ਅੰਮਿ੍ਤਸਰ, 21 ਜੁਲਾਈ (ਹਰਮਿੰਦਰ ਸਿੰਘ)-ਨਗਰ ਨਿਗਮ ਦੇ ਅਸਟੇਟ ਵਿਭਾਗ ਵਲੋਂ ਨਾਜਾਇਜ਼ ਕਬਜ਼ਿਆਂ 'ਤੇ ਕਾਰਵਾਈ ਕੀਤੀ | ਇਸ ਕਾਰਵਾਈ ਦੌਰਾਨ ਇਸ ਵਿਭਾਗ ਦੀ ਟੀਮ ਵਲੋਂ ਹਾਲ ਬਾਜ਼ਾਰ ਅਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਮੁੱਖ ਰਸਤੇ ਵਿਰਾਸਤੀ ਮਾਰਗ 'ਚੋਂ ਨਾਜਾਇਜ਼ ਕਬਜ਼ੇ ਹਟਾਏ | ਸੁਪਰਡੈਂਟ ਰਾਜ ਕੁਮਾਰ ਦੀ ਅਗਵਾਈ ਹੇਠ ਅਸਟੇਟ ਵਿਭਾਗ ਹਾਲ ਬਾਜ਼ਾਰ ਅਤੇ ਵਿਰਾਸਤੀ ਮਾਰਗ 'ਚ ਸੜਕ ਅਤੇ ਫੁਟਪਾਥ ਦੀ ਜਗ੍ਹਾ 'ਤੇ ਲੱਗੀਆਂ ਰੇਹੜੀਆਂ ਫੜ੍ਹੀਆਂ ਹਟਾਈਆਂ | ਇਸ ਤੋਂ ਇਲਾਵਾ ਇਸ ਟੀਮ ਨੇ ਵਿਰਾਸਤੀ ਮਾਰਗ 'ਚ ਦੁਕਾਨਦਾਰਾਂ ਵਲੋਂ ਸੜਕ ਦੀ ਜਗ੍ਹਾ 'ਚ ਅੱਗੇ ਲਗਾਈਆਂ ਦੁਕਾਨਾਂ ਨੂੰ ਹਟਾਇਆ ਗਿਆ | ਇਸ ਕਾਰਵਾਈ ਦੌਰਾਨ ਨਿਗਮ ਦੀ ਟੀਮ ਨੇ ਦੁਕਾਨਦਾਰਾਂ ਅਤੇ ਫੜ੍ਹੀਆਂ ਰੇਹੜੀਆਂ ਦਾ ਸਾਮਾਨ ਆਪਣੇ ਕਬਜ਼ੇ ਵਿਚ ਲਿਆ | ਇਸ ਦੇ ਨਾਲ ਹੀ ਦੁਕਾਨਦਾਰਾਂ ਨੂੰ ਆਪਣਾ ਸਾਮਾਨ ਆਪਣੀਆਂ ਦੁਕਾਨਾਂ ਦੇ ਅੰਦਰ ਹੀ ਲਗਾਉਣ ਦੀਆਂ ਹਦਾਇਤਾਂ ਕੀਤੀਆ ਗਈਆਂ | ਇਸ ਕਾਰਵਾਈ ਦੌਰਾਨ ਅਰੁਣ ਸਹਿਜਪਾਲ ਤੋਂ ਇਲਾਵਾ ਨਿਗਮ ਦੀ ਪੁਲਿਸ ਪਾਰਟੀ ਵੀ ਮੌਜੂਦ ਸੀ |