ਡੀ. ਏ. ਵੀ. ਕਾਲਜ ਦੇ ਵਿਦਿਆਰਥੀਆਂ ਵਲੋਂ ਗੋਲਡਨ ਜੁਬਲੀ ਸੈਂਟਰ ਦਾ ਦੌਰਾ
ਗੋਲਡਨ ਜੁਬਲੀ ਸੈਂਟਰ ਵਿਖੇ ਜਾਣਕਾਰੀ ਲੈਂਦੇ ਹੋਏ ਡੀ. ਏ. ਵੀ. ਕਾਲਜ ਦੇ ਵਿਦਿਆਰਥੀ | ਅਜੀਤ ਤਸਵੀਰ
<br/>
06-11-2025
ਕੇਂਦਰ 'ਚ ਕੰਮ ਕਰਨ ਵਾਲੇ ਪ੍ਰਦੀਪ ਦੱਤਾ ਨੇ ਦੱਸਿਆ ਕਿ ਅਜਿਹੇ ਵਿਹਾਰਕ ਅਨੁਭਵ, ਕਿਤਾਬੀ ਗਿਆਨ ਦੇ ਨਾਲ, ਸਾਡੇ ਗਿਆਨ ਨੂੰ ਅਮੀਰ ਬਣਾਉਂਦੇ ਹਨ | ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ ਦੀ ਕਨਵੀਨਰ ਡਾ. ਮਨਪ੍ਰੀਤ ਕੌਰ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਨਵੀਂ ਪੀੜ੍ਹੀ 'ਚ ਉਦਮਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਅਰਥ ਸ਼ਾਸਤਰ ਵਿਭਾਗ ਦੇ ਮੁਖੀ ਡਾ. ਕਮਲ ਕਿਸ਼ੋਰ ਨੇ ਕਿਹਾ ਕਿ ਇਹ ਯਾਤਰਾ ਵਿਦਿਆਰਥੀਆਂ ਲਈ ਬਹੁਤ ਲਾਭਦਾਇਕ ਸਾਬਤ ਹੋਈ | ਇਸ ਮੌਕੇ ਪ੍ਰੋ. ਮਨੀਸ਼ ਕਪੂਰ ਅਤੇ ਪ੍ਰੋ. ਸਾਕਸ਼ੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |