16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

'ਅਜੀਤ' ਦੇ ਫੋਟੋਗ੍ਰਾਫਰ ਮਿੱਕੀ ਦੀ ਮਾਤਾ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅਜੀਤ ਡੈਸਕ 21-07-2025
ਅੰਮਿ੍ਤਸਰ, 20 ਜੁਲਾਈ (ਰੇਸ਼ਮ ਸਿੰਘ)-ਰੋਜ਼ਾਨਾ 'ਅਜੀਤ' ਅਖ਼ਬਾਰ ਦੇ ਅੰਮਿ੍ਤਸਰ ਤੋਂ ਫੋਟੋਗ੍ਰਾਫਰ ਰਾਣਾ ਸਿਮਰਨਜੀਤ ਸਿੰਘ (ਨਿਰਮਲ ਸਟੂਡੀਓ) ਦੇ ਸਤਿਕਾਰਿਤ ਮਾਤਾ ਸ੍ਰੀਮਤੀ ਤੇਜਿੰਦਰ ਕੌਰ (71) ਪਤਨੀ ਸਵ: ਰਾਣਾ ਜਸਪਾਲ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਮਾਲ ਮੰਡੀ ਜਿਨ੍ਹਾਂ ਦਾ ਬੀਤੇ ਦਿਨੀ ਅਚਾਨਕ ਪਏ ਦਿਲ ਦੇ ਦੌਰੇ ਕਾਰਨ ਦੇਹਾਂਤ ਹੋ ਗਿਆ ਸੀ | ਨਮਿਤ ਅੱਜ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪਾਏ ਗਏ ਤੇ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਹੋਇਆ | ਅੱਜ ਦੁਪਹਿਰ ਵੇਲੇ ਸ੍ਰੀਮਤੀ ਤੇਜਿੰਦਰ ਕੌਰ ਦੇ ਪਾਠ ਦੇ ਭੋਗ ਪੈਣ ਉਪਰੰਤ ਭਾਈ ਅਰਸ਼ਦੀਪ ਸਿੰਘ ਦੇ ਕੀਰਤਨੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ਉਪਰੰਤ ਅਰਦਾਸ ਸਮਾਗਮ 'ਚ 'ਅਜੀਤ' ਦੇ ਕਾਰਜ਼ਕਾਰੀ ਸੰਪਾਦਕ ਸ: ਸਤਨਾਮ ਸਿੰਘ ਮਾਣਕ ਤੇ ਕੇਂਦਰੀ ਲੇਖਕ ਸਭਾ ਤੋਂ ਲਖਵਿੰਦਰ ਜੌਹਲ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ ਤੇ ਪਰਿਵਾਰ ਨਾਲ ਦੁਖ ਸਾਂਝਾ ਕੀਤਾ | ਇਸ ਤੋਂ ਬਾਅਦ ਅਦਾਰਾ 'ਅਜੀਤ' ਦੇ ਮੁਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਦੀ ਤਰਫੋਂ ਭੇਜਿਆ ਗਿਆ ਸ਼ੋਕ ਸੰਦੇਸ਼ 'ਅਜੀਤ' ਉਪ ਦਫਤਰ ਦੇ ਅੰਮਿ੍ਤਸਰ ਇੰਚਾਰਜ ਸ: ਜਸਵੰਤ ਸਿੰਘ ਜੱਸ ਨੇ ਪੜਿ੍ਹਆ ਜਿਨ੍ਹਾਂ ਦੱਸਿਆ ਕਿ ਸਿਮਰਨਜੀਤ ਸਿੰਘ ਤੋਂ ਪਹਿਲਾਂ ਇਨ੍ਹਾਂ ਦੇ ਪਿਤਾ ਰਾਣਾ ਜਸਪਾਲ ਸਿੰਘ ਤੇ ਦਾਦਾ ਸਵ: ਨਿਰਮਲ ਸਿੰਘ ਧੀਰ ਨੇ 'ਅਜੀਤ' 'ਚ ਬਤੌਰ ਪ੍ਰੈਸ ਫੋਟੋਗ੍ਰਾਫਰ ਕੰਮ ਕਰਕੇ ਪਰਿਵਾਰ ਦਾ ਨਾਂਮ ਰੋਸ਼ਨ ਕੀਤਾ | ਉਨ੍ਹਾਂ ਦਾ 'ਅਜੀਤ' ਨਾਲ ਪਿਆਰ ਪੀੜੀ ਦਰ ਪੀੜੀ ਚਲ ਰਿਹਾ ਹੈ ਅਤੇ ਮਾਤਾ ਸ੍ਰੀਮਤੀ ਤੇਜਿੰਦਰ ਕੌਰ ਦਾ ਚਲਾਨਾ ਸਮੁਚੇ ਪਰਿਵਾਰ ਲਈ ਵੱਡਾ ਘਾਟਾ ਹੈ | ਇਸ ਮੌਕੇ ਨਗਰ ਨਿਗਮ ਦੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ, ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਦਿਨੇਸ਼ ਬੱਸੀ, ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਜਸਵਿੰਦਰ ਸਿੰਘ ਜੱਸੀ, ਮੈਨੇਜਰ ਸ੍ਰੀ ਦਰਬਾਰ ਸਾਹਿਬ ਰਾਜਿੰਦਰ ਸਿੰਘ ਰੂਬੀ, ਪੰਜਾਬੀ ਸਕਰੀਨ ਮੈਗਜੀਨ ਤੋਂ ਦਿਲਜੀਤ ਸਿੰਘ ਅਰੋੜਾ, ਵਿਸ਼ਾਲ ਓਲ ਤੋਂ ਇਲਾਵਾ ਸਮੂਹ ਪੱਤਰਕਾਰ ਭਾਈਚਾਰਾ ਤੇ 'ਅਜੀਤ' ਉਪ ਦਫਤਰ ਦਾ ਸਮੁਚਾ ਸਟਾਫ, ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵੱਡੀ ਤਾਦਾਦ 'ਚ ਵੱਖ-ਵੱਖ ਅਖ਼ਬਾਰਾਂ ਤੇ ਅਦਾਰਿਆਂ ਦੇ ਪੱਤਰਕਾਰ ਤੇ ਫੋਟੋ ਪੱਤਰਕਾਰ ਭਾਈਚਾਰੇ ਵਲੋਂ ਰਾਣਾ ਸਿਮਰਨਜੀਤ ਸਿੰਘ ਤੇ ਉਨ੍ਹਾਂ ਦੇ ਚਾਚਾ ਕੁਲਵਿੰਦਰ ਸਿੰਘ ਸਮੇਤ ਸਮੁਚੇ ਪਰਿਵਾਰ ਨਾਲ ਗਹਿਰੇ ਦੁਖ ਦਾ ਇਜ਼ਹਾਰ ਕੀਤਾ |
ਪਿਛਲੀ ਖ਼ਬਰ ਰੇਤ ਬਜ਼ਰੀ ਤੋਂ ਬਾਅਦ ਲੋਕਾਂ ਦੀ ਪਹੁੰਚ ਤੋਂ ਦੂਰ ਹੋਈ ਇੱਟ ਅਗਲੀ ਖ਼ਬਰ ਗੌਰਵਦੀਪ ਸਿੰਘ ਵਲਟੋਹਾ ਨੂੰ ਵਰਕਿੰਗ ਕਮੇਟੀ ਦਾ ਮੈਂਬਰ ਬਣਾਉਣ 'ਤੇ ਜਸਕਰਨ ਚੱਠਾ ਵਲੋਂ ਖੁਸ਼ੀ ਦਾ ਪ੍ਰਗਟਾਵਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।