19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਸਰਕਾਰੀ ਸਕੂਲ ਕਬੂਲ ਸ਼ਾਹ ਖੁੱਬਣ ਦੇ ਫੂਡ ਪ੍ਰੋਸੈਸਿੰਗ ਟਰੇਡ ਦੇ ਵਿਦਿਆਰਥੀਆਂ ਦੀ ਸੈਂਟਰਲ ਯੂਨੀਵਰਸਿਟੀ ਬਠਿੰਡਾ ਵੱਲ ਸਿੱਖਿਆਤਮਕ ਯਾਤਰਾ <br/>

ਅਜੀਤ ਡੈਸਕ 04-12-2025
ਫ਼ਾਜ਼ਿਲਕਾ, 3 ਦਸੰਬਰ (ਦਵਿੰਦਰ ਪਾਲ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕਬੂਲ ਸ਼ਾਹ ਖੁੱਬਣ ਵੱਲੋਂ ਪਿ੍ੰਸੀਪਲ ਡਾ. ਨਵਜੀਤ ਕੌਰ ਸਰਾਂ ਦੀ ਦੂਰ-ਦਰਸ਼ੀ ਅਗਵਾਈ ਹੇਠ ਅਤੇ ਸ੍ਰੀਮਤੀ ਕਰਨਜੀਤ ਕੌਰ (ਫੂਡ ਪ੍ਰੋਸੈਸਿੰਗ ਟਰੇਨਰ) ਦੇ ਸਹਿਯੋਗ ਨਾਲ ਫੂਡ ਪ੍ਰੋਸੈਸਿੰਗ ਵਿਦਿਆਰਥੀਆਂ ਲਈ ਉਦਯੋਗਿਕ ਵਿਜ਼ਟ ਦਾ ਆਯੋਜਨ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਵਿਚ ਕੀਤਾ ਗਿਆ | ਇਸ ਵਿਜ਼ਟ ਦਾ ਉਦੇਸ਼ ਵਿਦਿਆਰਥੀਆਂ ਨੂੰ ਆਧੁਨਿਕ ਖਾਦ ਪ੍ਰੋਸੈਸਿੰਗ ਤਕਨੀਕਾਂ, ਰਿਸਰਚ, ਮਸ਼ੀਨਰੀ ਅਤੇ ਲੈਬਾਰਟਰੀ ਪ੍ਰਕਿਰਿਆਵਾਂ ਨਾਲ ਵਾਕਫ਼ ਕਰਵਾਉਣਾ ਸੀ | ਯੂਨੀਵਰਸਿਟੀ ਦੇ ਮਾਹਿਰਾਂ ਨੇ ਵਿਦਿਆਰਥੀਆਂ ਨੂੰ ਫੂਡ ਸੇਫ਼ਟੀ, ਪ੍ਰੀਜ਼ਰਵੇਸ਼ਨ ਪ੍ਰਣਾਲੀਆਂ, ਪੈਕੇਜਿੰਗ ਟੈਕਨੌਲੋਜੀ, ਕੁਆਲਿਟੀ ਕੰਟਰੋਲ ਅਤੇ ਨਵੀਂ ਰਿਸਰਚ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਸ੍ਰੀਮਤੀ ਕਰਨਜੀਤ ਕੌਰ ਦੀ ਰਹਿਨੁਮਾਈ ਹੇਠ ਵਿਦਿਆਰਥੀਆਂ ਨੇ ਰਿਸਰਚ ਲੈਬਜ਼, ਪ੍ਰੋਸੈਸਿੰਗ ਯੂਨਿਟਸ ਅਤੇ ਵੱਖ-ਵੱਖ ਪ੍ਰਯੋਗਸ਼ਾਲਾਵਾਂ ਦਾ ਨਿਰੀਖਣ ਕੀਤਾ | ਇਸ ਦੌਰੇ ਨੇ ਵਿਦਿਆਰਥੀਆਂ ਨੂੰ ਕੱਚੇ ਮਾਲ ਤੋਂ ਤਿਆਰ ਖਾਧ ਪਦਾਰਥਾਂ ਦੀ ਪੂਰੀ ਪ੍ਰਕਿ੍ਆ ਦੀ ਵਾਸਤਵਿਕ ਸਮਝ ਪ੍ਰਦਾਨ ਕੀਤੀ | ਵਿਜ਼ਟ ਵਿਦਿਆਰਥੀਆਂ ਲਈ ਇੱਕ ਯਾਦਗਾਰ, ਗਿਆਨ ਵਰਧਕ ਅਤੇ ਪ੍ਰੇਰਕ ਅਨੁਭਵ ਸਾਬਤ ਹੋਈ |

ਪਿਛਲੀ ਖ਼ਬਰ ਡੀ.ਏ.ਵੀ ਕਾਲਜ ਦਾ ਸਾਲਾਨਾ ਮੈਗਜ਼ੀਨ 'ਉਮੰਗ' ਰਿਲੀਜ਼ ਅਗਲੀ ਖ਼ਬਰ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਦੇ ਵਿਦਿਆਰਥੀਆਂ ਨੇ ਅਧਿਆਪਨ ਕੌਸ਼ਲ ਪ੍ਰਤੀਯੋਗਤਾ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।