31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਟੀਚਰਜ਼ ਹੋਮ ਅਬੋਹਰ ਵਿਖੇ ਨੌਜਵਾਨ ਫ਼ਨਕਾਰ ਸੁਖਜੀਤ ਦੀ ਯਾਦ ਨੂੰ ਸਮਰਪਿਤ ਤਿੰਨ ਰੋਜ਼ਾ ਬਜ਼ਮ-ਏ-ਸੁਖਜੀਤ ਦਾ ਸਮਾਪਨ

ਅਜੀਤ ਡੈਸਕ 25-12-2025
ਅਬੋਹਰ, 24 ਦਸੰਬਰ (ਤੇਜਿੰਦਰ ਸਿੰਘ ਖ਼ਾਲਸਾ, ਵਿਵੇਕ ਹੂੜੀਆ)-ਸਵ. ਨੌਜਵਾਨ ਫ਼ਨਕਾਰ ਸੁਖਜੀਤ ਦੀ ਯਾਦ ਨੂੰ ਸਮਰਪਿਤ ਤਿੰਨ ਰੋਜ਼ਾ ਬਜ਼ਮ-ਏ- ਸੁਖਜੀਤ ਦੇ ਤੀਜੇ ਦਿਨ ਡਾ.ਰਾਜੇਸ਼ ਮੋਹਨ ਅਤੇ ਟੀਮ ਵਲ਼ੋਂ ਸੰਗੀਤਕ ਪੇਸ਼ਕਾਰੀਆਂ ਟੀਚਰਜ਼ ਹੋਮ ਅਬੋਹਰ ਵਿਖੇ ਕੀਤੀਆਂ ਗਈਆਂ | ਇਸ ਸਮਾਗਮ ਦੌਰਾਨ ਪ੍ਰਸਿੱਧ ਗਾਇਕ ਮੁੰਬਈ ਤੋਂ ਸੈਜ਼.ਵੀ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰੋਗਰਾਮ ਕਨਵੀਨਰ ਭੁਪਿੰਦਰ ਉਤਰੇਜਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ | ਇਸ ਸਮਾਗਮ ਵਿਚ ਡਾ.ਵਿਜੇ ਗਰੋਵਰ, ਰਾਜਿੰਦਰ ਮਾਂਜੀ, ਦੇਵ ਸਿੰਘ ਖਹਿਰਾ, ਸੰਜੀਵ ਕੁਮਾਰ, ਡਾ.ਗੁਰਰਾਜ ਸਿੰਘ ਚਹਿਲ, ਡਾ.ਤਰਸੇਮ ਸ਼ਰਮਾ, ਪਰਮਿੰਦਰ ਸਿੰਘ ਰੰਧਾਵਾ, ਵਿਜੈ ਅੰਤ ਜੁਨੇਜਾ, ਰਵਿੰਦਰ ਸਿੰਘ ਗਿੱਲ, ਡਾ.ਚੰਦਰ ਪ੍ਰਕਾਸ਼, ਸੁਰਿੰਦਰ ਚੰਚਲ ਆਦਿ ਮਹਿਮਾਨ ਮੌਜੂਦ ਸਨ | ਇਸ ਦੌਰਾਨ ਡਾ.