17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਮੁੱਦਕੀ ਤੋਂ ਲੁਹਾਮ ਰੋਡ 'ਤੇ ਬਣੇ ਬੇਤਰਤੀਬੇ ਸਪੀਡ ਬ੍ਰੇਕਰ ਤੋਂ ਲੋਕ ਪ੍ਰੇਸ਼ਾਨ

ਅਜੀਤ ਡੈਸਕ 28-12-2025
ਮੁੱਦਕੀ, 27 ਦਸੰਬਰ (ਭਾਰਤ ਭੂਸ਼ਨ ਅਗਰਵਾਲ)-ਹਾਦਸਿਆਂ ਤੋਂ ਬਚਾਅ ਲਈ ਬਣਾਏ ਗਏ ਸਪੀਡ ਬ੍ਰੇਕਰ ਮੁੱਦਕੀ ਤੋਂ ਲੁਹਾਮ ਰੋਡ 'ਤੇ ਜਿੱਥੇ ਵਾਹਨਾਂ ਦਾ ਨੁਕਸਾਨ ਕਰ ਰਹੇ ਹਨ, ਉੱਥੇ ਹਾਦਸਿਆਂ ਨੂੰ ਸੱਦਾ ਵੀ ਦੇ ਰਹੇ ਹਨ | ਜਿਸ ਤੋਂ ਲੋਕ ਭਾਰੀ ਪੇ੍ਰਸ਼ਾਨ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਥਾਨਕ ਵਾਸੀ ਹਰਬੰਸ ਸਿੰਘ, ਬਲਵਿੰਦਰ ਸਿੰਘ, ਗੁਰਤੇਜ ਸਿੰਘ, ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ, ਜਸ਼ਨ, ਕਾਲਾ ਨੇ ਦੱਸਿਆ ਕਿ ਸੜਕੀਂ ਦੁਰਘਟਨਾ ਤੋਂ ਬਚਾਉਣ ਲਈ ਸੜਕਾਂ 'ਤੇ ਇਕ ਜਾਂ ਦੋ ਸਪੀਡ ਬ੍ਰੇਕਰ ਬਣਾਏ ਜਾਂਦੇ ਹਨ ਤਾਂ ਜੋ ਦੂਰੋਂ ਤੇਜ਼ ਰਫ਼ਤਾਰ 'ਚ ਆ ਰਹੇ ਵਾਹਨ ਆਪਣੀ ਗਤੀ ਨੂੰ ਘੱਟ ਕਰਕੇ ਉੱਥੋਂ ਲੰਘ ਸਕਣ, ਪਰ ਮੁੱਦਕੀ ਤੋਂ ਲੁਹਾਮ ਵੱਲ ਮੁੜਦੀ ਸੜਕ 'ਤੇ ਲਗਾਤਾਰ ਇਕ ਤੋਂ ਵਧੇਰੇ ਬੇਤਰਤੀਬੇ ਸਪੀਡ ਬ੍ਰੇਕਰ ਬਣਾਏ ਗਏ ਹਨ | ਜੋ ਦੂਰੋਂ ਆਉਂਦੇ ਵਾਹਨ ਅਚਾਨਕ ਮੋੜ ਮੁੜਦੇ ਸਮੇਂ ਇਕ ਤੋਂ ਵਧੇਰੇ ਸਪੀਡ ਬ੍ਰੇਕਰ 'ਚ ਆਪਣੀ ਵਾਹਨ ਦੀ ਗਤੀ 'ਤੇ ਕੰਟਰੋਲ ਕਰਨ 'ਚ ਅਸਫਲ ਰਹਿੰਦੇ ਹਨ | ਜਿਸ ਨਾਲ ਹਾਦਸਾ ਵਾਪਰ ਜਾਂਦਾ ਹੈ ਤੇ ਵਾਹਨਾਂ ਦਾ ਵੀ ਨੁਕਸਾਨ ਹੋ ਜਾਂਦਾ ਹੈ | ਸਥਾਨਕ ਵਾਸੀਆਂ ਨੇ ਦੱਸਿਆ ਕਿ ਇਹ ਸੜਕ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਨੂੰ ਜਾਂਦੀ ਹੋਣ ਕਰਕੇ ਇੱਥੋਂ ਰੋਜ਼ਾਨਾ ਹਜ਼ਾਰਾਂ ਵਾਹਨ ਲੰਘਦੇ ਹਨ | ਜੋ ਇਸ ਪੇ੍ਰਸ਼ਾਨੀ ਦਾ ਸ਼ਿਕਾਰ ਹੋ ਰਹੇ ਹਨ |
ਸਥਾਨਕ ਵਾਸੀਆਂ ਨੇ ਦੱਸਿਆ ਕਿ ਇਸ ਸਮੱਸਿਆ ਸਬੰਧੀ ਪ੍ਰਸ਼ਾਸਨ ਤੇ ਸਰਕਾਰ ਨੂੰ ਜਾਣੰੂ ਕਰਵਾਇਆ ਗਿਆ ਹੈ, ਪਰ ਪਤਾ ਨਹੀਂ ਕਿਉਂ ਸਰਕਾਰ ਸਮੱਸਿਆ ਵੱਲ ਧਿਆਨ ਨਾ ਦੇ ਕੇ ਕਿਸੇ ਵੱਡੇ ਅਣਸੁਖਾਵੀਂ ਘਟਨਾ ਦੀ ਉਡੀਕ 'ਚ ਬੈਠੀ ਹੈ | ਸਥਾਨਕ ਵਾਸੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੜਕ 'ਤੇ ਬਣੇ ਇਕ ਤੋਂ ਵਧੇਰੇ ਸਪੀਡ ਬ੍ਰੇਕਰ ਨੂੰ ਘਟਾਇਆ ਜਾਵੇ ਤੇ ਨੀਵੇਂ ਬਣਾਏ ਜਾਣ ਤਾਂ ਜੋ ਵਾਹਨਾਂ ਨੂੰ ਲੰਘਣ 'ਚ ਕੋਈ ਪੇ੍ਰਸ਼ਾਨੀ ਨਾ ਆਵੇ |
ਪਿਛਲੀ ਖ਼ਬਰ ਮਲਟੀਪਰਪਜ਼ ਹੈਲਥ ਇੰਪਲਾਈਜ਼ ਮੇਲ-ਫੀਮੇਲ ਯੂਨੀਅਨ ਤੇ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੀ ਸੂਬਾ ਪੱਧਰੀ ਮੀਟਿੰਗ... ਅਗਲੀ ਖ਼ਬਰ ਕੇਂਦਰ ਸਰਕਾਰ ਵਲੋਂ 'ਜੀ ਰਾਮ ਜੀ' ਸਕੀਮ ਮਜ਼ਦੂਰਾਂ ਅਤੇ ਬੇਜ਼ਮੀਨੇ ਲੋਕਾਂ 'ਤੇ ਹਮਲਾ-ਦਾਖਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।