ਅੰਮਿ੍ਤਸਰ, 21 ਜੁਲਾਈ (ਹਰਮਿੰਦਰ ਸਿੰਘ)-ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਵਲੋਂ ਵੱਖ ਵੱਖ ਨਗਰ ਨਿਗਮ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ | ਇਸ ਦੌਰਾਨ ਨਗਰ ਨਿਗਮ ਅੰਮਿ੍ਤਸਰ ਦੇ ਡੀਸੀਐਫਏ (ਲੇਖਾ ਅਧਿਕਾਰੀ) ਮਨੂੰ ਸ਼ਰਮਾ ਦਾ ਤਬਾਦਲਾ ਸਦਰ ਦਫ਼ਤਰ ਚੰਡੀਗੜ੍ਹ ਵਿਖੇ ਕੀਤਾ ਹੈ | ਇਸ ਦੌਰਾਨ ਰਾਜੀਵ ਸੋਬਤੀ ਲੇਖਾਕਾਰ ਗੇ੍ਰਡ ਇਕ ਨਗਰ ਨਿਗਮ ਜਲੰਧਰ (ਵਾਧੂ ਚਾਰਜ ਨਗਰ ਨਿਗਮ ਫਗਵਾੜਾ) ਦਾ ਵਾਧੂ ਚਾਰਜ ਨਗਰ ਨਿਗਮ ਫਗਵਾੜਾ ਕੱਟਿਆ ਗਿਆ ਹੈ | ਨਗਰ ਨਿਗਮ ਅੰਮਿ੍ਤਸਰ ਦੇ ਸਕੱਤਰ ਸੁਸ਼ਾਂਤ ਭਾਟੀਆ ਵਾਧੂ ਚਾਰਜ ਨਗਰ ਨਿਗਮ ਬਟਾਲਾ ਅਤੇ ਕਪੂਰਥਲਾ ਤੋਂ ਨਗਰ ਨਿਗਮ ਅੰਮਿ੍ਤਸਰ ਦਾ ਚਾਰਜ ਵਾਪਸ ਲੈ ਲਿਆ ਹੈ | ਸੁਪਰਡੰਟ ਪੁਸ਼ਪਿੰਦਰ ਸਿੰਘ ਨਗਰ ਨਿਗਮ ਅੰਮਿ੍ਤਸਰ ਦਾ ਤਬਾਦਲਾ ਨਗਰ ਨਿਗਮ ਬਟਾਲਾ ਵਿਖੇ ਕੀਤਾ ਗਿਆ ਹੈ | ਇਸੇ ਤਰ੍ਹਾਂ ਸੁਪਰਡੰਟ ਧਰਮਿੰਦਰਜੀਤ ਸਿੰਘ ਦਾ ਨਗਰ ਨਿਗਮ ਅੰਮਿ੍ਤਸਰ ਤੋਂ ਤਬਾਦਲਾ ਨਗਰ ਨਿਗਮ ਅਬੋਹਰ ਵਿਖੇ ਕੀਤਾ ਗਿਆ ਹੈ | ਐੱਮ. ਟੀ. ਪੀ. ਵਿਜੇ ਕੁਮਾਰ ਨਗਰ ਨਿਗਮ ਫਗਵਾੜਾ , ਵਾਧੂ ਚਾਰਜ ਨਗਰ ਨਿਗਮ ਲੁਧਿਆਣਾ ਦਾ ਤਬਾਦਲਾ ਨਗਰ ਨਿਗਮ ਅਬੋਹਰ ਵਿਖੇ ਕੀਤਾ ਗਿਆ ਹੈ |