ਪ੍ਰਧਾਨ ਧਾਮੀ ਨੇ ਗੁਰਦੁਆਰਾ ਸਾਹਿਬ 'ਤੇ ਕਬਜ਼ਾ ਕਰਨ ਦੀ ਘਟਨਾ ਦਾ ਲਿਆ ਨੋਟਿਸ <br/>
ਅਜੀਤ ਡੈਸਕ
06-11-2025
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪੰਜਾਬ ਦੇ ਮੁੱਖ ਮੰਤਰੀ ਵਲੋਂ ਗੁਰਦੁਆਰਾ ਸਾਹਿਬਾਨ 'ਚੋਂ ਗੋਲਕਾਂ ਚੁੱਕਣ ਦੇ ਬਿਆਨ ਦਾ ਵੀ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਜਦੋਂ ਮਨੁੱਖਤਾ ਦੇ ਆਏ ਸੰਕਟ ਸਮੇਂ ਸਰਕਾਰਾਂ ਵੀ ਹੱਥ ਖੜ੍ਹੇ ਕਰ ਜਾਣ ਤਾਂ ਗੁਰੂ ਦੀਆਂ ਇਹੀ ਗੋਲਕਾਂ ਲੋਕਾਂ ਦੀ ਧਰਵਾਸ ਬਣਦੀਆਂ ਹਨ |