28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਪੰਜਾਬ ਨੂੰ ਬਰਬਾਦੀ ਵੱਲ ਧੱਕਣ ਦੇ ਰਾਹ ਪਈ ਆਪ ਸਰਕਾਰ-ਦਲਜਿੰਦਰਬੀਰ ਸਿੰਘ ਵਿਰਕ

ਅਜੀਤ ਡੈਸਕ 19-07-2025
ਮਾਨਾਂਵਾਲਾ, 18 ਜੁਲਾਈ (ਗੁਰਦੀਪ ਸਿੰਘ ਨਾਗੀ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜਿੰਦਰ ਸਿੰਘ ਵਿਰਕ ਨੇ ਪ੍ਰੈਸ ਬਿਆਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਲਾਗੂ ਕੀਤੀ ਜਾ ਰਹੀ ਲੈਂਡ ਪੂਲਿੰਗ ਸਕੀਮ ਸਿੱਧੇ ਤੌਰ 'ਤੇ ਪੰਜਾਬ ਦੇ ਕਿਸਾਨਾਂ, ਪਿੰਡਾਂ ਅਤੇ ਖੇਤੀਬਾੜੀ ਵਿਰੁੱਧ ਇਕ ਵੱਡਾ ਖ਼ਤਰਾ ਹੈ | ਇਹ ਸਕੀਮ ਨਾਂ ਸਿਰਫ਼ ਕਿਸਾਨਾਂ ਦੀਆਂ ਜ਼ਮੀਨਾਂ ਉਤੇ ਕਾਰਪੋਰੇਟ ਕੰਪਨੀਆਂ ਦੀ ਨਿਗਾਹ ਲੈ ਕੇ ਆਉਂਦੀ ਹੈ, ਸਗੋਂ ਪੰਜਾਬ ਦੀ ਖਾਦ-ਸੁਰੱਖਿਆ, ਵਿਰਾਸਤ ਅਤੇ ਸਮਾਜਕ ਢਾਂਚਾ ਵੀ ਹਿਲਾ ਸਕਦੀ ਹੈ | ਵਿਰਕ ਨੇ ਅਪੀਲ ਕਿ ਪੰਜਾਬ ਸਰਕਾਰ ਦੇ ਇਸ ਮਾਰੂ ਫ਼ੈਸਲੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦੀ ਲੋੜ ਹੈ ਕਿਉਂਕਿ ਇਹ ਲੜਾਈ ਸਿਰਫ ਕਿਸਾਨਾਂ ਦੀ ਨਹੀਂ, ਇਹ ਸਾਡੀ ਧਰਤੀ, ਸਾਡੀ ਪਾਣੀ, ਸਾਡੀ ਖੁਰਾਕ ਅਤੇ ਅਸਲੀ ਪੰਜਾਬ ਦੀ ਲੜਾਈ ਹੈ |
ਪਿਛਲੀ ਖ਼ਬਰ ਰਾਜਾਸਾਂਸੀ 'ਚ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਵਰਕਰ ਕਾਂਗਰਸ 'ਚ ਸ਼ਾਮਿਲ ਅਗਲੀ ਖ਼ਬਰ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ ਦਿੱਤੇ ਜਾਣਗੇ ਕਿਸਾਨ ਤਰਜੀਹ ਕਾਰਡ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।