ਅਬੋਹਰ, 8 ਦਸੰਬਰ (ਵਿਵੇਕ ਹੂੜੀਆ)-ਪੰਜਾਬ ਜੂਡੋ ਐਸੋਸੀਏਸ਼ਨ ਵਲੋਂ ਤਰਨਤਾਰਨ ਵਿਚ 46ਵੀਂ ਜੂਨੀਅਰ ਅਤੇ ਕੈਡਟ ਪੰਜਾਬ ਜੂਡੋ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਗਿਆ | ਇਸ ਵਿਚ ਪੂਰੇ ਪੰਜਾਬ ਦੇ ਖਿਡਾਰੀਆਂ ਨੇ ਹਿੱਸਾ ਲਿਆ | ਜਾਣਕਾਰੀ ਦਿੰਦੇ ਹੋਏ ਪੰਜਾਬ ਜੂਡੋ ਐਸੋਸੀਏਸ਼ਨ ਦੇ ਸੰਯੁਕਤ ਸਕੱਤਰ ਕੁਲਦੀਪ ਸੋਨੀ ਨੇ ਦੱਸਿਆ ਕਿ ਜ਼ਿਲ੍ਹਾ ਫ਼ਾਜ਼ਿਲਕਾ ਟੀਮ ਦੀ ਨੁਮਾਇੰਦਗੀ ਕਰਨ ਵਾਲੇ ਅਬੋਹਰ ਜੂਡੋ ਕੋਚਿੰਗ ਸੈਂਟਰ ਦੀਆਂ ਖਿਡਾਰਨਾਂ ਨੇ ਇਸ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਭਰ ਵਿਚ ਜੂਨੀਅਰ ਲੜਕੀਆਂ ਦੇ ਵਰਗ ਵਿਚ ਤੀਜਾ ਸਥਾਨ ਪ੍ਰਾਪਤ ਕਰਕੇ ਅਬੋਹਰ ਖੇਤਰ ਦਾ ਮਾਣ ਵਧਾਇਆ | ਇਸ ਚੈਂਪੀਅਨਸ਼ਿਪ ਵਿਚ ਵੰਦਨਾ ਰਾਣੀ ਨੇ 40 ਕਿੱਲੋਗਰਾਮ ਵਿਚ ਪਹਿਲਾ, ਤਾਨੀਆ ਨੇ 44 ਕਿੱਲੋਗਰਾਮ ਵਿਚ ਦੂਜਾ, ਨੀਸ਼ੂ ਰਾਣੀ ਨੇ ਤੀਜਾ, ਦੀਪਿਕਾ ਨੇ 48 ਕਿੱਲੋਗਰਾਮ ਵਿਚ ਦੂਜਾ, ਸੰਜਨਾ ਨੇ 63 ਕਿੱਲੋਗਰਾਮ ਵਿਚ ਦੂਜਾ ਅਤੇ ਵੰਦਨਾ ਨੇ 52 ਕਿੱਲੋਗਰਾਮ 'ਚ ਤੀਜਾ ਸਥਾਨ ਪ੍ਰਾਪਤ ਕੀਤਾ | ਮੁੰਡਿਆਂ 'ਚ ਈਸ਼ੂ ਨੇ 50 ਕਿੱਲੋਗਰਾਮ ਵਰਗ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਅਕਸ਼ੈ ਨੇ 55 ਕਿੱਲੋਗਰਾਮ ਵਰਗ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ | ਸ਼ਿਵਾਲਿਕ ਪਬਲਿਕ ਸਕੂਲ ਦੇ ਪਿ੍ੰਸੀਪਲ ਭਗਵਾਨ ਮਹੇਰ, ਦਵਿੰਦਰ ਸਵਾਮੀ, ਸੁਧੀਰ ਕੁਮਾਰ ਸੋਨੀ, ਪ੍ਰਵਾਸੀ ਭਾਰਤੀ ਵਿਜੇ ਸਿੰਘ ਮੰਡੇਰ, ਸਾਈ ਕੋਚ ਰਾਜਿੰਦਰ ਕੁਮਾਰ ਬਿਸ਼ਨੋਈ ਅਤੇ ਪ੍ਰਵੀਨ ਬਿਸ਼ਨੋਈ ਨੇ ਖਿਡਾਰੀਆਂ ਨੂੰ ਉਨ੍ਹਾਂ ਦੀ ਪ੍ਰਾਪਤੀ 'ਤੇ ਵਧਾਈ ਦਿੱਤੀ |