ਅੰਮਿ੍ਤਸਰ, 20 ਜੁਲਾਈ (ਹਰਮਿੰਦਰ ਸਿੰਘ)-ਰੋਟੀ, ਕਪੜਾ ਅਤੇ ਮਕਾਨ ਮਨੁੱਖ ਦੀਆਂ ਮੁੱਖ ਲੋੜਾਂ ਹਨ ਪਰ ਇਹ ਜਰੂਰਤਾਂ ਪੂਰੀਆਂ ਕਰਨੀਆਂ ਆਮ ਵਿਅਕਤੀ ਲਈ ਔਖੀਆਂ ਹੁੰਦੀਆਂ ਜਾ ਰਹੀਆਂ ਹਨ | ਅਤਿ ਦੇ ਮਹਿੰਗਾਈ ਜਿਥੇ ਜਿਥੇ ਲੋਕਾਂ ਦਾ ਚੌਕਾਂ ਹਿਲਾ ਕੇ ਰੱਖ ਦਿੱਤਾ ਹੈ ਉਥੇ ਹੁਣ ਸਿਰ ਲੁਕਾਵਾ ਕਰਨਾ ਵੀ ਔਖਾ ਹੋ ਗਿਆ ਹੈ | ਪਹਿਲਾਂ ਹੀ ਰੇਤ ਅਤੇ ਬਜ਼ਰੀ ਦੀਆਂ ਅਸਮਾਨੀ ਪਹੁੰਚੀਆਂ ਕੀਮਤਾਂ ਨੇ ਲੋਕਾਂ ਦਾ ਮਕਾਨ ਬਣਾਉਣਾ ਮੁਸ਼ਕਿਲ ਕਰ ਦਿੱਤਾ ਸੀ ਰਹਿੰਦੀ ਖੂੰਹਦੀ ਕਸਰ ਹੁਣ ਇੱਟਾਂ ਨੇ ਵੀ ਪੂਰੀ ਕਰ ਦਿੱਤੀ ਜਾਂਦੀ ਹੈ | ਜਿਸ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ | ਜਿਸ ਕਾਰਨ ਲੋਕ ਆਪਣੇ ਰੈਣ ਬਸੇਰਿਆਂ ਦੇ ਉਸਾਰੀ ਦਾ ਅੱਧ ਵਿਚਾਲੇ ਹੀ ਛੱਡਣ ਲਈ ਮਜਬੂਰ ਹੋ ਰਹੇ ਹਨ | ਪਿਛਲੀਆਂ ਕਈ ਸਰਕਾਰਾਂ ਤੋਂ ਇਲਾਵਾ ਮੌਜੂਦਾ ਸਰਕਾਰ ਦੇ ਸਮੇਂ ਵੀ ਰੇਤ ਅਤੇ ਬਜ਼ਰੀ ਨੂੰ ਲੈ ਕੇ ਕੋਈ ਪਾਲਿਸੀ ਨਹੀਂ ਬਣੀ ਜਿਸ ਕਾਰਨ ਪਹਿਲਾਂ ਜੋ ਕੌਡੀਆਂ ਦੇ ਭਾਅ 'ਚ ਰੇਤ ਮਿਲਦੀ ਸੀ ਹੁਣ ਉਸ ਦੇ ਰੇਟ ਅਸਮਾਨੀ ਪਹੁੰਚ ਗਏ ਹਨ | ਰੇਤ ਦੀ ਕਾਲਾ ਬਾਜਾਰੀ ਜ਼ੋਰਾਂ 'ਤੇ ਚਲ ਰਹੀ ਹੈ ਜਿਸ ਕਾਰਨ ਰੇਤ ਅਤੇ ਬਜ਼ਰੀ ਦੇ ਰੇਟ ਅਸਮਾਨੀ ਚੜ੍ਹ ਗਏ ਹਨ | ਇਸ ਵੇਲੇ ਰੇਤ 40 ਰੁਪਏ ਫੁਟ ਤੋਂ ਲੈ ਕੇ 