ਅੰਮਿ੍ਤਸਰ, 20 ਜੁਲਾਈ (ਸੁਰਿੰਦਰ ਕੋਛੜ)-ਜੈ ਸ੍ਰੀ ਮਹਾਂਕਾਲ ਸੇਵਕ ਸਭਾ ਵਲੋਂ 6ਵੀਂ ਬੱਸ ਯਾਤਰਾ ਨਗਰ-ਨਿਗਮ ਕਾਲੋਨੀ, ਨਜ਼ਦੀਕ ਸਕੱਤਰੀ ਬਾਗ ਤੋਂ 'ਬਮ-ਬਮ ਬੋਲੇ' ਜੈਕਾਰਿਆਂ ਦੀ ਗੂੰਜ 'ਚ ਰਵਾਨਾ ਹੋਈ | ਸਭਾ ਦੇ ਮੈਂਬਰ ਗੌਤਮ ਰਾਮਪਾਲ ਨੇ ਦੱਸਿਆ ਕਿ ਇਸ ਯਾਤਰਾ 'ਤੇ ਜਾਣ ਵਾਲੇ ਕਰੀਬ 60 ਸ਼ਰਧਾਲੂਆਂ ਨੂੰ ਬਾਬਾ ਬਰਫਾਨੀ (ਅਮਰਨਾਥ ਗੁਫਾ), ਜੰਮੂ-ਕਸ਼ਮੀਰ ਅਤੇ ਸ਼ਿਵ ਖੋੜੀ ਮੰਦਰ ਦੇ ਦਰਸ਼ਨ ਕਰਵਾਏ ਜਾਣਗੇ | ਇਸ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ 'ਚ ਨਰਿੰਦਰ ਕੁਮਾਰ ਬੌਬੀ, ਸੋਨੂ ਸ਼ਰਮਾ, ਮੀਨੂ ਸ਼ਰਮਾ, ਲਤਾ ਸ਼ਰਮਾ, ਸ਼ਿਵਮ ਕੁਮਾਰ, ਵੰਸ਼ ਕੁਮਾਰ, ਕਰਨ ਕੁਮਾਰ, ਵਿਸ਼ਾਲ ਕੁਮਾਰ, ਸਾਕਸ਼ੀ, ਸਿੰਮੀ, ਸਪਨਾ, ਅੰਸ਼ੁਲ, ਮੁਕੇਸ਼ ਵਾਲੀਆ, ਐਡਵੋਕੇਟ ਲਵਲੀ ਸ਼ਰਮਾ ਆਦਿ ਸ਼ਾਮਿਲ ਹਨ |