19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਕਾਂਗਰਸ ਵਲੋਂ ਜਲਾਲਾਬਾਦ ਰੂਰਲ ਹਲਕੇ ਦੇ ਉਮੀਦਵਾਰਾਂ ਦਾ ਐਲਾਨ <br/>

ਕਾਂਗਰਸ ਪਾਰਟੀ ਵਲੋਂ ਐਲਾਨੇ ਗਏ ਉਮੀਦਵਾਰਾਂ ਨਾਲ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ | ਅਜੀਤ ਤਸਵੀਰਾਂ <br/> 04-12-2025
ਜਲਾਲਾਬਾਦ, 3 ਦਸੰਬਰ (ਕਰਨ ਚੁਚਰਾ)-ਕਾਂਗਰਸ ਪਾਰਟੀ ਵਲੋਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਜਲਾਲਾਬਾਦ ਰੂਰਲ ਹਲਕੇ ਤੋਂ ਵੱਖ-ਵੱਖ ਪਿੰਡਾਂ ਵਿਚੋਂ ਉਮੀਦਵਾਰਾਂ ਦੇ ਨਾਂ ਜਾਰੀ ਕਰ ਦਿੱਤੇ ਗਏ ਹਨ | ਬੀਤੀ ਸ਼ਾਮ ਕਾਂਗਰਸ ਵਲੋਂ ਐਲਾਨੇ ਉਮੀਦਵਾਰਾਂ ਵਿਚ ਮਿੰਦੋ ਬਾਈ (ਜਲਾਲਾਬਾਦ ਰੂਰਲ), ਧਰਮ ਸਿੰਘ (ਗੁਮਾਨੀ ਵਾਲਾ), ਛਿੰਦਰ ਸਿੰਘ (ਪ੍ਰਭਾਤ ਸਿੰਘ ਵਾਲਾ ਉਤਾੜ), ਸੰਦੀਪ ਸਿੰਘ (ਆਲਮ ਕੇ ਉਤਾੜ), ਬਲਵਿੰਦਰ ਕੌਰ (ਜੋਧਾ ਭੈਣੀ), ਸੁਰਜੀਤ ਸਿੰਘ (ਚੱਕ ਖੀਵਾ), ਨੀਲਮ ਰਾਣੀ (ਬਾਹਮਣੀ ਵਾਲਾ), ਹਰਬੰਸ ਕੌਰ (ਚੱਕ ਬਲੋਚਾਂ ਵਾਲੀ), ਵਿੱਦਿਆ ਬਾਈ (ਚੱਕ ਅਰਨੀਵਾਲਾ), ਬਲਦੇਵ ਸਿੰਘ (ਰੋੜਾਂਵਾਲੀ), ਸੁਖਵਿੰਦਰ ਸਿੰਘ (ਕਾਠਗੜ੍ਹ), ਲਵਜੀਤ ਕੰਬੋਜ (ਲੱਖੇਵਾਲੀ), ਗੁਰਜੀਤ ਸਿੰਘ (ਨੁਕੇਰੀਆਂ), ਰਾਜਪ੍ਰੀਤ ਕੌਰ (ਖੁੜੰਜ), ਨਰਿੰਦਰ ਕੌਰ (ਚੱਕ ਸੁਹੇਲੇ ਵਾਲਾ), ਬਲਵੀਰ ਸਿੰਘ (ਪੀਰੇ ਕੇ ਉਤਾੜ), ਕੁਲਮੀਤ ਹਾਂਡਾ (ਮਾਹਮੁ ਜੋਈਆ), ਰਮੇਸ਼ ਸਿੰਘ (ਚੱਕ ਅਰਾਈਆਂ ਵਾਲਾ), ਜਸਵਿੰਦਰ ਕੌਰ (ਚੱਕ ਸੈਦੋ ਕੇ), ਪਰਵਿੰਦਰ ਕੌਰ (ਥਾਰਾ ਸਿੰਘ ਵਾਲਾ), ਮਹਿੰਦਰ ਕੌਰ (ਅਮੀਰ ਖ਼ਾਸ), ਕਾਂਤਾ ਰਾਣੀ (ਚਿਮਨੇ ਵਾਲਾ ਉਰਫ਼ ਜੋੜੇ ਜੰਡ), ਲਖਵਿੰਦਰ ਕੌਰ (ਘਟਿਆਂ ਵਾਲੀ ਜੱਟਾ), ਮਨਦੀਪ ਕੌਰ (ਜੰਡ ਵਾਲਾ ਭੀਮੇਸ਼ਾਹ), ਕਿਰਨਦੀਪ ਕੌਰ (ਬੰਨਾ ਵਾਲਾ), ਸਰੋਜ ਰਾਣੀ (ਟਾਹਲੀ ਵਾਲਾ ਬੋਦਲਾ), ਜੱਗਾ (ਢਿਪਾ ਵਾਲੀ), ਸੁਰੇਸ਼ ਕੰਬੋਜ (ਸਜਰਾਣਾ), ਨਿਰਮਲ ਸਿੰਘ (ਕਮਾਲ ਵਾਲਾ), ਰੇਸ਼ਮ ਸਿੰਘ (ਟਾਹਲੀ ਵਾਲਾ ਜੱਟਾਂ), ਰਾਮ ਸਿੰਘ (ਡੱਬਵਾਲਾ ਕਲਾ), ਜਲੰਧਰ ਸਿੰਘ (ਘੁੜਿਆਣਾ) ਅਤੇ ਹਰਬੰਸ ਲਾਲ (ਬੁਰਜ ਹਨੂਮਾਨਗੜ੍ਹ) ਨੂੰ ਉਮੀਦਵਾਰ ਬਣਾਇਆ ਗਿਆ ਹੈ | ਉਮੀਦਵਾਰਾਂ ਦੇ ਨਾਂ ਐਲਾਨਣ ਤੋਂ ਬਾਅਦ ਸਾਬਕਾ ਵਿਧਾਇਕ ਰਮਿੰਦਰ ਆਵਲਾ ਨੇ ਕਿਹਾ ਕਿ Tਕਾਂਗਰਸ ਪਾਰਟੀ ਨੇ ਹਮੇਸ਼ਾ ਲੋਕਾਂ ਦੀ ਆਵਾਜ਼ ਨੂੰ ਮਜ਼ਬੂਤੀ ਨਾਲ ਅੱਗੇ ਰੱਖਿਆ ਹੈ | ਅਸੀਂ ਇਸ ਵਾਰੀ ਵੀ ਪਿੰਡ ਪੱਧਰ ਦੇ ਤਜਰਬੇਕਾਰ, ਇਮਾਨਦਾਰ ਅਤੇ ਜਨਸੇਵਾ ਲਈ ਸਮਰਪਿਤ ਲੋਕਾਂ ਨੂੰ ਟਿਕਟ ਦਿੱਤੀ ਹੈ | ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਰੇ ਉਮੀਦਵਾਰ ਪਿੰਡਾਂ ਦੀ ਤਰੱਕੀ, ਲੋਕਾਂ ਦੀ ਭਲਾਈ ਅਤੇ ਪਾਰਟੀ ਦੀ ਸੋਚ ਨੂੰ ਘਰ-ਘਰ ਤੱਕ ਲੈ ਕੇ ਜਾਣਗੇ | ਮੈਂ ਹਰ ਉਮੀਦਵਾਰ ਨੂੰ ਦਿਲੋਂ ਵਧਾਈ ਦਿੰਦਾ ਹਾਂ ਅਤੇ ਆਸ ਕਰਦਾ ਹਾਂ ਕਿ ਲੋਕ ਭਰਪੂਰ ਸਮਰਥਨ ਦੇ ਕੇ ਕਾਂਗਰਸ ਨੂੰ ਮਜ਼ਬੂਤ ਬਣਾਉਣਗੇ ਤੇ ਪਾਰਟੀ ਦੀ ਸੋਚ ਨੂੰ ਘਰ-ਘਰ ਤੱਕ ਲੈ ਕੇ ਜਾਣਗੇ | ਮੈਂ ਆਸ ਕਰਦਾ ਹਾਂ ਕਿ ਲੋਕ ਭਰਪੂਰ ਸਮਰਥਨ ਦੇ ਕੇ ਕਾਂਗਰਸ ਨੂੰ ਮਜ਼ਬੂਤ ਬਣਾਉਣਗੇ | ਕਾਂਗਰਸ ਪਾਰਟੀ ਦਾ ਮਕਸਦ ਚੋਣ ਜਿੱਤਣਾ ਹੀ ਨਹੀਂ, ਸਗੋਂ ਲੋਕਾਂ ਨੂੰ ਸਸ਼ਕਤ ਬਣਾਉਣਾ ਅਤੇ ਪਿੰਡਾਂ ਨੂੰ ਮਜ਼ਬੂਤ ਬਣਾਉਣਾ ਹੈ | ਰਮਿੰਦਰ ਆਵਲਾ ਨੇ ਇਹ ਵੀ ਕਿਹਾ ਕਿ ਸਥਾਨਕ ਪੱਧਰ ਉੱਤੇ ਚੋਣਾਂ ਦਾ ਸਿੱਧਾ ਅਸਰ ਪਿੰਡਾਂ ਦੀ ਤਰੱਕੀ, ਨਵੀਂ ਸਕੀਮਾਂ ਦੇ ਲਾਗੂ ਹੋਣ ਅਤੇ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ 'ਤੇ ਪੈਂਦਾ ਹੈ, ਇਸ ਲਈ ਲੋਕਾਂ ਨੂੰ ਸੋਚ-ਸਮਝ ਕੇ ਉਨ੍ਹਾਂ ਉਮੀਦਵਾਰਾਂ ਦੀ ਚੋਣ ਕਰਨੀ ਚਾਹੀਦੀ ਹੈ ਜੋ ਉਨ੍ਹਾਂ ਦੀਆਂ ਉਮੀਦਾਂ 'ਤੇ ਖਰੇ ਉਤਰ ਸਕਣ |

ਪਿਛਲੀ ਖ਼ਬਰ ਵਿਸ਼ਵ ਦਿਵਿਆਂਗਤਾ ਦਿਵਸ ਮੌਕੇ ਪਰਿਆਸ ਸਕੂਲ ਆਲਮਗੜ੍ਹ ਦੇ ਬੱਚਿਆਂ ਦੀ ਡੀ. ਸੀ. ਦਫ਼ਤਰ ਵਿਖੇ ਕਰਵਾਈ ਵਿਜ਼ਟ <br/> ਅਗਲੀ ਖ਼ਬਰ ਬੇਰੁਜ਼ਗਾਰ ਪੀ ਅੱੈਸ ਟੈਟ ਪਾਸ ਆਰਟ ਐਂਡ ਕਰਾਫ਼ਟ ਸੰਘਰਸ਼ ਯੂਨੀਅਨ 'ਤੇ ਬੀ. ਐਡ ਟੈਟ ਪਾਸ ਮਾਸਟਰ ਕੇਡਰ ਯੂਨੀਅਨ 7 ਦਸੰਬਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।