21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਦੋਹਰੇ ਕਤਲ ਕਾਂਡ 'ਚ ਇਨਸਾਫ ਲੈਣ ਲਈ ਪੀੜਤ ਧਿਰ ਨੇ ਐੱਸ. ਸੀ. ਕਮਿਸ਼ਨ ਕੋਲ ਲਾਈ ਗੁਹਾਰ

ਅਜੀਤ ਡੈਸਕ 16-07-2025
ਅੰਮਿ੍ਤਸਰ, 15 ਜੁਲਾਈ (ਰੇਸ਼ਮ ਸਿੰਘ)-ਦਿਹਾਤੀ ਖੇਤਰ ਦੇ ਪਿੰਡ ਕਮਾਸਕਾ 'ਚ ਵਾਪਰੇ ਦੋਹਰੇ ਕਤਲ ਕੇਸ 'ਚ ਇਨਸਾਫ ਲੈਣ ਲਈ ਪੀੜਤ ਧਿਰ ਨੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਮੈਂਬਰ ਗੁਰਪ੍ਰੀਤ ਸਿੰਘ ਇੱਟਾਂਵਾਲੀ ਨਾਲ ਮੁਲਾਕਾਤ ਕਰਕੇ ਇਨਸਾਫ ਦੀ ਗੁਹਾਰ ਲਗਾਈ ਹੈ | ਪੰਚਾਇਤ ਪਿੰਡ ਕਮਾਸਕਾ ਦੀ ਸਰਪੰਚ ਜਸਪਾਲ ਕੌਰ ਦੇ ਪਤੀ ਤੇ ਪੀੜਤ ਤਰਸੇਮ ਸਿੰਘ ਨੇ ਦੱਸਿਆ ਕਿ ਉਸਦੇ ਸਕੇ ਭਰਾ ਪ੍ਰੇਮ ਸਿੰਘ ਗਿੱਲ ਅਤੇ ਕੁਲਦੀਪ ਕੌਰ ਪਤਨੀ ਬਲਵਿੰਦਰ ਸਿੰਘ ਦਾ ਪੰਚਾਇਤੀ ਚੋਣਾਂ 'ਚ ਹਿੱਸਾ ਲੈਣ ਦੀ ਵਜ੍ਹਾ ਕਰਕੇ ਉੱਚ ਜਾਤੀ ਦੇ ਲੋਕਾਂ ਦੁਆਰਾ ਕਤਲ ਕਰ ਦਿੱਤਾ ਸੀ | ਉਨ੍ਹਾਂ ਨੇ ਦੱਸਿਆ ਕਿ ਕਤਲ ਦੇ ਦੋਸ਼ ਹੇਠ ਉੱਚ ਜਾਤ ਨਾਲ ਸੰਬੰਧਿਤ 27 ਦੇ ਕਰੀਬ ਵਿਅਕਤੀਆਂ ਨੂੰ ਪੁਲਿਸ ਨੇ ਮੁਕੱਦਮੇ ਵਿਚ ਨਾਮਜ਼ਦ ਕੀਤਾ ਹੈ | ਕਮਿਸ਼ਨ ਦੇ ਧਿਆਨ 'ਚ ਲਿਆਂਦਾ ਹੈ ਕਿ ਪੁਲਿਸ ਥਾਣਾ ਲੋਪੋਕੇ ਨੇ ਕਥਿਤ ਦੋਸ਼ੀਆਂ ਦੀ ਪੁਸ਼ਤ ਪਨਾਹੀ ਕਰਦਿਆਂ ਕਤਲ ਕੇਸ 'ਚ ਨਾਮਜ਼ਦ ਵਿਅਕਤੀਆਂ ਵਿਰੁੱਧ ਐੱਸ. ਸੀ. ਐਕਟ ਤਹਿਤ ਕਾਰਵਾਈ ਨਾ ਕਰਦਿਆਂ ਫ਼ਰਜ਼ 'ਚ ਕੋਤਾਹੀ ਕੀਤੀ ਹੈ | ਤਰਸੇਮ ਸਿੰਘ ਨੇੇ ਇਹ ਵੀ ਦੋਸ਼ ਲਾਇਆ ਕਿ ਪੁਲਿਸ ਨੇ ਦੋਸ਼ੀਆਂ ਦੇ ਹੱਕ 'ਚ ਭੁਗਤਦਿਆਂ ਉਸਦੀ 13 ਸਾਲ ਦੀ ਧੀ ਅਤੇ ਮੇਰੇ ਮਿ੍ਤਕ ਭਰਾ ਪ੍ਰੇਮ ਸਿੰਘ ਗਿੱਲ ਦਾ 17 