋਇਆ | ਇਸ ਨਗਰ ਕੀਰਤਨ ਵਿਚ ਨਿਹੰਗ ਸਿੰਘਾਂ ਵਲੋਂ ਗਤਕੇ ਦੇ ਕਰਤੱਵ ਦਿਖਾਏ ਗਏ ਤੇ ਸ਼ਬਦੀ ਜਥਿਆਂ ਵਲੋਂ ਇਲਾਹੀ ਬਾਣੀ ਅਤੇ ਧਾਰਨਾ ਵਾਲੇ ਸ਼ਬਦ ਗਾਇਨ ਕੀਤੇ ਗਏ | ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ 'ਚ ਪੁੱਜਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲੇ ਭੇਟ ਕੀਤੇ ਗਏ ਤੇ ਸ੍ਰੀ ਪੰਜ ਪਿਆਰੇ ਸਾਹਿਬਾਨਾਂ ਨੂੰ ਗੁਰੂ ਬਖ਼ਸ਼ਿਸ਼ ਸਿਰਪਾਓ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਪੰਚ ਪ੍ਰਤਾਪ ਸਿੰਘ, ਮੈਨੇਜਰ ਹਰਵੰਤ ਸਿੰਘ, ਠੇਕੇਦਾਰ ਜਗਤਾਰ ਸਿੰਘ, ਠੇਕੇਦਾਰ ਕੁਲਜੀਤ ਸਿੰਘ, ਠੇਕੇਦਾਰ ਰਾਣਾ ਸਿੰਘ, ਸੁਖਦੇਵ ਸਿੰਘ ਪ੍ਰਧਾਨ, ਹਰਜੀਤ ਸਿੰਘ ਏ.ਐੱਸ.ਆਈ., ਸੱਭੂ ਸਿੰਘ ਮੈਂਬਰ, ਠੇਕੇਦਾਰ ਤਰਸੇਮ ਸਿੰਘ, ਹਰਮਨ ਸਿੰਘ, ਜਗਦੀਪ ਸਿੰਘ, ਬੱਬੂ ਸਿੰਘ, ਸੁਖਵਿੰਦਰ ਸਿੰਘ, ਰਾਮ ਸਿੰਘ ਫੌਜੀ, ਰਣਜੀਤ ਸਿੰਘ ਰਾਜੂ, ਸ਼ਮਸ਼ੇਰ ਸਿੰਘ ਸ਼ੇਰਾ, ਚਰਨਜੀਤ ਸਿੰਘ, ਸਤਨਾਮ ਸਿੰਘ, ਬੱਬੂ ਪਹਿਲਵਾਨ, ਗੁਰਜੰਟ ਸਿੰਘ, ਬਿਕਰਮ ਸਿੰਘ, ਮਨਜਿੰਦਰ ਸਿੰਘ ਹਾਜ਼ਰ ਸਨ | (ਬਾਕੀ ਸਫ਼ਾ 7 'ਤੇ)
ਸਫ਼ਾ 5 ਦੀ ਬਾਕੀ
ਛੇਹਰਟਾ, (ਪੱਤਰ ਪ੍ਰੇਰਕ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਰਕਾਰ ਪੱਤੀ ਕੋਟ ਖਾਲਸਾ ਵਿਖੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮੇਜਰ ਸਿੰਘ ਸਰਕਾਰੀਆ ਦੀ ਦੇਖ ਰੇਖ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਏ ਗਏ | ਪਰਸੋਂ ਤੋਂ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਸਵੇਰੇ ਭੋਗ ਪੈਣ ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਸਜੇ ਧਾਰਮਿਕ ਦੀਵਾਨਾਂ 'ਚ ਪੰਥ ਪ੍ਰਸਿੱਧ ਰਾਗੀ ਜਥਿਆਂ ਵਲੋਂ ਅੰਮਿ੍ਤਮਈ ਬਾਣੀ ਦੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਿਆ ਗਿਆ | ਇਸ ਮੌਕੇ ਗੁਰਦੁਆਰਾ ਬੋਹੜੀ ਸਾਹਿਬ ਦੇ ਪ੍ਰਧਾਨ ਜਥੇ: ਸਵਿੰਦਰ ਸਿੰਘ ਕੋਟ ਖਾਲਸਾ ਵੀ ਨਤਮਸਤਕ ਹੋਏ ਤੇ ਸੰਗਤਾਂ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ | ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮੇਜਰ ਸਿੰਘ ਸਰਕਾਰੀਆ ਤੇ ਮੈਂਬਰਾਂ ਵਲੋਂ ਕੀਰਤਨੀ ਜਥਿਆਂ ਤੇ ਪ੍ਰਧਾਨ ਜਥੇ: ਸਵਿੰਦਰ ਸਿੰਘ ਕੋਟ ਖਾਲਸਾ ਨੂੰ ਸਿਰੋਪਾਉ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇੇ ਭਾਈ ਮੇਜਰ ਸਿੰਘ ਸਰਕਾਰੀਆ, ਕੁਲਵੰਤ ਸਿੰਘ ਖਜ਼ਾਨਚੀ, ਸੁਖਦੇਵ ਸਿੰਘ ਕੱਕੜ, ਪ੍ਰਧਾਨ ਜਸਪਾਲ ਸਿੰਘ, ਬਲਵਿੰਦਰ ਸਿੰਘ ਸਰਕਾਰੀਆ, ਮੰਗਲ ਸਿੰਘ ਸਰਕਾਰੀਆ, ਹਰਦੀਪ ਸਿੰਘ ਸਰਕਾਰੀਆ, ਅਵਤਾਰ ਸਿੰਘ, ਬਾਬਾ ਰਸ਼ਪਾਲ ਸਿੰਘ, ਜਗਦੀਪ ਸਿੰਘ ਸਰਕਾਰੀਆ, ਕਿੰਦਰਬੀਰ ਸਿੰਘ ਸਰਕਾਰੀਆ, ਗੁਰਿੰਦਰਬੀਰ ਸਿੰਘ ਸਰਕਾਰੀਆ, ਨਵਦੀਪ ਸਿੰਘ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਨਤਮਸਤਕ ਹੋਈਆਂ |
ਨਗਰ ਕੀਰਤਨ ਦਾ ਗੁਰਦੁਆਰਾ ਅਟਾਰੀ ਸਾਹਿਬ ਵਿਖੇ ਪਹੁੰਚਣ 'ਤੇ ਸਵਾਗਤ
ਸੁਲਤਾਨਵਿੰਡ, (ਗੁਰਨਾਮ ਸਿੰਘ ਬੁੱਟਰ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਗੁਰਦੁਆਰਾ ਪੱਤੀ ਮਨਸੂਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਸੁਲਤਾਨਵਿੰਡ ਪਿੰਡ ਦੇ ਵੱਖ-ਵੱਖ ਪੜਾਵਾਂ ਤੇ ਇਲਾਕਾ ਵਾਸੀਆਂ ਸ਼ਾਨਦਾਰ ਸਵਾਗਤ ਕੀਤਾ ਗਿਆ | ਉਪਰੰਤ ਨਗਰ ਕੀਰਤਨ ਇਤਿਹਾਸਕ ਗੁਰਦੁਆਰਾ ਅਟਾਰੀ ਸਾਹਿਬ ਪਿੰਡ ਸੁਲਤਾਨਵਿੰਡ ਵਿਖੇ ਪਹੁੰਚਿਆ, ਜਿੱਥੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਰਛਪਾਲ ਸਿੰਘ, ਮੀਤ ਮੈਨੇਜਰ ਜੁਗਰਾਜ ਸਿੰਘ, ਰਣਜੋਧ, ਹੈੱਡ ਗ੍ਰੰਥੀ ਵਿਜੇਪਾਲ ਸਿੰਘ, ਸੁਰਜੀਤ ਸਿੰਘ ਚੀਮਾਵੱਲੋ ਪੰਜ ਪਿਆਰਿਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਭੇਟ ਕਰਕੇ ਸਵਾਗਤ ਕੀਤਾ | ਇਸ ਮੌਕੇ ਮੁੱਖ ਸੇਵਾਦਾਰ ਧਰਮਿੰਦਰ ਸਿੰਘ, ਬਾਓ ਰਾਜਪਾਲ ਸਿੰਘ, ਨਿਰਵੈਲ ਸਿੰਘ, ਪ੍ਰਮਜੀਤ ਸਿੰਘ ਮਾਹਲ, ਅਮਰੀਕ ਸਿੰਘ ਮਾਹਲ, ਜਸਬੀਰ ਸਿੰਘ ਖਡੂਰੀਆਂ, ਤਰਸੇਮ ਸਿੰਘ ਚੱਕੀਆਂ, ਮਨਦੀਪ ਸਿੰਘ, ਜੈਮਲ ਸਿੰਘ, ਸਰਵਣ ਸਿੰਘ, ਬਲਵੰਤ ਸਿੰਘ, ਜਰਨੈਲ ਸਿੰਘ, ਜਨਕਾਰ ਸਿੰਘ ਸਮੇਤ ਇਲਾਕੇ ਦੀਆਂ ਸੰਗਤਾ ਹਾਜ਼ਰ ਸਨ |
ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਕੀ ਵਡਾਲੀ ਤੋਂ ਵਿਸ਼ਾਲ ਨਗਰ ਕੀਰਤਨ ਸਜਾਏ
