17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਪੰਜਾਬ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਭੰਗ ਕਰਨ ਦਾ ਫ਼ੈਸਲਾ ਮੰਦਭਾਗਾ-ਕੋਹਰੀ, ਭੱਟੀ

ਅਜੀਤ ਡੈਸਕ 04-11-2025
ਅੰਮਿ੍ਤਸਰ, 3 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਅਤੇ ਸਿੰਡੀਕੇਟ ਨੂੰ ਭੰਗ ਕਰਕੇ ਕੇਂਦਰ ਦੀ ਭਾਜਪਾ ਸਰਕਾਰ ਨੇ ਪੰਜਾਬ ਦੀ ਇਸ ਪੁਰਾਣੀ ਵਿਰਾਸਤ ਨੂੰ ਖੋਹਣ ਦਾ ਯਤਨ ਕੀਤਾ ਹੈ, ਜਿਸ ਨਾਲ ਸੁਹਿਰਦ ਪੰਜਾਬੀਆਂ ਦੇ ਹਿਰਦੇ ਵਲੂੰਧਰੇ ਗਏ ਹਨ | ਇਹ ਬਿਆਨ ਜਾਰੀ ਕਰਦਿਆਂ ਸਿਹਤ ਕਰਮਚਾਰੀਆਂ ਦੇ ਆਗੂਆਂ ਤੇ ਸਮਾਜਿਕ ਕਾਰਕੁੰਨਾਂ ਬਾਬਾ ਸ਼ਮਸ਼ੇਰ ਸਿੰਘ ਕੋਹਰੀ ਅਤੇ ਮਲਕੀਅਤ ਸਿੰਘ ਭੱਟੀ ਨੇ ਕਿਹਾ ਕਿ ਇਹ ਉਚੇਰੀ ਸਿੱਖਿਆ ਦੇ ਭਗਵਾਂਕਰਨ ਦੀ ਨੀਤੀ ਤਹਿਤ ਇਕ ਸੋਚੀ ਸਮਝੀ ਸਾਜਿਸ਼ ਅਧੀਨ ਕੀਤਾ ਜਾ ਰਿਹਾ ਇਕ ਕੋਝਾ ਵਾਰ ਹੈ, ਇਸ ਦਾ ਸਮੁੱਚੇ ਪੰਜਾਬੀਆਂ ਨੂੰ ਪੂਰੀ ਤਾਕਤ ਅਤੇ ਏਕਤਾ ਨਾਲ ਵਿਰੋਧ ਕਰਨਾ ਚਾਹੀਦਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਇਹ ਪੰਜਾਬ ਸਰਕਾਰ ਦੀ ਕੇਂਦਰ ਅੱਗੇ ਆਤਮ ਸਮਰਪਣ ਦੀ ਅਤੇ ਸਿੱਖਿਆ ਨੀਤੀ ਦੀ ਕੱਚ ਘਰੜ ਪਹੁੰਚ ਦਾ ਪ੍ਰਤੀਕ ਵੀ ਹੈ |
ਪਿਛਲੀ ਖ਼ਬਰ ਪਿੰਡ ਸੁਲਤਾਨਵਿੰਡ ਤੋਂ ਕੂੜਾ ਚੁੱਕਣ ਦਾ ਕਦੋਂ ਹੋਵੇਗਾ ਮਸਲਾ ਹੱਲ- ਇਲਾਕਾ ਵਾਸੀ ਅਗਲੀ ਖ਼ਬਰ ਕੂੜਾ ਸਮੱਸਿਆ ਦਾ ਹੱਲ ਦਸੰਬਰ 'ਚ ਪੂਰੀ ਤਰ੍ਹਾਂ ਹੋ ਜਾਵੇਗਾ: ਕਮਿਸ਼ਨਰ ਕਿਹਾ, ਕੰਪਨੀ ਵਲੋਂ ਦਸੰਬਰ ਮਹੀਨੇ 'ਚ 200 ਛੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।