ਅੰਮਿ੍ਤਸਰ, 21 ਜੁਲਾਈ (ਰੇਸ਼ਮ ਸਿੰਘ)- ਸ਼ਹਿਰ ਦੀ ਸੁਚਾਰੂ ਹੋਈ ਆਵਾਜਾਈ ਉਪਰੰਤ ਟਰੈਫਿਕ ਜਾਮ ਮੁੜ ਲਗਣੇ ਸ਼ੁਰੂ ਹੋ ਗਏ ਹਨ ਅਤੇ ਇਸ ਤਹਿਤ ਹੀ ਟਰੈਫਿਕ ਪੁਲਿਸ ਵਲੋਂ ਆਵਾਜਾਈ ਸਮਸਿਆ ਦੇ ਨਿਪਟਾਰੇ ਲਈ ਉਪਰਾਲੇ ਸ਼ੁਰੂ ਕਰ ਦਿੱਤੇ ਹਨ, ਜਿਸ ਤਹਿਤ ਨਿਗਮ ਦੀ ਟੀਮ ਨਾਲ ਅੱਜ ਇਥੇ ਤੰਦੂਰਾਂ ਵਾਲਾ ਚੌਂਕ 'ਚ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਤੇ ਤੰਦੂਰਾਂ ਦੀ ਮਿੱਟੀ ਨੂੰ ਜੇ. ਸੀ. ਬੀ. ਮਸ਼ੀਨ ਨਾਲ ਹਟਾਇਆ ਗਿਆ | ਸ੍ਰੀਮਤੀ ਅਮਨਦੀਪ ਕੌਰ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਟਰੈਫਿਕ ਨੇ ਦੱਸਿਆ ਕਿ ਉਨ੍ਹਾਂ ਵਲੋਂ ਸਮੇਤ ਜ਼ੋਨ ਇੰਚਾਰਜਾਂ ਨਾਲ ਤੰਦੂਰਾਂ ਵਾਲਾ ਚੌਂਕ ਵਿਖੇ ਨਿਗਮ ਦੇ ਸਹਿਯੋਗ ਨਾਲ ਸੜਕਾਂ/ਫੁੱਟਪਾਥਾਂ 'ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਬੀ. ਐੱਨ. ਐੱਸ. ਐੱਸ. ਧਾਰਾ 163 ਤਹਿਤ ਕਾਰਵਾਈ ਕਰਕੇ ਸੜਕਾਂ/ਫੁੱਟਪਾਥਾਂ ਨੂੰ ਸਾਫ ਕਰਵਾਇਆ ਗਿਆ ਅਤੇ ਟਰੈਫਿਕ ਆਵਾਜਾਈ ਨੂੰ ਨਿਯਮਿਤ ਕੀਤਾ ਗਿਆ | ਇਸ ਤੋਂ ਇਲਾਵਾ ਜ਼ੋਨ ਇੰਚਾਰਜਾਂ ਵਲੋਂ ਆਪਣੇ ਆਪਣੇ ਖੇਤਰਾਂ ਵਿਚ ਨਾਜਾਇਜ਼ ਕਬਜ਼ਿਆਂ ਅਤੇ ਗਲਤ ਪਾਰਕਿੰਗ ਖ਼ਿਲਾਫ਼ ਧਾਰਾ 163 ਬੀ. ਐੱਨ. ਐੱਸ. ਐੱਸ. ਤਹਿਤ ਕਾਰਵਾਈ ਕਰਨ ਸੰਬੰਧੀ ਪਾਸ ਕੀਤੇ ਗਏ ਹੁਕਮਾਂ ਬਾਰੇ ਦੁਕਾਨਦਾਰਾਂ/ਰੇਹੜੀ-ਫੜੀ ਵਾਲਿਆਂ ਨੂੰ ਜਾਣੰੂ ਕਰਵਾਇਆ ਗਿਆ ਤੇ ਹੁਕਮਾਂ ਦੀਆਂ ਕਾਪੀਆਂ ਦੁਕਾਨਾਂ ਦੇ ਬਾਹਰ ਚਿਪਕਾਈਆਂ ਗਈਆਂ ਤਾਂ ਜੋ ਇਸ ਸੰਬੰਧੀ ਆਮ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਸਕੇ |
ਸ਼ਹਿਰ 'ਚ ਟਰੈਫਿਕ ਜਾਮ ਮੁੜ ਲੱਗਣੇ ਸ਼ੁਰੂ, ਤੰਦੁੂਰਾਂ ਵਾਲਾ ਚੌਂਕ 'ਚ ਟਰੈਫਿਕ ਪੁਲਿਸ ਨੇ ਕੀਤੀ ਕਾਰਵਾਈ
ਅਜੀਤ ਡੈਸਕ
22-07-2025