50 ਰੁਪਏ ਪ੍ਰਤੀ ਫੁਟ ਦੇ ਹਿਸਾਬ ਨਾਲ ਬਾਜ਼ਾਰ 'ਚ ਵਿੱਕ ਰਹੀ ਹੈ | ਬੀਤੇ ਕੁਝ ਸਮੇਂ ਇੱਟਾਂ ਦੇ ਭੱਠੇ ਬੰਦ ਪਏ ਹਨ ਜਿਸ ਕਾਰਨ ਇੱਟਾਂ ਦਾ ਰੇਟ ਵੀ ਅਸਮਾਨੀ ਚੜ੍ਹ ਗਿਆ ਹੈ | ਪਹਿਲੇ ਦਰਜੇ ਦੀ ਜੋ ਇੱਟ ਪਹਿਲਾਂ 6000 ਰੁਪਏ ਪ੍ਰਤੀ ਹਜਾਰ ਨਾਲ ਮਿਲਦੀ ਸੀ ਉਸ ਦੀ ਕੀਮਤ ਅੱਠ ਹਜ਼ਜਾਰ ਪ੍ਰਤੀ ਹਜਾਰ ਤੋਂ ਪਾਰ ਕਰ ਗਈ ਹੈ | ਇਸੇ ਤਰ੍ਹਾਂ ਦੂਸਰੇ ਦਰਜੇ ਦੀ ਇੱਟ ਜੋ ਪਹਿਲਾਂ 4500 ਰੁਪਏ ਪ੍ਰਤੀ ਹਜ਼ਾਰ ਬਾਜ਼ਾਰ ਵਿਚ ਵਿਕਦੀ ਸੀ ਉਸ ਦੀ ਕੀਮਤ 6000 ਨੂੰ ਵੀ ਪਾਰ ਕਰ ਗਈ ਹੈ | ਅਜਿਹੇ ਵਿਚ ਬਹੁਤ ਸਾਰੇ ਲੋਕਾਂ ਦਾ ਮਕਾਨ ਬਣਾਉਣ ਦਾ ਬਜਟ ਡੱਗਮਗਾ ਗਿਆ ਹੈ | ਜਿਸ ਕਾਰਨ ਉਹ ਅੱਧ ਵਿਚਾਲੇ ਹੀ ਆਪਣੇ ਮਕਾਨਾਂ ਦੀ ਉਸਾਰੀ ਦਾ ਕੰਮ ਰੋਕਣ ਲਈ ਮਜ਼ਬੂਰ ਹੋ ਰਹੇ ਹਨ | ਇਸ ਦਾ ਅਸਰ ਬਿਲਡਿੰਗ ਮਟੀਰੀਅਲ ਵੇਚਣ ਵਾਲੇ ਦੁਕਾਨਦਾਰਾਂ 'ਤੇ ਵੀ ਪੈ ਰਿਹਾ ਹੈ | ਇਸ ਸੰਬੰਧ ਵਿਚ ਬਿਲਡਿੰਗ ਮਟਰੀਅਲ ਵਪਾਰੀ ਤਾਰਿਕ ਭੋਜੀ ਨੇ ਦੱਸਿਆ ਕਿ ਉਨ੍ਹਾਂ ਦਾ ਕੰਮ ਅੱਧੇ ਤੋਂ ਘੱਟ ਗਿਆ ਹੈ ਕਈ ਵਾਰੀ ਉਨ੍ਹਾਂ ਦੇ ਦਿਨ ਦੁਕਾਨਦਾਰੀ ਦੇ ਪੈਣ ਵਾਲੇ ਖਰਚ ਵੀ ਪੂਰੇ ਨਹੀਂ ਹੁੰਦੇ | ਉਨ੍ਹਾਂ ਕਿਹਾ ਸਰਕਾਰ ਵਲੋਂ ਰੇਤ ਨੂੰ ਲੈ ਕੇ ਕੋਈ ਪਾਲਿਸੀ ਬਣਾਉਣ 'ਤੇ ਜ਼ੋਰ ਦੇਣਾ ਅਤੇ ਇੱਟਾਂ ਦੇ ਰੇਟ ਵੀ ਨਿਧਾਰਿਤ ਕਰਨੇ ਚਾਹੀਦੇ ਹਨ |