02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਅੰਮਿ੍ਤਸਰ ਦੇ ਪਿੰਡ ਮਾਲੋਵਾਲ ਦਾ ਰਹਿਣ ਵਾਲਾ ਸੀ ਡਰਾਈਵਰ <br/>

ਅਜੀਤ ਡੈਸਕ 06-11-2025
ਤਰਸਿੱਕਾ, 5 ਨਵੰਬਰ (ਅਤਰ ਸਿੰਘ ਤਰਸਿੱਕਾ)-ਨਜ਼ਦੀਕੀ ਪਿੰਡ ਮਾਲੋਵਾਲ ਬਲਾਕ ਤਰਸਿੱਕਾ ਦੇ ਪੰਜਾਬ ਰੋਡਵੇਜ਼ ਜਲੰਧਰ ਡੀਪੂ ਦੇ ਡਰਾਈਵਰ ਜਗਜੀਤ ਸਿੰਘ (38) ਪੁੱਤਰ ਚਾਂਦੀ ਰਾਮ ਦੀ ਇਕ ਮਹਿੰਦਰਾ ਗੱਡੀ ਦੇ ਡਰਾਈਵਰ ਵਲੋਂ ਲੋਹੇ ਦੀ ਰਾਡ ਮਾਰ ਕੇ ਬੀਤੇ ਦਿਨ ਹੱਤਿਆ ਕਰ ਦਿੱਤੀ ਸੀ | ਪਿੰਡ ਮਾਲੋਵਾਲ ਦੇ ਸਰਪੰਚ ਬਿਕਰਮਜੀਤ ਸਿੰਘ ਅਨੁਸਾਰ ਜਗਜੀਤ ਸਿੰਘ ਪੰਜਾਬ ਰੋਡਵੇਜ਼ ਜਲੰਧਰ ਡੀਪੂ ਦੀ ਬੱਸ ਚੰਡੀਗੜ੍ਹ ਤੋਂ ਜਲੰਧਰ ਸਵਾਰੀਆਂ ਲੈ ਕੇ ਆ ਰਿਹਾ ਸੀ ਕਿ ਕੁਰਾਲੀ ਨਜ਼ਦੀਕ ਪਿੱਛੇ ਆ ਰਹੀ ਬਲੈਰੋ ਗੱਡੀ ਜਿਸ ਨੂੰ ਸੁਖਦੀਪ ਸਿੰਘ ਪੁੱਤਰ ਗੁਰਮੁਖ ਸਿੰਘ ਵਾਸੀ ਪਿੰਡ ਪਡਿਆਲਾ ਚਲਾ ਰਿਹਾ ਸੀ, ਜਿਸ ਨੇ ਅੱਗੇ ਲੰਘਣ ਲਈ ਹਾਰਨ ਮਾਰਿਆ ਪਰ ਉਸ ਨੂੰ ਅੱਗੇ ਲੰਘਣ ਲਈ ਰਸਤਾ ਨਾ ਮਿਲਿਆ | ਜਦ ਬਸ ਕੁਰਾਲੀ ਚੌਂਕ 'ਚ ਲਾਲ ਬੱਤੀਆਂ ਹੋਣ ਕਰਕੇ ਰੁਕੀ ਤਾਂ ਪਿਛੋਂ ਆ ਰਹੇ ਬਲੈਰੋ ਦਾ ਡਰਾਈਵਰ ਗੱਡੀ ਬੱਸ ਅੱਗੇ ਲਾ ਕੇ ਬੱਸ ਡਰਾਈਵਰ ਨੂੰ ਵੱਧ ਘੱਟ ਬੋਲਣ ਲੱਗ ਪਿਆ | ਜਿਸ 'ਤੇ ਬੱਸ ਡਰਾਈਵਰ ਜਗਜੀਤ ਸਿੰਘ ਬੱਸ 'ਚੋਂ ਥੱਲੇ ਉਤਰ ਆਇਆ | ਬਲੈਰੋ ਗੱਡੀ ਦੇ ਡਰਾਈਵਰ ਨੇ ਆਪਣੀ ਗੱਡੀ 'ਚੋਂ ਲੋਹੇ ਦੀ ਰਾਡ ਕੱਢ ਕੇ ਉਸ 'ਤੇ ਵਾਰ ਕਰ ਦਿੱਤੇ, ਜਿਸ ਨਾਲ ਜਗਜੀਤ ਸਿੰਘ ਬੱਸ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ | ਲੋਕਾਂ ਨੇ ਸੁਖਦੀਪ ਸਿੰਘ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ | ਮਿ੍ਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਦੋ ਬੇਟੇ ਜਿਨ੍ਹਾਂ ਦੀ ਉਮਰ ਕ੍ਰਮਵਾਰ 7 ਸਾਲ ਤੇ 5 ਸਾਲ ਹੈ, ਛੱਡ ਗਿਆ ਹੈ | ਦੁਖੀ ਪਰਿਵਾਰ ਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ

ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਨੇ ਹੜ੍ਹ ਪੀੜਤ ਕਿਸਾਨਾਂ ਨੂੰ ਕਣਕ ਦਾ ਬੀਜ ਵੰਡਿਆ <br/> ਅਗਲੀ ਖ਼ਬਰ ਧਰਮਕੋਟ ਦੇ ਗੁਰਦੁਆਰਾ ਬੇਰ ਸਾਹਿਬ ਵਿਖੇ ਪ੍ਰਕਾਸ਼ ਪੁਰਬ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।