17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਕੇਂਦਰ ਸਰਕਾਰ ਵਲੋਂ 'ਜੀ ਰਾਮ ਜੀ' ਸਕੀਮ ਮਜ਼ਦੂਰਾਂ ਅਤੇ ਬੇਜ਼ਮੀਨੇ ਲੋਕਾਂ 'ਤੇ ਹਮਲਾ-ਦਾਖਾ

ਅਜੀਤ ਡੈਸਕ 28-12-2025
ਮੁੱਲਾਂਪੁਰ-ਦਾਖਾ, 27 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਕੇਂਦਰ ਦੀ ਮੋਦੀ ਸਰਕਾਰ ਦੁਆਰਾ ਮਨਰੇਗਾ ਨੂੰ ਖ਼ਤਮ ਕਰਨ ਵਾਲਾ ਨਵਾਂ ਬਿੱਲ ਵਿਕਸਿਤ ਭਾਰਤ ਰੁਜ਼ਗਾਰ ਐਂਡ ਆਜੀਵਿਕਾ ਮਿਸ਼ਨ ਗ੍ਰਾਮੀਣ (ਵੀ.ਬੀ.ਜੀ ਰਾਮ ਜੀ) ਪਾਸ ਕਰਕੇ ਕੇਂਦਰ ਵਲੋਂ ਤਿੰਨ ਕਾਲੇ ਖੇਤੀ ਕਾਨੂੰਨਾਂ ਵਾਂਗ ਮਜ਼ਦੂਰਾਂ ਅਤੇ ਬੇਜ਼ਮੀਨੇ ਲੋਕਾਂ 'ਤੇ ਮੁੜ ਹਮਲਾ ਕੀਤਾ, ਡਾ: ਮਨਮੋਹਨ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਹੁੰਦਿਆਂ ਸੰਸਦ 'ਚ ਸਰਬ ਸੰਮਤੀ ਨਾਲ ਪਾਸ ਐਕਟ ਨਾਲੋਂ ਮਹਾਤਮਾ ਗਾਂਧੀ ਦਾ ਨਾਂਅ ਹਟਾ ਦੇਣਾ ਹੋਸ਼ੀ ਰਾਜਨੀਤੀ ਹੈ, 'ਜੀ.ਰਾਮ.ਜੀ' ਕਾਨੂੰਨ 'ਤੇ ਇਹ ਟਿੱਪਣੀ ਕਾਂਗਰਸ ਦੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਵਲੋਂ ਕੀਤੀ | ਦਾਖਾ ਨੇ ਕਿਹਾ ਕਿ ਅਰਥ ਸ਼ਾਸ਼ਤਰੀ ਡਾ: ਮਨਮੋਹਨ ਸਿੰਘ ਦੀ ਸਰਕਾਰ ਵਿਚ ਰਾਜ ਸਰਕਾਰਾਂ ਨੂੰ ਕੇਵਲ 10 ਫ਼ੀਸਦੀ ਹਿੱਸਾ ਮਨਰੇਗਾ ਵਿਚ ਪਾਉਣਾ ਪੈਂਦਾ ਸੀ, 90 ਫ਼ੀਸਦੀ ਉਜ਼ਰਤ ਕੇਂਦਰ ਸਰਕਾਰ ਦਿੰਦੀ ਸੀ, ਹੁਣ ਉਲਟਾ ਹੋ ਗਿਆ, ਸੂਬੇ ਦਾ ਹਿੱਸਾ ਵਧਾ ਕੇ 40 ਫ਼ੀਸਦੀ ਕਰ ਦਿੱਤਾ | ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਰਾਜ ਸਰਕਾਰਾਂ ਦੀ ਹਾਲਤ ਤਾਂ ਪਹਿਲਾਂ ਹੀ ਬਹੁਤ ਪਤਲੀ ਹੈ, ਅਜਿਹਾ ਹੋਣ ਨਾਲ ਦਿਹਾਤੀ ਵਿਕਾਸ ਵਿਚ ਅਹਿਮ ਯੋਗਦਾਨ ਵਾਲੀ ਮਨਰੇਗਾ ਦਿਨਾਂ ਵਿਚ ਦਮ ਤੋੜ ਜਾਵੇਗੀ | ਦਾਖਾ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਹਰ ਪਾਸੇ ਵਿਤਕਰਾ ਕਰ ਰਹੀ ਹੈ, ਇਥੇ ਹੀ ਬੱਸ ਨਹੀਂ 'ਜੀ ਰਾਮ ਜੀ' ਬਾਅਦ ਬਿਜਲੀ ਸੋਧ ਬਿੱਲ 2025 ਲਾਗੂ ਹੋਣ ਨਾਲ ਅਜ਼ਾਰੇਦਾਰੀ ਅਤੇ ਨਿੱਜੀਕਰਨ ਦਾ ਬੋਲਬਾਲਾ ਵਧੇਗਾ | ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੀਆਂ ਹੋਈਆਂ ਚੋਣਾਂ 'ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਇੰਨ੍ਹਾਂ ਚੋਣਾਂ ਦੇ ਨਤੀਜਿਆਂ ਵਿਚ ਕਾਂਗਰਸ ਇਕ ਵੱਡੀ ਧਿਰ ਵਜੋਂ ਉੱਭਰੀ ਹੈ | ਉਨ੍ਹਾਂ ਕਿਹਾ ਕਿ ਹੇਠਲੀਆਂ ਚੋਣਾਂ 'ਚ ਪ੍ਰਸ਼ਾਸਨ ਚਲਾ ਰਹੀ ਪਾਰਟੀ ਦਾ ਪ੍ਰਭਾਵ ਵੀ ਹੁੰਦਾ, ਲੋਕ ਵੀ ਵਿਕਾਸ ਫੰਡਾਂ ਦੀ ਆਸ ਨਾਲ ਸੱਤ੍ਹਾਧਾਰੀ ਧਿਰ ਨੂੰ ਵੋਟ ਪਾ ਦਿੰਦੇ ਹਨ, ਪਰ ਕਾਂਗਰਸ ਇੰਨ੍ਹਾਂ ਚੋਣਾਂ ਦੌਰਾਨ ਇਕ ਵੱਡੀ ਧਿਰ ਬਣੀ ਹੈ |
ਪਿਛਲੀ ਖ਼ਬਰ ਮੁੱਦਕੀ ਤੋਂ ਲੁਹਾਮ ਰੋਡ 'ਤੇ ਬਣੇ ਬੇਤਰਤੀਬੇ ਸਪੀਡ ਬ੍ਰੇਕਰ ਤੋਂ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਮੰਡੀ ਮੁੱਲਾਂਪੁਰ 'ਚ ਦੁੱਧ ਦਾ ਲੰਗਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।