15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਦੇਸ਼ ਦੀ ਆਜ਼ਾਦੀ ਸੰਗਰਾਮ ਦੇ ਮਹਾਨ ਯੋਧੇ ਸ਼ਹੀਦ ਊਧਮ ਸਿੰਘ ਦਾ ਜਨਮ ਦਿਹਾੜਾ ਇਨਕਲਾਬੀ ਸਮਾਗਮ ਕਰਕੇ ਮਨਾਇਆ

ਅਜੀਤ ਡੈਸਕ 27-12-2025
ਜਲਾਲਾਬਾਦ, 26 ਦਸੰਬਰ (ਹਰਪ੍ਰੀਤ ਸਿੰਘ ਪਰੂਥੀ)-ਸ਼ਹੀਦ ਊਧਮ ਸਿੰਘ ਯਾਦਗਾਰ ਸਭਾ (ਰਜਿ.) ਜਲਾਲਾਬਾਦ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੇਸ਼ ਦੀ ਆਜ਼ਾਦੀ ਸੰਗਰਾਮ ਦੇ ਮਹਾਨ ਯੋਧੇ ਸ਼ਹੀਦ ਊਧਮ ਸਿੰਘ ਉਰਫ਼ ਰਾਮ ਮੁਹੰਮਦ ਸਿੰਘ ਆਜ਼ਾਦ ਦਾ ਜਨਮ ਦਿਹਾੜਾ ਇਨਕਲਾਬੀ ਸਮਾਗਮ ਦਾ ਆਯੋਜਨ ਕਰਕੇ ਮਨਾਇਆ ਗਿਆ | ਇਸ ਸਬੰਧੀ ਸਥਾਨਕ ਸ਼ਹੀਦ ਊਧਮ ਸਿੰਘ ਪਾਰਕ ਵਿਖੇ ਸਭਾ ਦੇ ਪ੍ਰਧਾਨ ਪ੍ਰੇਮ ਪ੍ਰਕਾਸ਼ ਥਿੰਦ ਦੀ ਅਗਵਾਈ ਹੇਠ ਇਨਕਲਾਬ ਸਮਾਗਮ ਦਾ ਆਯੋਜਨ ਕੀਤਾ ਗਿਆ | ਸਭਾ ਦੇ ਅਹੁਦੇਦਾਰਾਂ, ਮੈਂਬਰਾਂ ਅਤੇ ਹੋਰ ਮਹਾਨ ਸ਼ਖ਼ਸੀਅਤਾਂ ਵੱਲੋਂ ਪਹਿਲਾਂ ਸਥਾਨਕ ਸ਼ਹੀਦ ਊਧਮ ਸਿੰਘ ਦੇ ਕੱਦ-ਏ-ਬੁੱਤ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ, ਜਿਸ ਦੇ ਬਾਅਦ ਪਾਰਕ ਵਿਚ ਇਨਕਲਾਬੀ ਸਮਾਗਮ ਮੌਕੇ ਕ੍ਰਾਂਤੀ ਕਲਾ ਮੰਚ ਮੋਗਾ ਤੋਂ ਬਲਜੀਤ ਸਿੰਘ ਅਤੇ ਉਸ ਦੀ ਟੀਮ ਵਿਚ ਸ਼ਾਮਲ ਸਾਥੀਆਂ ਵਲੋਂ ਇਨਕਲਾਬੀ ਨਾਟਕ ਅਤੇ ਕੋਰਿਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ | ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਹਿੱਸਾ ਲਿਆ ਅਤੇ ਮਹਾਨ ਸ਼ਹੀਦਾਂ ਪ੍ਰਤੀ ਆਪਣੇ ਵਿਚਾਰ ਪੇਸ਼ ਕਰਦਿਆਂ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਗਿਆ | ਸਭਾ ਦੇ ਪ੍ਰਧਾਨ ਪ੍ਰੇਮ ਪ੍ਰਕਾਸ਼ ਥਿੰਦ ਨੇ ਸ਼ਹੀਦ ਊਧਮ ਸਿੰਘ ਦੀ ਜੀਵਨੀ ਬਾਰੇ ਸੰਖੇਪ ਵਿਚ ਚਾਨਣਾ ਪਾਇਆ | ਇਸ ਮੌਕੇ ਸਭਾ ਦੇ ਸਰਪ੍ਰਸਤ ਫੁੰਮਣ ਸਿੰਘ ਕਾਠਗੜ੍ਹ ਅਤੇ ਜਨਰਲ ਸਕੱਤਰ ਤੇਜਪਾਲ ਸਿੰਘ ਨੇ ਦੱਸਿਆ ਕਿ ਸ਼ਹੀਦਾਂ ਦੀ ਵਿਚਾਰਧਾਰਾ ਵਾਲਾ ਸਮਾਜ ਸਿਰਜਣ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਸਕਾਰ ਕਰਨ ਲਈ ਹਰ ਘਰ,ਹਰ ਪਿੰਡ ਵਿਚ ਸ਼ਹੀਦਾਂ ਪ੍ਰਤੀ ਸਮਾਗਮ ਕਰਵਾਏ ਜਾਣ ਕਿਉਂਕਿ ਲੋਕਾਂ ਨੂੰ ਜਾਗਰੂਕ ਕਰਨਾ ਸਮੇਂ ਦੀ ਮੁੱਖ ਲੋੜ ਹੈ | ਇਸ ਸਮਾਗਮ ਵਿਚ ਸਾਬਕਾ ਮੰਤਰੀ ਹੰਸ ਰਾਜ ਜੋਸਨ ਤੋਂ ਇਲਾਵਾ ਵੱਖ-ਵੱਖ ਬੁਲਾਰਿਆਂ ਸਭਾ ਦੇ ਸੀ.ਮੀਤ ਪ੍ਰਧਾਨ ਪ੍ਰੇਮ ਥਿੰਦ, ਭਗਵਾਨ ਦਾਸ ਰਿਟਾ. ਬੀ.ਪੀ.ਓ, ਪ੍ਰੇਮ ਕੁਮਾਰ, ਬਲਦੇਵ ਰਾਜ ਭੜੋਲੀ ਵਾਲਾ, ਕ੍ਰਿਸ਼ਨ ਬਲਦੇਵ, ਹਰੀਸ਼ ਬੱਟੀ, ਰਕੇਸ਼ ਹਾਂਡਾ, ਸੋਹਣ ਲਾਲ ਮਨੀਮ, ਗੁਰਚਰਨ ਸਿੰਘ ਲਹੌਰੀਆਂ, ਅਸ਼ੋਕ ਕੁਮਾਰ ਖ਼ਜ਼ਾਨਚੀ, ਕਿਸਾਨ ਆਗੂ ਗੁਰਵਿੰਦਰ ਸਿੰਘ ਮੰਨੇਵਾਲਾ, ਡਾ.ਅਮੋਲਕ ਕੰਬੋਜ, ਓ. ਪ੍ਰਕਾਸ਼ ਬੀ.ਪੀ.ਓ., ਮੱਖਣ ਲਾਲ, ਸੁਖਦੇਵ ਸਿੰਘ, ਪਰਮਜੀਤ ਸਿੰਘ ਸੋਹਣਾ ਸਾਂਦੜ, ਸਾਗਰ ਖੰਨਾ, ਰਤਨ ਲਾਲ, ਡਾ. ਬਲਵਿੰਦਰ ਸਿੰਘ ਢਾਬਾਂ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ |
ਪਿਛਲੀ ਖ਼ਬਰ ਗੌਰਮਿੰਟ ਪੈਨਸ਼ਨਰ ਯੂਨੀਅਨ ਤਹਿਸੀਲ ਅਬੋਹਰ ਵਲੋਂ ਪੈਨਸ਼ਨਰ ਦਿਵਸ ਮਨਾਇਆ <br/> ਅਗਲੀ ਖ਼ਬਰ ਚਿੱਟੇ ਦਾ ਨਸ਼ਾ ਕਰਨ ਵਾਲੇ ਵਿਅਕਤੀ 'ਤੇ ਪਰਚਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।