08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਪਿਮਸਿਪ ਪ੍ਰੋਜੈਕਟ ਅਧੀਨ ਚੱਲ ਰਹੇ ਵਿਕਾਸ ਕੰਮਾਂ ਦੀ ਵਧੀਕ ਕਮਿਸ਼ਨਰ ਨੇ ਕੀਤੀ ਸਮੀਖਿਆ

ਅਜੀਤ ਡੈਸਕ 18-07-2025
ਅੰਮਿ੍ਤਸਰ, 17 ਜੁਲਾਈ (ਹਰਮਿੰਦਰ ਸਿੰਘ)-ਨਗਰ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਮਿਊਾਸੀਪਲ ਸਰਵਿਸਜ ਇੰਪਰੂਵਮੈਂਟ ਪ੍ਰੋਜੈਕਟ (ਪਿਮਸਿਪ) ਦੀ ਸਮੀਖਿਆ ਕਰਨ ਲਈ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਵਲੋਂ ਬੈਠਕ ਕੀਤੀ ਗਈ | ਵਿਸ਼ਵ ਬੈਂਕ ਅਤੇ ਏ. ਆਈ. ਆਈ. ਬੀ. ਦੇ ਸਹਿਯੋਗ ਨਾਲ ਨਗਰ ਨਿਗਮ ਵਲੋਂ ਚਲਾਏ ਜਾ ਰਹੇ ਇਸ ਪ੍ਰੋਜੈਕਟ ਅਧੀਨ ਅੰਮਿ੍ਤਸਰ ਬਲਕ ਵਾਟਰ ਸਪਲਾਈ ਸਕੀਮ ਪ੍ਰੋਜੈਕਟ ਤੇ ਕੰਮ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਆਉਣ ਵਾਲੇ ਸਮੇਂ 'ਚ ਅਪਰ ਬਾਰੀ ਦੁਆਬ ਨਹਿਰ ਦਾ ਪਾਣੀ ਸਾਫ ਕਰਕੇ ਘਰ-ਘਰ ਪਹੁੰਚਾਇਆ ਜਾਵੇਗਾ | ਮੀਟਿੰਗ ਦੌਰਾਨ ਵਧੀਕ ਕਮਿਸ਼ਨਰ ਨੂੰ ਇਸ ਪ੍ਰੋਜੈਕਟ ਅਧੀਨ ਚਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਰਿਪੋਰਟ ਜਾਣਕਾਰੀ ਦਿਤੀ ਗਈ | ਇਸ ਮੌਕੇ ਪ੍ਰੋਜੈਕਟ ਮੈਨੇਜ਼ਰ ਕੁਲਦੀਪ ਸਿੰਘ ਸੈਣੀ, ਐੱਸ. ਈ. ਪ੍ਰੋਜੈਕਟ ਜਤਿਨ ਵਾਸੂਦੇਵ, ਨਰਿੰਦਰ ਪਾਲ ਸਿੰਘ, ਅਸ਼ਵਨੀ ਸ਼ਰਮਾ, ਰਣਜੀਤ ਸਿੰਘ ਐੱਸ. ਡੀ. ਓ., ਮਨਮੀਤ ਸਿੰਘ ਅਤੇ ਐੱਲ. ਐਂਡ. ਟੀ. ਕੰਪਨੀ ਦੇ ਕਲਸਟਰ ਹੈਡ ਤੋਂ ਇਲਾਵਾ ਹੋਰ ਅਧਿਕਾਰੀ ਸ਼ਾਮਿਲ ਸਨ |
ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਮਿਊਾਸੀਪਲ ਸਰਵਿਸਜ ਇੰਪਰੂਵਮੈਂਟ ਪ੍ਰੋਜੈਕਟ ਅਧੀਨ ਸਾਰੇ ਵਿਕਾਸ ਦੇ ਕੰਮ ਬੜੇ ਤੇਜੀ ਨਾਲ ਮੁਕੰਮਲ ਕੀਤੇ ਜਾ ਰਹੇ ਹਨ | ਇਸ ਤੋਂ ਇਲਾਵਾ ਐੱਲ. ਐਂਡ. ਟੀ. ਕੰਪਨੀ ਨੂੰ ਕਿਹਾ ਗਿਆ ਕਿ ਕੰਪਨੀ ਵਲੋਂ ਹਰ ਮੀਟਿੰਗ 'ਚ ਕੰਮ ਪੂਰਾ ਕਰਨ ਦੀ ਸਮੇਂ ਸੀਮਾ ਨੂੰ ਧਿਆਨ ਵਿਚ ਰਖਦੇ ਹੋਏ ਮਜਦੂਰਾਂ ਦੀ ਗਿਣਤੀ ਜਲਦੀ ਤੋਂ ਜਲਦੀ ਵਧਾਉਣ ਦਾ ਭਰੋਸਾ ਦਿੱਤਾ ਜਾਂਦਾ ਰਿਹਾ ਹੈ, ਪਰ ਅਸਲ 'ਚ ਅਜੇ ਤੱਕ ਮਜ਼ਦੂਰਾਂ ਦੀ ਗਿਣਤੀ 'ਚ ਵਾਧਾ ਨਹੀਂ ਕੀਤਾ ਗਿਆ | ਜਿਸ ਨਾਲ ਟੈਂਕੀਆਂ ਬਣਾਉਣ ਦਾ ਕੰਮ ਮੱਧਮ ਚਲ ਰਿਹਾ ਹੈ | ਉਨ੍ਹਾਂ ਕੰਪਨੀ ਦੇ ਕਲਸਟਰ ਹੈੱਡ ਸੰਜੇ ਕੁਮਾਰ ਨੂੰ ਮਜਦੂਰਾਂ ਦੀ ਗਿਣਤੀ ਵਧਾ ਕੇ ਟੈਂਕੀਆਂ ਦੇ ਕੰਮ 'ਚ ਤੇਜ਼ੀ ਲਿਆਉਣ ਦੀਆਂ ਹਦਾਇਤਾਂ ਕੀਤੀਆਂ | ਉਨ੍ਹਾਂ ਕੰਪਨੀ ਵਲੋਂ ਪਾਈਪਾਂ ਵਿਛਾਉਣ ਦੇ ਕੰਮ ਦੀ ਰਫਤਾਰ ਵਧਾਉਣ ਅਤੇ ਪਾਈਪਾਂ ਪਾਉਣ ਲਈ ਤੋੜੀਆਂ ਗਈਆਂ ਸੜਕਾਂ ਦੀ ਸਹੀ ਢੰਗ ਨਾਲ ਮੁਰੰਮਤ ਕਰਨ ਲਈ ਕਿਹਾ ਗਿਆ | ਵਧੀਕ ਕਮਿਸ਼ਨਰ ਨੇ ਦੱਸਿਆ ਕਿ ਇਸ ਪ੍ਰੋਜੈਕਟ ਅਧੀਨ ਆਉਣ ਵਾਲੇ ਸਮੇਂ 'ਚ ਨਗਰ ਨਿਗਮ ਦੀਆਂ ਸੇਵਾਵਾਂ ਨੂੰ ਡਿਜੀਟਲ ਕੀਤਾ ਜਾ ਰਿਹਾ ਹੈ ਤਾਂ ਸ਼ਹਿਰ
ਪਿਛਲੀ ਖ਼ਬਰ ਲੋਕ ਭਲਾਈ ਨੀਤੀਆਂ ਕਾਰਨ 'ਆਪ' ਦਾ ਕਾਫਲਾ ਲਗਾਤਾਰ ਵੱਧ ਰਿਹਾ-ਕਰਮਜੀਤ ਸਿੰਘ ਰਿੰਟੂ <br/> ਨੌਸ਼ਹਿਰਾ ਖੁਰਦ ਦੀ ਸਮੁ... ਅਗਲੀ ਖ਼ਬਰ ਡੀ. ਟੀ. ਐੱਫ. ਨੇ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਰੋਸ ਪੱਤਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।