28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਰਾਜਾਸਾਂਸੀ 'ਚ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਵਰਕਰ ਕਾਂਗਰਸ 'ਚ ਸ਼ਾਮਿਲ

ਅਜੀਤ ਡੈਸਕ 19-07-2025
ਰਾਜਾਸਾਂਸੀ, 18 ਜੁਲਾਈ (ਹਰਦੀਪ ਸਿੰਘ ਖੀਵਾ)-ਕਸਬਾ ਰਾਜਾਸਾਂਸੀ ਵਿਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦ ਰਾਜਾਸਾਂਸੀ ਦੀ ਵਾਰਡ ਨੰਬਰ-13 ਤੋਂ ਭਾਜਪਾ ਤੇ ਆਪ ਦੇ ਵਰਕਰਾਂ ਨੇ ਕਾਂਗਰਸ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਖੁਸ਼ ਹੋ ਕੇ ਅਤੇ ਵਿਧਾਇਕ ਸ: ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਵਲੋਂ ਪਿਛਲੇ ਸਮੇਂ ਵਿਚ ਹਲਕੇ ਵਿਚ ਕਰਵਾਏ ਵਿਕਾਸ ਕਾਰਜਾਂ ਨੂੰ ਮੱਦੇ ਰੱਖਦੇ ਹੋਏ ਭਾਜਪਾ ਤੇ ਆਪ ਨੂੰ ਅਲਵਿਦਾ ਕਹਿ ਕੇ ਹਲਕਾ ਰਾਜਾਸਾਂਸੀ ਦੇ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਦੀ ਅਗਵਾਈ ਕਬੂਲਦੇ ਹੋਏ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ | ਭਾਜਪਾ ਤੇ ਆਪ ਨੂੰ ਛੱਡ ਕੇ ਕਾਂਗਰਸ ਵਿਚ ਸ਼ਾਮਿਲ ਹੋਏ ਪਰਿਵਾਰਾਂ ਦੇ ਮੁੱਖੀਆਂ 'ਚ ਰਾਜਨ ਗਾਂਧੀਨਗਰ, ਕਰਨ ਪਟਵਾਰੀ, ਡੈਨੀਅਲ, ਬਲਵਿੰਦਰ ਸਿੰਘ ਸ਼ਿੰਗਾਰਾ ਸਿੰਘ, ਧਰਮਪਾਲ, ਡਾ. ਬਿੱਟੂ, ਰਾਹੁਲ, ਮਿੱਠੂ ਗਾਂਧੀਨਗਰ, ਧੀਰਾ, ਬਾਬਾ ਕੇਵਲ ਸਿੰਘ, ਸਤਨਾਮ ਸਿੰਘ, ਸੋਨੂ, ਬਲਕਾਰ ਸਿੰਘ ਆਦਿ ਦਾ ਹਲਕਾ ਵਿਧਾਇਕ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਅਤੇ ਜ਼ਿਲ੍ਹਾ ਪ੍ਰੀਸ਼ਦ ਅੰਮਿ੍ਤਸਰ ਦੇ ਸਾਬਕਾ ਚੇਅਰਮੈਨ ਦਿਲਰਾਜ ਸਿੰਘ ਸਰਕਾਰੀਆ ਵਲੋਂ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ ਉਕਤ ਵਰਕਰਾਂ ਦਾ ਭਰਵਾਂ ਸਵਾਗਤ ਕਰਦਿਆਂ ਪਾਰਟੀ ਵਿਚ ਸ਼ਾਮਿਲ ਹੋਣ 'ਤੇ ਜੀ ਆਇਆਂ ਕਿਹਾ ਗਿਆ ਤੇ ਸਿਰੋਪਾਓ ਭੇਟ ਕਰਕੇ ਮਾਣ ਸਨਮਾਨ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਅੰਮਿ੍ਤਸਰ ਦੇ ਸਾਬਕਾ ਚੇਅਰਮੈਨ ਦਿਲਰਾਜ ਸਿੰਘ ਸਰਕਾਰੀਆ, ਜਸਪਾਲ ਸਿੰਘ ਭੱਟੀ ਸ਼ਹਿਰੀ ਪ੍ਰਧਾਨ ਕਾਂਗਰਸ ਕਮੇਟੀ ਰਾਜਾਸਾਂਸੀ, ਲਖਵਿੰਦਰ ਸਿੰਘ ਝੰਜੋਟੀ ਬਲਾਕ ਪ੍ਰਧਾਨ, ਬਲਜਿੰਦਰ ਸਿੰਘ ਬਿੱਟੂ ਸੰਧਾਵਾਲੀਆ ਸੀਨੀਅਰ ਮੀਤ ਪ੍ਰਧਾਨ ਨਗਰ ਪੰਚਾਇਤ ਰਾਜਾਸਾਂਸੀ, ਹਰਜੀਤ ਸਿੰਘ ਸੁਖਜੀਤ ਕੌਰ, ਗੁੱਲੂ ਸੰਧਾਵਾਲੀਆ, ਬਲਜਿੰਦਰ ਸਿੰਘ ਆਰੇ ਵਾਲੇ, ਪਰਮਪਾਲ ਸਿੰਘ ਸੰਧਾਵਾਲੀਆ, ਵਜੀਰ ਚੰਦ, ਸੁਖਵੰਤ ਸਿੰਘ, ਸਾਹਿਬ, ਬੱਡੋ ਛੀਨਾ, ਮਨਿੰਦਰ ਸਿੰਘ ਵਿੱਕੀ ਰਾਜਾਸਾਂਸੀ, ਹਰਦੇਵ ਸਿੰਘ ਛੀਨਾ, ਸੁਖਵੰਤ ਸਿੰਘ, ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਲੋਕਾਂ ਨੇ ਕੌਂਸਲਰ ਤੇ ਪ੍ਰਸ਼ਾਸਨ ਦੇ ਖਿਲਾਫ ਕੀਤਾ ਰੋਸ ਪ੍ਰਦਰਸ਼ਨ <br/> ਸੁਲਤਾਨਵਿੰਡ ਕੋਟ ਮਿੱਤ ਸਿੰਘ ਵਿਖੇ ਸੀਵਰ... ਅਗਲੀ ਖ਼ਬਰ ਪੰਜਾਬ ਨੂੰ ਬਰਬਾਦੀ ਵੱਲ ਧੱਕਣ ਦੇ ਰਾਹ ਪਈ ਆਪ ਸਰਕਾਰ-ਦਲਜਿੰਦਰਬੀਰ ਸਿੰਘ ਵਿਰਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।