27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਕੁੱਲ ਹਿੰਦ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਅੰਮਿ੍ਤਸਰ ਦੀ ਮੀਟਿੰਗ

ਅਜੀਤ ਡੈਸਕ 22-07-2025
ਛੇਹਰਟਾ, 21 ਜੁਲਾਈ (ਪੱਤਰ ਪ੍ਰੇਰਕ)-ਕੁੱਲ ਹਿੰਦ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਅੰਮਿ੍ਤਸਰ ਦੀ ਮੀਟਿੰਗ ਕਾਮਰੇਡ ਭੁਪਿੰਦਰ ਸਿੰਘ ਛੀਨਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੇ ਫ਼ੈਸਲੇ ਬਾਰੇ ਜਾਣਕਾਰੀ ਦਿੰਦੇ ਹੋਏ ਕਾਮਰੇਡ ਸੁਵਿੰਦਰ ਸਿੰਘ ਮੀਰਾਂਕੋਟ ਨੇ ਦੱਸਿਆ ਕਿ 22 ਜੁਲਾਈ ਨੂੰ ਤਹਸੀਲ ਅਜਨਾਲਾ ਦੀ ਜਥੇਬੰਦੀ ਦੀ ਕਾਨਫਰੰਸ ਪਿੰਡ ਕਿਆਮਪੁਰ ਵਿਖੇ ਹੋਵੇਗੀ ਅਤੇ ਤਹਿਸੀਲ ਕਮੇਟੀ ਦੀ ਚੋਣ ਕੀਤੀ ਜਾਵੇਗੀ | 23 ਜੁਲਾਈ ਨੂੰ ਡੀ. ਸੀ. ਦਫਤਰ ਅੰਮਿ੍ਤਸਰ ਲੈਂਡ ਪੂਲਿੰਗ ਸਮਾਰਟ ਬਿਜਲੀ ਮੀਟਰਾਂ ਦਾ ਵਿਰੋਧ ਕਰਨ ਲਈ ਧਰਨਾ ਦੇ ਕੇ ਮੰਗ ਪੱਤਰ ਪੇਸ਼ ਕੀਤਾ ਜਾਵੇਗਾ | ਉੱਥੇ ਪੰਜਾਬ ਸਰਕਾਰ ਵਲੋਂ ਪੰਜ ਪ੍ਰਤੀਸ਼ਤ ਪ੍ਰੋਪਟੀ ਟੈਕਸ 'ਚੋਂ ਕੀਤੇ ਵਾਧੇ ਨੂੰ ਵਾਪਸ ਕਰਵਾਉਣ ਲਈ ਵੀ ਵਿਚਾਰ ਚਰਚਾ ਹੋਵੇਗੀ ਤੇ ਇਹ ਵੀ ਫ਼ੈਸਲਾ ਕੀਤਾ ਗਿਆ ਹੈ ਕਿ 16 ਜੁਲਾਈ 2025 ਨੂੰ ਪਿੰਡ ਅਦਲੀਵਾਲ ਵਿਖ਼ੇ ਜਥੇਬੰਦਕ ਇਜਲਾਸ ਹੋਵੇਗਾ, ਜਿਸ ਵਿਚ ਸਾਰੇ ਜ਼ਿਲ੍ਹੇ ਤੋਂ 150 ਡੈਲੀਗੇਟ ਸ਼ਾਮਿਲ ਹੋਣਗੇ | ਇਸ ਇਜਲਾਸ ਵਿਚ ਸੂਬਾਈ ਆਗੂ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਤੇ ਕਾਮਰੇਡ ਬਲਜੀਤ ਸਿੰਘ ਗਰੇਵਾਲ ਸੰਬੋਧਨ ਕਰਨਗੇ | ਅੱਜ ਦੀ ਇਸ ਮੀਟਿੰਗ ਵਿਚ ਕਾ. ਸੁੱਚਾ ਸਿੰਘ ਅਜਨਾਲਾ, ਪ੍ਰਤਾਪ ਸਿੰਘ ਖਾਪੜਖੇੜੀ, ਐਡਵੋਕੇਟ ਕੰਵਲਜੀਤ ਕੌਰ, ਨਰਿੰਦਰ ਚਮਿਆਰੀ, ਸੁਵਿੰਦਰ ਸਿੰਘ ਸਿੰਧੂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਵਿਰਾਸਤੀ ਮਾਰਗ ਤੇ ਹਾਲ ਬਾਜ਼ਾਰ 'ਚੋਂ ਨਿਗਮ ਨੇ ਛੁਡਾਏ ਨਾਜਾਇਜ਼ ਕਬਜ਼ੇ ਅਗਲੀ ਖ਼ਬਰ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸਮੇਤ ਕਾਰਜਕਾਰਨੀ ਕਮੇਟੀ ਮੈਂਬਰ ਅੱਜ ਜਥੇਦਾਰ ਗੜਗੱਜ ਸਨਮੁੱਖ ਰੱਖਣਗੇ ਆਪਣਾ ਪੱਖ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।