16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਲੈਂਡ ਪੂਲਿੰਗ ਪਾਲਸੀ ਰਾਹੀਂ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ਖੋਹਣ ਦੀ ਕੋਸ਼ਿਸ਼-ਕਾਮਰੇਡ ਸੇਖੋਂ <br/>

ਅਜੀਤ ਡੈਸਕ 21-07-2025
ਅੰਮਿ੍ਤਸਰ, 20 ਜੁਲਾਈ (ਗਗਨਦੀਪ ਸ਼ਰਮਾ)-ਸੀਪੀਆਈ (ਐੱਮ) ਜ਼ਿਲ੍ਹਾ ਕਮੇਟੀ ਅੰਮਿ੍ਤਸਰ ਦੀ ਮੀਟਿੰਗ ਪਾਰਟੀ ਦਫਤਰ ਵਿਖੇ ਡਾ. ਕਵਲਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਪਾਰਟੀ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਮੀਟਿੰਗ ਦਾ ਏਜੰਡਾ ਜ਼ਿਲ੍ਹਾ ਸਕੱਤਰ ਕਾ. ਚਰਨਜੀਤ ਸਿੰਘ ਮਜੀਠਾ ਨੇ ਪੇਸ਼ ਕੀਤਾ | ਉਪਰੰਤ ਕਾ. ਸੇਖੋਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਐਲਾਨੀ ਲੈਂਡ ਪੂਲਿੰਗ ਪਾਲਿਸੀ ਰਾਹੀਂ ਕਿਸਾਨਾਂ ਦੀਆਂ ਬਹੁਤ ਹੀ ਉਪਜਾਊ ਜ਼ਮੀਨਾਂ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਸੀਪੀਆਈ (ਐੱਮ) ਦੀ ਸੂਬਾ ਕਮੇਟੀ ਨੇ 21 ਜੁਲਾਈ ਤੋਂ 23 ਜੁਲਾਈ ਤੱਕ ਸਮੁੱਚੇ ਪੰਜਾਬ ਵਿਚ ਹੈੱਡ ਕੁਆਟਰਾਂ 'ਤੇ ਵਿਰੋਧ ਪ੍ਰਦਰਸ਼ਨ ਕਰਦਿਆਂ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਸੌਂਪਣ ਦਾ ਫੈਸਲਾ ਕੀਤਾ ਹੈ, ਜਿਸ ਤਹਿਤ ਅੰਮਿ੍ਤਸਰ 'ਚ 23 ਜੁਲਾਈ ਨੂੰ ਡੀ. ਸੀ. ਦਫ਼ਤਰ ਵਿਖੇ ਵਿਸ਼ਾਲ ਰੋਸ ਰੈਲੀ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਆਪ ਸਰਕਾਰ ਦੇ ਕਾਰਜਕਾਲ ਦੌਰਾਨ ਸੂਬੇ 'ਚ ਅਮਨ-ਕਾਨੂੰਨ ਦੀ ਸਥਿਤੀ ਲਗਾਤਾਰ ਨਿਘਾਰ ਵੱਲ ਹੀ ਜਾ ਰਹੀ ਹੈ | ਉਨ੍ਹਾਂ ਪੰਜਾਬ ਸਰਕਾਰ ਵਲੋਂ ਘਰੇਲੂ ਅਤੇ ਵਪਾਰਕ ਇਮਾਰਤਾਂ 'ਤੇ 5% ਹਾਊਸ ਟੈਕਸ ਵਾਧੇ ਅਤੇ ਸਮਾਰਟ ਮੀਟਰ ਲਗਾਉਣ ਦੇ ਫੈਸਲੇ ਦੀ ਵੀ ਪੁਰਜੋਰ ਨਿਖੇਧੀ ਕੀਤੀ | ਇਸ ਮੌਕੇ ਕਾ. ਸੁੱਚਾ ਸਿੰਘ ਅਜਨਾਲਾ, ਜਸਬੀਰ ਸਿੰਘ ਝਬਾਲ, ਗੁਰਦੀਪ ਸਿੰਘ ਬੁਤਾਲਾ, ਤਰਸੇਮ ਟਪਿਆਲਾ, ਰਾਜ ਦਵਿੰਦਰ ਸਿੰਘ, ਨਰਿੰਦਰ ਧੰਜਲ, ਪ੍ਰਤਾਪ ਸਿੰਘ ਖਾਪੜਖੇੜੀ, ਵਿਜੇ ਕੁਮਾਰ, ਕਿਰਪਾ ਰਾਮ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਅਵਸਥੀ ਜਠੇਰਿਆਂ ਦੀ ਸਾਲਾਨਾ ਮੇਲ ਭਲਕੇ ਅਗਲੀ ਖ਼ਬਰ ਤ੍ਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਭਾਸ਼ਨ ਕਰਵਾਇਆ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।