ਤਲਵੰਡੀ ਭਾਈ, 3 ਦਸੰਬਰ (ਕੁਲਜਿੰਦਰ ਸਿੰਘ ਗਿੱਲ)-ਤਲਵੰਡੀ ਭਾਈ ਦੇ ਪ੍ਰੀਤ ਯੂਥ ਕਲੱਬ ਵਲੋਂ ਇੱਥੋਂ ਦੀ ਢਿੱਲੋਂ ਬਸਤੀ 'ਚ ਵਾਲੀਬਾਲ ਦੇ ਖਿਡਾਰੀਆਂ ਨੂੰ ਖ਼ੁਰਾਕ ਦੇਣ ਦਾ ਕਾਰਜ ਸ਼ੁਰੂ ਕੀਤਾ ਗਿਆ | ਕਲੱਬ ਦੇ ਪ੍ਰਧਾਨ ਅਵਤਾਰ ਸਿੰਘ ਰਾਜੂ ਨੇ ਦੱਸਿਆ ਕਿ ਅਜੋਕੇ ਸਮੇਂ ਦੌਰਾਨ ਨੌਜਵਾਨਾਂ ਨੂੰ ਨਸ਼ਿਆਂ 'ਚ ਗ਼ਲਤਾਨ ਹੋਣ ਤੋਂ ਬਚਾਉਣ ਲਈ ਖੇਡਾਂ ਵੱਲ ਰੁਚਿਤ ਕਰਨਾ ਜ਼ਰੂਰੀ ਹੈ ਅਤੇ ਪ੍ਰੀਤ ਯੂਥ ਕਲੱਬ ਵਲੋਂ ਵਾਲੀਬਾਲ ਖੇਡਣ ਵਾਲੇ ਖਿਡਾਰੀਆਂ ਦਾ ਮਨੋਬਲ ਵਧਾਉਣ ਲਈ ਉਨ੍ਹਾਂ ਨੂੰ ਫਲ ਅਤੇ ਹੋਰ ਖ਼ੁਰਾਕ ਸਮੇਂ-ਸਮੇਂ 'ਤੇ ਦਿੱਤੀ ਜਾਵੇਗੀ, ਜਿਸ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਜਸਵੰਤ ਸਿੰਘ ਗਿੱਲ, ਸੇਵਕ ਸਿੰਘ ਛੀਨਾ ਜਨਰਲ ਸਕੱਤਰ, ਚੇਅਰਮੈਨ ਜਸਵਿੰਦਰ ਸਿੰਘ ਖ਼ਾਲਸਾ, ਅਵਤਾਰ ਸਿੰਘ ਰਿੰਕੂ, ਹਰਜਿੰਦਰ ਸਿੰਘ ਛੀਨਾ, ਏ.ਐੱਸ.ਆਈ. ਕੁਲਵੰਤ ਸਿੰਘ, ਏ.ਐੱਸ.ਆਈ. ਜੋਗਿੰਦਰ ਪਾਲ, ਹਰਦਿਆਲ ਸਿੰਘ ਬਿੱਟੂ ਆਦਿ ਮੌਜੂਦ ਸਨ |