ਸਾਲ ਦਾ ਲੜਕਾ ਸੁਖਰਾਮ ਸਿੰਘ ਫਰਜੀ ਤੌਰ 'ਤੇ ਤਿਆਰ ਕੀਤੇ ਕਰਾਸ ਮੁਕਦਮੇ 'ਚ ਦੋਸ਼ੀ ਵਜੋਂ ਨਾਮਜ਼ਦ ਕਰਕੇ ਤਫਤੀਸ਼ੀ ਅਫਸਰ ਨੇ ਵੱਡੀ ਸਾਜ਼ਿਸ਼ ਨੂੰ ਅੰਜਾਮ ਦਿੱਤਾ | ਪੀੜਤ ਧਿਰ ਦਾ ਪੱਖ ਸੁਣ ਉਪਰੰਤ ਪ੍ਰਾਪਤ ਕੀਤੀ ਸ਼ਿਕਾਇਤ ਨੂੰ ਸਵੀਕਾਰ ਕਰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਗੁਰਪ੍ਰੀਤ ਸਿੰਘ ਇੱਟਾਂਵਾਲੀ ਨੇ ਕਿਹਾ ਕਿ ਪੁਲਿਸ ਨੇ ਐੱਸ. ਸੀ. ਐੱਸ. ਟੀ. ਤਹਿਤ ਦੋਸ਼ੀਆਂ ਵਿਰੁੱਧ ਧਾਰਾ ਨਾ ਲਗਾ ਕੇ ਆਪਣੀ ਭੂਮਿਕਾ ਨੂੰ ਸ਼ੱਕੀ ਬਣਾ ਲਿਆ ਹੈ | ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਐੱਸ. ਐੱਸ. ਪੀ. ਅੰਮਿ੍ਤਸਰ ਦਿਹਾਤੀ ਤੋਂ ਰਿਪੋਰਟ ਤਲਬ ਕੀਤੀ ਜਾਵੇਗੀ | ਇਸ ਮੌਕੇ ਪੀ. ਏ. ਬਾਬਾ ਹਰਜਿੰਦਰ ਸਿੰਘ ਫਿਰੋਜ਼ਸ਼ਾਹ, ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਗਿੱਲ, ਚੇਅਰਮੈਨ ਪੰਜਾਬ ਮੁਹੋਬਤ ਮੇਹਰਬਾਨ ਮੀਆਂ ਵਿੰਡ, ਲਖਵਿੰਦਰ ਸਿੰਘ ਅਟਾਰੀ, ਪੀ. ਆਰ. ਓ. ਅੰਮਿ੍ਤਪਾਲ ਸਿੰਘ ਸ਼ਾਹਪੁਰ, ਮਹਾਂਕਾਲ ਜਥੇਦਾਰ ਬਾਬਾ ਪਰਮਜੀਤ ਸਿੰਘ ਖਾਲਸਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਭਾਜਪਾ ਪੰਜਾਬ ਦੇ ਨਵ-ਨਿਯੁਕਤ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅੰਮਿ੍ਤਸਰ ਫੇਰੀ ਦੀ ਤਿਆਰੀ ਸੰਬੰਧੀ ਬੈਠਕ ਹੋਈ ਅਗਲੀ ਖ਼ਬਰ ਜਨਰਲ ਸ਼ਬੇਗ ਸਿੰਘ ਵਰਗੇ ਮਹਾਨ ਸ਼ਹੀਦਾਂ ਦੀਆਂ ਵਿਰਾਸਤਾਂ ਨੂੰ ਸੰਭਾਲਣ ਦੀ ਲੋੜ - ਜਥੇਦਾਰ ਗੜਗੱਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।