ਜੰਡਿਆਲਾ ਗੁਰੂ, 20 ਜੁਲਾਈ (ਹਰਜਿੰਦਰ ਸਿੰਘ ਕਲੇਰ)-ਪੰਜਾਬੀ ਵਿਰਸੇ ਅਤੇ ਤੀਆਂ ਦੀ ਲਾਡ-ਪਿਆਰ ਭਰੀ ਪਰੰਪਰਾ ਨੂੰ ਜਿਉਂਦਾ ਰੱਖਦਿਆਂ, ਜੰਡਿਆਲਾ ਗੁਰੂ ਸ਼ਹਿਰ 'ਚ ਸਾਵਣ ਮਹੀਨੇ ਦੌਰਾਨ 'ਤੀਆਂ ਦਾ ਦਿਉਹਾਰ' ਪੂਰਣ ਰਵਾਇਤੀ ਢੰਗ ਨਾਲ ਮਨਾਇਆ ਗਿਆ | ਇਹ ਤਿਉਹਾਰ ਪੰਜਾਬੀ ਸਭਿਆਚਾਰ ਦੀ ਵਿਰਾਸਤ ਹੈ ਜੋ ਸਾਵਣ ਦੇ ਰੋਮਾਂਚਕ ਮੌਸਮ ਵਿਚ ਮਨਾਇਆ ਜਾਂਦਾ ਹੈ | ਇਸ ਦਿਨ ਤੀਆਂ ਬਿਰੀਆਂ ਦੇ ਅੱਡਿਆਂ 'ਤੇ ਇਕੱਠੀਆਂ ਹੁੰਦੀਆਂ ਹਨ, ਝੂਲੇ ਪਾਉਂਦੀਆਂ ਹਨ ਤੇ ਸਾਵਣ ਦੀਆਂ ਚੀੜੀਦਾਂ ਵਾਲੀਆਂ ਰਵਾਇਤੀ ਬੋਲੀਆਂ ਪਾਂਦੀਆਂ ਹਨ | ਔਰਤਾਂ ਗਿੱਧਾ ਪਾ ਕੇ, ਬੋਲੀਆਂ ਰਾਹੀਂ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੀਆਂ ਸਨ | ਤੀਆਂ ਨੇ ਬਿਰੀਆਂ ਨਾਲ ਮਿਲਕੇ ਰੰਗ-ਬਿਰੰਗੇ ਰੂਮਾਲੀ ਝੂਲੇ ਪਾਏ ਅਤੇ ਆਪਸੀ ਪਿਆਰ, ਮਿਲਾਪ ਅਤੇ ਸੱਜਣੀ-ਸਹੇਲੀਆਂ ਦੀ ਯਾਰੀ ਨੂੰ ਮਨਾਇਆ ਜਾਂਦਾ ਸੀ | ਲੋਕ ਆਪਣੀ ਪੁਰਾਣੀ ਵਿਰਾਸਤ ਨੂੰ ਭੁੱਲਦੇ ਜਾਂਦੇ ਹਨ ਆਪਣੇ ਬੱਚਿਆਂ ਨੂੰ ਪੁਰਾਣੀ ਵਿਰਾਸਤ ਬਾਰੇ ਕੀ ਜਾਣਕਾਰੀ ਦੇਣੀ ਹੈ ਉਹ ਆਪ ਹੀ ਆਪਣੀ ਪੁਰਾਣੀ ਵਿਰਾਸਤ ਤੋਂ ਦੂਰ ਹੁੰਦੇ ਜਾਂਦੇ ਹੈ ਇਸੇ ਪੁਰਾਣੀ ਵਿਰਾਸਤ ਨੂੰ ਸੰਭਾਲਦੇ ਹੋਏ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਦੀ ਧਰਮ ਪਤਨੀ ਸੁਹਿੰਦਰ ਕੌਰ ਤੇ ਮਾਤਾ ਸੁਰਿੰਦਰ ਕੌਰ ਦੇ ਉਪਰਾਲੇ ਨਾਲ ਆਪਣੀ ਪੁਰਾਣੀ ਵਿਰਾਸਤ ਨੂੰ ਸੰਭਾਲਣ ਦਾ ਉਪਰਾਲਾ ਕਰਦੇ ਹੋਏ ਅੱਜ ਜੰਡਿਆਲਾ ਗੁਰੂ ਦੇ ਇਕ ਨਿੱਜੀ ਪੈਲੇਸ ਵਿਚ ਜੰਡਿਆਲਾ ਗੁਰੂ ਵਾਸੀਆਂ ਨੂੰ ਨਾਲ ਲੈਕੇ ਪੁਰਾਣੀ ਵਿਰਾਸਤ ਨਾਲ ਜੁੜੇ ਤੀਆਂ ਦਾ ਤਿਉਹਾਰ ਮਨਾਇਆ ਗਿਆ, ਜਿਸ ਵਿਚ ਪੁਰਾਣੇ ਸਮੇਂ ਦੇ ਅਨੁਸਾਰ ਲੜਕੀਆਂ ਦਾ ਪੀਂਘਾਂ ਝੂਟਣਾ ਤੇ ਗਿੱਧਾ ਬੋਲਿਆ ਪਾ ਕੇ ਇਸ ਤਿਉਹਾਰ ਨੂੰ ਮਨਾਇਆ ਗਿਆ |