ਛੇਹਰਟਾ, (ਪੱਤਰ ਪ੍ਰੇਰਕ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਜਨਮ ਅਸਥਾਨ ਬਾਬਾ ਸ਼ਹੀਦਾਂ ਜੀ ਗੁਰੂ ਕੀ ਵਡਾਲੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਏ ਗਏ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਬਾਵਾ ਸਿੰਘ ਗੁਮਾਨਪੁਰਾ, ਭਾਈ ਗੁਰਪ੍ਰੀਤ ਸਿੰਘ ਖੈਰਾਬਾਦ ਮੈਨੇਜਰ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ, ਦਿਲਬਾਗ ਸਿੰਘ ਰੋਂਤੋਂਕੇ, ਜਗਤਾਰ ਸਿੰਘ ਮਾਨ, ਹਰਪਾਲ ਸਿੰਘ ਖਾਪੜਖੇੜੀ ਆਦਿ ਨਤਮਸਤਕ ਹੋਏ | ਨਗਰ ਕੀਰਤਨ ਵੱਖ-ਵੱਖ ਸਥਾਨਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਵਾਪਸ ਗੁਰਦੁਆਰਾ ਬਾਬਾ ਸ਼ਹੀਦਾਂ ਜੀ ਗੁਰੂ ਕੀ ਵਡਾਲੀ ਵਿਖੇ ਆ ਕੇ ਸੰਪੰਨ ਹੋਇਆ |
ਅੱਡਾ ਬਹੋੜੂ ਵਿਖੇ ਪ੍ਰਕਾਸ਼ ਪੁਰਬ ਮੌਕੇ ਲੰਗਰ ਲਗਾਏ
ਚੱਬਾ, (ਜੱਸਾ ਅਨਜਾਣ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖਾਲਸਾ ਕਰਿਆਨਾ ਸਟੋਰ ਅਤੇ ਅੱਡਾ ਬਹੋੜੂ ਦੇ ਦੁਕਾਨਦਾਰਾਂ ਦੇ ਸਹਿਯੋਗ ਨਾਲ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਉਣ ਉਪਰੰਤ ਰਾਗੀ ਸਿੰਘਾਂ ਅਤੇ ਸ਼ਬਦੀ ਜਥਿਆਂ ਵਲੋਂ ਧੰਨ ਗੁਰ ਨਾਨਕ ਪ੍ਰਗਟਿਆ ਤੇ ਇਲਾਹੀ ਬਾਣੀ ਦੇ ਸ਼ਬਦ ਗਾਇਨ ਕੀਤੇ ਗਏ ਤੇ ਸੰਗਤਾਂ ਲਈ ਚਾਹ ਪਕੌੜਿਆਂ ਦੇ ਅਤੁੱਟ ਲੰਗਰ ਵਰਤਾਏ ਗਏ | ਇਸ ਮੌਕੇ ਚੇਅਰਮੈਨ ਹਰਜੀਤ ਸਿੰਘ ਬਹੋੜੂ, ਸਰਪੰਚ ਗੁਰਪਾਲ ਸਿੰਘ, ਸਰਪੰਚ ਗੁਰਦੇਵ ਸਿੰਘ ਆਦਿ ਵਲੋਂ ਰਾਗੀ ਅਤੇ ਸ਼ਬਦੀ ਜਥਿਆਂ ਨੂੰ ਗੁਰੂ ਬਖ਼ਸ਼ਿਸ਼ ਸਿਰਪਾਓ ਸਨਮਾਨ ਕੀਤਾ ਗਿਆ | ਇਸ ਮੌਕੇ ਹਰਵਿੰਦਰ ਸਿੰਘ ਹੈਪੀ ਪੰਚ, ਭਾਗ ਸਿੰਘ ਪਹਿਲਵਾਨ, ਤਰਸੇਮ ਸਿੰਘ, ਬੱਬਲ ਸਿੰਘ, ਲਵਪ੍ਰੀਤ ਸਿੰਘ, ਰੋਮੀ ਸਿੰਘ, ਮਾਸਟਰ ਹਰਪ੍ਰੀਤ ਸਿੰਘ, ਅੰਮਿ੍ਤਪਾਲ ਸਿੰਘ, ਸਾਬ ਸਿੰਘ, ਬਿੱਕਾ ਸਿੰਘ ਜੱਜ, ਹਰਪ੍ਰੀਤ ਸਿੰਘ ਰਿੰਕੂ, ਗੁਰਮੇਜ ਸਿੰਘ, ਲਵ ਮਾਹਲਾ ਤੇ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਏ ਨਗਰ ਕੀਰਤਨ <br/>
ਅਜੀਤ ਡੈਸਕ
06-11-2025