05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਡੀ. ਏ. ਵੀ. ਕਾਲਜ ਵਲੋਂ ਰਾਸ਼ਟਰੀ ਖੇਡ ਦਿਵਸ ਮੌਕੇ ਸਾਈਕਲ ਰੈਲੀ ਕੱਢੀ

ਕਾਲਜ ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਵਿਦਿਆਰਥੀਆਂ ਨੂੰ ਸਾਈਕਲ ਰੈਲੀ ਲਈ ਰਵਾਨਾ ਕਰਦੇ ਹੋਏ | ਅਜੀਤ ਤਸਵੀਰ <br/> 02-09-2025
ਅੰਮਿ੍ਤਸਰ, 1 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਕਾਲਜ ਅੰਮਿ੍ਤਸਰ ਵਿਖੇ 'ਰਾਸ਼ਟਰੀ ਖੇਡ ਦਿਵਸ' ਮੌਕੇ ਐੱਨ. ਐੱਸ. ਐੱਸ. ਵਲੰਟੀਅਰਾਂ ਅਤੇ ਵਿਦਿਆਰਥੀਆਂ ਵਲੋਂ ਸਾਈਕਲ ਰੈਲੀ ਕੱਢੀ ਗਈ, ਜਿਸਨੂੰ ਕਾਲਜ ਦੇ ਪਿ੍ੰ. ਡਾ. ਅਮਰਦੀਪ ਗੁਪਤਾ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ | ਆਪਣੇ ਸੰਬੋਧਨ 'ਚ ਕਾਲਜ ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਨੇ ਸਾਈਕਲਿੰਗ ਨੂੰ 'ਆਤਮਨਿਰਭਰ ਭਾਰਤ' ਅਤੇ ਫਿੱਟ ਇੰਡੀਆ ਅੰਦੋਲਨ ਦਾ ਪ੍ਰਤੀਕ ਦੱਸਿਆ | ਉਨ੍ਹਾਂ ਕਿਹਾ ਕਿ ਸਾਈਕਲਿੰਗ ਸਾਨੂੰ ਸਾਡੀ ਮਿੱਟੀ ਨਾਲ ਜੋੜਦੀ ਹੈ ਅਤੇ 'ਆਤਮਨਿਰਭਰ ਭਾਰਤ' ਦਾ ਸੰਦੇਸ਼ ਦਿੰਦੀ ਹੈ | ਸਭ ਤੋਂ ਵੱਧ ਸਾਨੂੰ ਫਿੱਟ ਇੰਡੀਆ ਅੰਦੋਲਨ ਦੀ ਪਾਲਣਾ ਕਰਨ ਲਈ ਸਾਈਕਲਿੰਗ ਜਾਰੀ ਰੱਖਣੀ ਚਾਹੀਦੀ ਹੈ | ਸਾਈਕਲਿੰਗ ਸਰੀਰਿਕ ਤੰਦਰੁਸਤੀ ਅਤੇ ਮਾਨਸਿਕ ਸੰਤੁਲਨ ਦੋਵਾਂ ਲਈ ਬਹੁਤ ਫਾਇਦੇਮੰਦ ਹੈ | ਇਸ ਮੌਕੇ ਐੱਨ. ਐੱਸ. ਐੱਸ. ਅਧਿਕਾਰੀ ਡਾ. ਸਮਿ੍ਤੀ ਅਗਰਵਾਲ ਨੇ ਕਿਹਾ ਕਿ ਸਾਈਕਲਿੰਗ ਨਾ ਸਿਰਫ਼ ਸਿਹਤ ਨੂੰ ਲਾਭ ਪਹੁੰਚਾਏਗੀ, ਸਗੋਂ ਇਹ ਪ੍ਰਦੂਸ਼ਣ ਅਤੇ ਟਰੈਫਿਕ ਸਮੱਸਿਆਵਾਂ ਤੋਂ ਵੀ ਕਾਫ਼ੀ ਹੱਦ ਤੱਕ ਬਚਣ ਵਿਚ ਮਦਦ ਕਰ ਸਕਦੀ ਹੈ | ਇਸ ਮੌਕੇ 'ਤੇ ਪ੍ਰੋ. ਮਨੀਸ਼ ਕਪੂਰ, ਪ੍ਰੋ. ਨਿਧੀ ਕੌਸ਼ਲ ਅਤੇ ਪ੍ਰੋ. ਮੋਹਿਤ ਮਹਿਰਾ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |
ਪਿਛਲੀ ਖ਼ਬਰ ਭਾਰੀ ਮੀਂਹ ਨਾਲ ਹੁਸ਼ਿਆਰਪੁਰ ਤੇ ਆਸ-ਪਾਸ ਦੇ ਇਲਾਕੇ ਪੂਰੀ ਤਰ੍ਹਾਂ ਹੋਏ ਜਲ-ਥਲ ਅਗਲੀ ਖ਼ਬਰ ਜੇ. ਪੀ. ਜੀ. ਏ. ਨੇ 10ਵਾਂ ਕਿਸਾਨ ਮੇਲਾ ਹੜ੍ਹਾਂ ਕਾਰਨ ਕੀਤਾ ਮੁਲਤਵੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।