ਰਾਜੇਸ਼ ਮੋਹਨ ਫ਼ਰੀਦਕੋਟ ਨੇ ਸੁਰੀਲੇ ਫ਼ਨਕਾਰ ਦੇ ਤਹਿਤ ਬਾਬਾ ਸ਼ੇਖ਼ ਫ਼ਰੀਦ ਦੇ ਸਲੋਕਾਂ ਨਾਲ ਪ੍ਰੋਗਰਾਮ ਦਾ ਆਗਾਜ਼ ਕੀਤਾ | ਇਸ ਉਪਰੰਤ ਪਿ੍ੰਸੀਪਲ ਹਰਜੀਤ ਸਿੰਘ, ਕਿਰਨਦੀਪ ਕੌਰ, ਅਮਨਦੀਪ ਕੌਰ, ਗਗਨਦੀਪ ਬੁੱਕਣ, ਸਿਮਰ ਜਮਾਲ, ਹਰਸ਼ਵਰਧਨ ਚਾਰਨ ਨੇ ਆਪਣੀਆਂ ਸੰਗੀਤਕ ਪੇਸ਼ਕਾਰੀਆਂ ਰਾਹੀਂ ਰੂਹਾਨੀਅਤ ਦਾ ਅਹਿਸਾਸ ਕਰਵਾਇਆ ਅਤੇ ਮਾਹੌਲ ਨੂੰ ਖ਼ੁਸ਼ਗਵਾਰ ਬਣਾ ਦਿੱਤਾ ਅਤੇ ਤਿੰਨ ਘੰਟੇ ਤੱਕ ਚੱਲੇ ਸਮਾਗਮ ਵਿਚ ਉਰਦੂ ਕਲਾਮ, ਬੁੱਲੇ ਸ਼ਾਹ ਦੀਆਂ ਕਾਫ਼ੀਆਂ, ਪੰਜਾਬੀ ਲੋਕ ਸੰਗੀਤ ਦੀਆਂ ਪੇਸ਼ਕਾਰੀਆਂ ਨੇ ਰੰਗ ਬੰਨਿ੍ਹਆ | ਇਸ ਤੋਂ ਇਲਾਵਾ ਸੁਰ-ਅ-ਆਗਨ ਟੀਮ ਫ਼ਾਜ਼ਿਲਕਾ ਵਲ਼ੋਂ ਗੁਰਮੀਤ ਸਿੰਘ ਅਤੇ ਸਰੂਪ ਸਿੰਘ ਘਈ ਨੇ ਸ਼ਮੂਲੀਅਤ ਕੀਤੀ | ਸਮਾਗਮ ਵਿਚ ਸੁਭਾਸ਼ ਵਰਮਾ, ਕਿ੍ਸ਼ਨ ਗੋਇਲ, ਐਡਵੋਕੇਟ ਅਕਸ਼ੇ, ਸੁਰਿੰਦਰ ਬਿੱਲਾ ਪੱਟੀ, ਡਾ.ਕਿਰਨ ਗਰੋਵਰ, ਨੀਤੀ ਰਾਜ, ਸੁਨੀਲ ਜਾਗਿੜ, ਸੰਦੀਪ ਸ਼ਰਮਾ, ਸੰਜੀਵ ਗਿਲਹੋਤਰਾ, ਗੁਰਜੰਟ ਬਰਾੜ, ਹਰਜਿੰਦਰ ਬਹਾਵਵਾਲੀਆ ਆਦਿ ਨੇ ਸ਼ਿਰਕਤ ਕੀਤੀ | ਇਸ ਮੌਕੇ 'ਤੇ ਸਾਹਿੱਤਿਕ ਮਾਸਿਕ ਅਖ਼ਬਾਰ ਜਨ ਦਸਤਕ ਦਾ ਦਸੰਬਰ ਅੰਕ ਵੀ ਰਿਲੀਜ਼ ਕੀਤਾ ਗਿਆ |
ਪਿਛਲੀ ਖ਼ਬਰ ਸਰਕਾਰੀ ਸਕੂਲਾਂ 'ਚ ਏ.ਆਈ. ਆਧਾਰਿਤ ਕਰੀਅਰ ਸੇਧ ਪ੍ਰੋਗਰਾਮ ਲਾਗੂ ਕਰਨਾ ਸ਼ਲਾਘਾਯੋਗ ਕਦਮ- ਸੌਰਭ ਬਹਿਲ ਅਗਲੀ ਖ਼ਬਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਬੱਚਿਆਂ ਦੇ 10ਵੇਂ ਗੁਰਮਤਿ ਕੈਂਪ ਅੱਜ ਤੋਂ, ਤਿਆਰੀਆਂ ਮੁਕੰਮਲ : ਸਚੀਨਜੀਤ ਸਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।